Khaira ਨੇ ਛੇੜਿਆ ਨਵਾਂ ਰੇੜਕਾ -ਕਿਹਾ ਗੈਰ ਪੰਜਾਬੀਆਂ ਦੇ ਵੋਟ ਪਾਉਣ ਤੇ ਜ਼ਮੀਨ ਖਰੀਦਣ ਤੇ ਪਾਬੰਦੀ ਲਈ ਕਾਨੂੰਨ ਬਣਾਓ
ਸੰਗਰੂਰ, 19 ਮਈ 2024 - ਸੰਗਰੂਰ 'ਚ ਚੋਣ ਪ੍ਰਚਾਰ ਦੌਰਾਨ ਸੁਖਪਾਲ ਖਹਿਰਾ ਨੇ ਗੈਰ-ਪੰਜਾਬੀਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਖਹਿਰਾ ਨੇ ਕਿਹਾ ਪੰਜਾਬ ਬਚਾਉਣ ਲਈ ਗੈਰ-ਪੰਜਾਬੀਆਂ ਨੂੰ ਨਾ ਤਾਂ ਵੋਟ ਦਾ ਅਧਿਕਾਰ ਦਿੱਤਾ ਜਾਵੇ ਅਤੇ ਨਾ ਹੀ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ। ਜੇ ਇਸ ਤਰੀਕੇ ਨਾਲ ਗੈਰ-ਪੰਜਾਬੀ ਪੰਜਾਬੀਆਂ ਨੂੰ ਇੱਥੇ ਰਹਿਣ ਦਿੱਤਾ ਜਾਵੇ ਤਾਂ ਆਉਣ ਵਾਲੇ 15-20 ਸਾਲਾਂ ਵਿੱਚ ਨਾ ਤਾਂ ਇੱਥੇ ਪੰਜਾਬੀਆਂ ਨੂੰ ਮਿਲਣਗੇ ਅਤੇ ਨਾ ਹੀ ਪੱਗਾਂ ਵਾਲੇ ਮਿਲਣਗੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1148574626284776
ਖਹਿਰਾ ਨੇ ਕਿਹਾ ਕਿ ਮੈਂ 2023 ਵਿਚ ਸਪੀਕਰ ਕੁਲਤਾਰ ਸੇਂਧਵਾ ਨੂੰ ਹਿਮਾਚਲ ਪ੍ਰਦੇਸ਼ ਦੀ ਤਰਜ਼ 'ਤੇ ਇਹ ਕਾਨੂੰਨ ਬਣਾਉਣ ਦਾ ਸੁਨੇਹਾ ਦਿੱਤਾ ਸੀ, ਪਰ ਇਸ 'ਤੇ ਕੋਈ ਕੰਮ ਨਹੀਂ ਹੋਇਆ। ਪੰਜਾਬ ਵਿੱਚ ਇਹ ਕਾਨੂੰਨ ਬਣਾਇਆ ਜਾਵੇ ਕਿ ਕੋਈ ਗੈਰ-ਪੰਜਾਬੀ ਨਾ ਤਾਂ ਇੱਥੇ ਜ਼ਮੀਨ ਖਰੀਦ ਸਕਦਾ ਹੈ, ਨਾ ਇੱਥੇ ਵੋਟ ਪਾ ਸਕਦਾ ਹੈ ਅਤੇ ਨਾ ਹੀ ਇੱਥੇ ਸਰਕਾਰੀ ਨੌਕਰੀ ਕਰ ਸਕਦਾ ਹੈ।
ਪੰਜਾਬ ਸਿੱਖਾਂ ਦੀ ਬਹੁਗਿਣਤੀ ਲਈ ਵਿਸ਼ੇਸ਼ ਸੂਬਾ ਹੈ ਅਤੇ ਸਾਨੂੰ ਬਚਾਉਣ ਲਈ ਅਤੇ ਪੰਜਾਬ ਨੂੰ ਬਚਾਉਣ ਲਈ ਇਹ ਕਾਨੂੰਨ ਪੰਜਾਬ ਵਿੱਚ ਲਾਗੂ ਕਰਨਾ ਪਵੇਗਾ। ਗੈਰ-ਪੰਜਾਬੀ ਇੱਥੇ ਆ ਕੇ ਆਪਣਾ ਕੰਮ ਕਰਨ ਤੇ ਪੈਸੇ ਕਮਾਉਣ, ਸਾਨੂੰ ਕੋਈ ਇਤਰਾਜ਼ ਨਹੀਂ, ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਪੰਜਾਬ ਵਿੱਚ ਇਹ ਕਾਨੂੰਨ ਬਣਾਉਣ ਦੀ ਲੋੜ ਹੈ।