ਰਵਨੀਤ ਬਿੱਟੂ ਦੇ ਮਾਤਾ ਜਸਬੀਰ ਕੌਰ ਨੇ ਜਗਰਾਉਂ ‘ਚ ਵੋਟਰਾਂ ਨੂੰ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਕਰਵਾਇਆ ਜਾਣੂ
- ਰਵਨੀਤ ਬਿੱਟੂ ਨੇ ਲੁਧਿਆਣਾ ਦੇ ਵਿਕਾਸ ਲਈ ਭਾਜਪਾ ਦੀ ਚੋਣ ਕੀਤੀ : ਮਾਤਾ ਜਸਬੀਰ ਕੌਰ
ਜਗਰਾਉਂ, 19 ਮਈ 2024 - ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਜਿੱਥੇ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ, ਉਥੇ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਚੋਣ ਮੈਦਾਨ ‘ਚ ਨਿੱਤਰ ਆਏ ਹਨ, ਜਿਸ ਦੇ ਚੱਲਦੇ ਰਵਨੀਤ ਬਿੱਟੂ ਦੇ ਮਾਤਾ ਜਸਬੀਰ ਕੌਰ ਅਤੇ ਉਹਨਾਂ ਦੇ ਮਾਸੀ ਵੱਲੋਂ ਜਗਰਾਉਂ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਵੋਟਰਾਂ ਨੂੰ ਭਾਜਪਾ ਦੇ ਹੱਕ ‘ਚ ਲਾਮਬੰਦ ਕੀਤਾ।
ਮਾਤਾ ਜਸਬੀਰ ਕੌਰ ਨੇ ਬੋਲਦਿਆਂ ਕਿਹਾ ਰਵਨੀਤ ਬਿੱਟੂ ਨੇ ਵਿਰੋਧੀ ਧਿਰ ‘ਚ ਹੁੰਦੇ ਹੋਏ ਵੀ 10 ਸਾਲ ਲੁਧਿਆਣਾ ਦੇ ਵਿਕਾਸ ਲਈ ਹਜ਼ਾਰਾਂ ਕਰੋੜ ਨੇ ਪ੍ਰੋਜੈਕਟ ਲਿਆਂਦੇ, ਪਹਿਲੀਆਂ 100 ਸਮਾਰਟ ਸਿਟੀ ‘ਚ ਲੁਧਿਆਣਾ ਦਾ ਨਾਮ ਸ਼ਾਮਿਲ ਕਰਵਾਇਆ, ਇਹ ਰਵਨੀਤ ਬਿੱਟੂ ਅਤੇ ਭਾਜਪਾ ਦੀ ਇੱਛਾ ਸ਼ਕਤੀ ਅਤੇ ਵਿਕਾਸਸ਼ੀਲ ਸੋਚ ਨਾਲ ਸੰਭਵ ਹੋ ਸਕਿਆ, ਏਹੀ ਕਾਰਨ ਹੈ ਰਵਨੀਤ ਬਿੱਟੂ ਨੇ ਲੁਧਿਆਣਾ ਦੇ ਵਿਕਾਸ ਲਈ ਭਾਜਪਾ ਦੀ ਚੋਣ ਕੀਤੀ ਹੈ।
ਉਹਨਾਂ ਕਿਹਾ ਕਿ ਲੁਧਿਆਣਾ ਵਰਗੇ ਵੱਡੇ ਹਲਕੇ ‘ਚ ਹੋਰ ਬਹੁਤ ਕੁੱਝ ਕਰਨ ਦੀ ਜਰੂਰਤ ਹੈ, ਜਿਸ ਲਈ ਸੂਬਾ ਸਰਕਾਰ ਨੇ ਨਾ ਕੁੱਝ ਕੀਤਾ ਤੇ ਨਾ ਹੀ ਸੂਬੇ ਕੋਲ ਯੋਗ ਫੰਡ ਹਨ, ਸਾਨੂੰ ਕੇਂਦਰ ਨਾਲ ਮਿਲ ਕੇ ਲੁਧਿਆਣਾ ਦੀ ਬਿਹਤਰੀ ਲਈ ਅੱਗੇ ਕਦਮ ਵਧਾਉਣਾ ਪੇਵਗਾ, ਇਸ ਲਈ ਆਉਣ ਵਾਲੀ 1 ਜੂਨ ਨੂੰ ਕਮਲ ਦੇ ਫੁੱਲ ਵਾਲਾ ਬਟਨ ਦਬਾਅ ਕੇ ਰਵਨੀਤ ਬਿੱਟੂ ਨੂੰ ਲੁਧਿਆਣਾ ਤੋਂ ਤੀਜੀ ਵਾਰ ਸਾਂਸਦ ਬਣਾ ਕੇ ਭੇਜੋ ਤਾਂ ਜੋ ਪਹਿਲਾਂ ਤੋਂ ਵੀ ਵੱਧ ਜੋਰ-ਸ਼ੋਰ ਨਾਲ ਤੁਹਾਡੇ ਮਸਲੇ ਹੱਲ ਕੀਤੇ ਜਾਣ।