ਸ਼ੈਰੀ ਕਲਸੀ ਦੀਆਂ ਰੈਲੀਆਂ ਵਿੱਚ ਦੇਖਣ ਨੂੰ ਮਿਲਿਆ ਲੋਕਾਂ ਦਾ ਭਾਰੀ ਇਕੱਠ
ਰੋਹਿਤ ਗੁਪਤਾ
ਗੁਰਦਾਸਪੁਰ 20 ਮਈ 2024 - ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਵਿਧਾਨ ਸਭਾ ਹਲਕਾ ਪਠਾਨਕੋਟ ਅਤੇ ਦੀਨਾਨਗਰ ਦੇ ਵੱਖ ਵੱਖ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਗਿਆ ਅਤੇ ਹਲਕੇ ਦੇ ਪਿੰਡ ਦੋ ਦੋਦਵਾਂ ਤੇ ਦੋਰਾਂਗਲਾ ਵਿਖੇ ਵਿਸ਼ਾਲ ਜਨ ਸਭਾਵਾਂ ਨੂੰ ਸੰਬੋਧਿਤ ਵੀ ਕੀਤਾ ਗਿਆ। ਦੋਰਾਂਗਲਾ ਵਿਖੇ ਵਿਭੁਤੀ ਸ਼ਰਮਾ ਦੀ ਅਗਵਾਈ 'ਚ ਕੀਤੀ ਗਈ ਜਨ ਸਭਾ ਵਿਚ ਹੋਇਆ ਲੋਕਾਂ ਦਾ ਵੱਡਾ ਇਕੱਠ ਵਿਰੋਧੀਆਂ ਲਈ ਚਿੰਤਾ ਦਾ ਵਿਸ਼ਾ ਬਣੇਗਾ ਕਿਉਂਕਿ ਇਹ ਇਲਾਕੇ ਕਾਂਗਰਸ ਦਾ ਗੜ ਮੰਨੇ ਜਾਂਦੇ ਹਨ ।
ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਇਹ ਉਹ ਇਲਾਕੇ ਹਨ ਜਿਥੇ ਵਿਕਾਸ ਕਾਰਜ ਪਹਿਲ ਦੇ ਅਧਾਰ ਤੇ ਹੋਣੇ ਚਾਹੀਦੇ ਸਨ ਪਰ ਜਿਨਾਂ ਨੁਮਾਇੰਦਿਆ ਨੂੰ ਇਥੋਂ ਦੇ ਲੋਕਾਂ ਨੇ ਚੁਣ ਕੇ ਭੇਜਿਆ ਉਹਨਾਂ ਨੇ ਇਲਾਕਿਆਂ ਨੂੰ ਤਰਜੀਹ ਨਹੀਂ ਦਿੱਤੀ। ਇਲਾਕਾ ਨਿਵਾਸੀਆਂ ਦਾ ਇਕੱਠ ਦੱਸ ਰਿਹਾ ਹੈ ਕਿ ਹੁਣ ਇਹ ਲੋਕ ਸਮਝ ਚੁੱਕੇ ਹਨ ਕਿ ਕੌਣ ਸਹੀ ਮਾਇਨੇ ਵਿੱਚ ਉਹਨਾਂ ਦੇ ਦੀਆਂ ਵੋਟਾਂ ਦਾ ਹੱਕਦਾਰ ਹੈ ਤੇ ਕੌਣ ਹਲਕੇ ਦਾ ਵਿਕਾਸ ਤਰਜੀਹ ਦੇ ਆਧਾਰ ਤੇ ਕਰਵਾ ਸਕਦਾ ਹੈ। ਕਲਸੀ ਦਾ ਕਿਹਾ ਕਿ ਉਹ ਹਲਕਾ ਵਾਸੀਆਂ ਦੀਆਂ ਦੁੱਖ ਤਕਲੀਫਾ ਦੁਰ ਕਰਕੇ ਉਹਨਾਂ ਦੇ ਚੇਹਰਿਆਂ ਤੇ ਖੁਸ਼ੀਆਂ ਵੇਖਣਾ ਚਾਹੁੰਦੇ ਹਨ ਅਤੇ ਇਸ ਦੇ ਲਈ ਉਹ ਆਪਣੇ ਪੂਰੇ ਜੋਸ਼, ਉਤਸ਼ਾਹ ਤੇ ਮਿਹਨਤ ਨਾਲ ਕੋਸ਼ਿਸ਼ ਕਰਦੇ ਰਹਿਣਗੇ।