ਕਾਂਗਰਸ ਪਾਰਟੀ ਦਾ ਉਮੀਦਵਾਰ ਬਠਿੰਡਾ ਦੇ ਲੋਕਾਂ ਨੇ ਨਕਾਰਿਆ ਹੈ : ਰਵਨੀਤ ਬਿੱਟੂ
- ਰਵਨੀਤ ਬਿੱਟੂ ਦੇ ਚੋਣ ਪ੍ਰਚਾਰ ‘ਚ ਅੱਗੇ ਆਏ ਲੁਧਿਆਣਵੀ, ਵੱਖ-ਵੱਖ ਆਗੂ ਭਾਜਪਾ ‘ਚ ਸ਼ਾਮਿਲ
ਲੁਧਿਆਣਾ, 21 ਮਈ 2024 - ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਸ਼ਹਿਰ ‘ਚ ਵੱਖ-ਵੱਖ ਚੋਣ ਜਲਸਿਆਂ ਤੇ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ, ਜਿਸ ਤਹਿਤ ਉਹ ਹਲਕਾ ਕੇਂਦਰੀ ਦੀ ਅਗਰਵਾਲ ਧਰਮਸ਼ਾਲਾ ਅਤੇ ਹਲਕਾ ਦੱਖਣੀ ਦੇ ਢੰਡਾਰੀ ਕਲਾਂ ਵਿਖੇ ਆਯੋਜਿਤ ਮੀਟਿੰਗਾਂ ਨੂੰ ਸੰਬੋਧਨ ਕੀਤਾ ਜਿੱਥੇ ਵੱਖ-ਵੱਖ ਪਾਰਟੀਆਂ ਦੇ ਆਗੂ ਭਾਜਪਾ ‘ਚ ਸ਼ਾਮਿਲ ਹੋਏ, ਇਸ ਮੌਕੇ ਰਵਨੀਤ ਬਿੱਟੂ ਤੋਂ ਇਲਾਵਾ ਨਾਲ ਨੀਰਜ ਵਰਮਾ, ਰਾਕੇਸ਼ ਵਰਮਾ, ਲਵਲੀ ਥਾਪਰ, ਨਰੇਸ਼ ਮੱਟਾ, ਅਜੇ ਗੁਪਤਾ, ਪ੍ਰਵੇਸ਼ ਵਰਮਾ, ਪ੍ਰਵੀਨ ਮਲਹੋਤਰਾ, ਸੁਰੇਸ਼ ਅਗਰਵਾਲ, ਸਰਬਜੀਤ ਸਿੰਘ ਗਰਚਾ, ਸਤਿੰਦਰਪਾਲ ਸਿੰਘ ਸੱਠਾ, ਨਿਰਮਲ ਸਿੰਘ ਐੱਸਐੱਸ, ਗੁਰਦੀਪ ਸਿੰਘ ਗੋਸ਼ਾ, ਹਰਜਿੰਦਰ ਸਿੰਘ, ਮਾਸਟਰ ਹਰਜਿੰਦਰ ਸਿੰਘ, ਸੁਰਿੰਦਰ ਪ੍ਰਤਾਪ ਸਿੰਘ, ਸਤਿੰਦਰਪਾਲ ਸਿੰਘ ਥਾਪਰ, ਸੰਦੀਪ ਮਿੱਤਲ ਆਦਿ ਹਾਜ਼ਰ ਸਨ।
ਰਵਨੀਤ ਬਿੱਟੂ ਨੇ ਬੋਲਦਿਆਂ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੀ ਸੋਚ ਸਮਾਜ ‘ਚ ਵੰਡੀਆਂ ਪਾਉਣ ਵਾਲੀ ਰਹੀ ਹੈ, ਉਹਨਾਂ ਸੁਖਪਾਲ ਖਹਿਰਾ ਦੇ ਪੂਰਵਾਂਚਲੀਆਂ ਸਬੰਧੀ ਦਿੱਤੇ ਬਿਆਨ ‘ਤੇ ਕਿਹਾ ਕਿ ਇਹ ਸੋਚ ਇਕ ਵਿਅਕਤੀ ਦੀ ਨਹੀਂ ਪੂਰੀ ਪਾਰਟੀ ਦੀ ਹੈ ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਬਠਿੰਡਾ ਦੇ ਲੋਕਾਂ ਦਾ ਨੱਕਾਰੀਆ ਹੈ, ਤਾਂ ਹੀ ਹੁਣ ਲੁਧਿਆਣੇ ਆਇਆ ਹੈ ਪਰ ਲੁਧਿਆਣੇ ਦੇ ਸੂਝਵਾਨ ਵੋਟਰ ਰਾਜਾ ਵੜਿੰਗ ਨੂੰ ਮੂੰਹ ਨਹੀਂ ਲਾਉਣਗੇ।
ਰਵਨੀਤ ਬਿੱਟੂ ਨੇ ਕਿਹਾ ਉਹਨਾਂ ਦਾ ਭਾਜਪਾ ‘ਚ ਸ਼ਾਮਿਲ ਹੋਣ ਦਾ ਇੱਕੋ ਇਕ ਕਾਰਨ ਲੁਧਿਆਣਾ ਦੀ ਤਰੱਕੀ ਹੈ, ਉਹ ਚਾਹੁੰਦੇ ਹਨ ਕੀ ਪੰਜਾਬ ਵੀ ਦੂਜੇ ਰਾਜਾਂ ਦੇ ਬਰਾਬਰ ਖੜ੍ਹਾ ਹੋਵੇ, ਇਸ ਲਈ ਸੱਦਾ ਸਭ ਦਾ ਫਰਜ਼ ਬਣਦਾ ਹੈ ਕਿ ਜਦੋਂ ਅਸੀਂ ਕਾਂਗਰਸ, ਅਕਾਲੀ ਦਲ ਅਤੇ ਆਪ ਵਾਲਿਆਂ ਨੂੰ ਦੇਖ ਲਿਆ ਹੈ ਤਾਂ ਇੱਕ ਮੌਕਾ ਹੁਣ ਭਾਜਪਾ ਨੂੰ ਦੇਣਾ ਚਾਹੀਦਾ ਹੈ ਕਿਉਂਕਿ ਭਾਜਪਾ ਵੱਲੋਂ ਵੱਖ-ਵੱਖ ਰਾਜਾਂ ‘ਚ ਕੀਤਾ ਕੰਮ ਅਤੇ ਲੁਧਿਆਣਾ ‘ਚ ਪਿਛਲੇ 10 ਸਾਲਾਂ ‘ਚ ਹੋਇਆ ਕੰਮ ਲੋਕਾਂ ਦੇ ਸਾਹਮਣੇ ਹੈ ਇਸ ਲੈ ਆਓ ਅਸੀਂ ਆਪ ਤੇ ਕਾਂਗਰਸ ਦੇ ਝਾਂਸੇ ‘ਚ ਨਾ ਆਕੇ ਭਾਜਪਾ ਦਾ ਸਾਥ ਦਈਏ ਕਿਉਂਕਿ ਇਹ ਲੜਾਈ ਕੁਰਸੀ ਦੀ ਨਹੀਂ ਆਪਣਾ ਭਵਿੱਖ ਬਣਾਉਣ ਦੀ ਲੜਾਈ ਹੈ।
ਇਸ ਮੌਕੇ ਭਾਜਪਾ ‘ਚ ਸ਼ਾਮਿਲ ਹੋਣ ਵਾਲਿਆਂ ‘ਚ ਸੋਹਣ ਸੂਦ, ਪੁਸ਼ਕਰ ਸੂਦ, ਅੰਸ਼ ਗਿੱਲ, ਕਨੂੰ ਸ਼ਰਮਾ, ਵਿਸ਼ੂ ਢਿੱਲੋਂ, ਰਾਹੁਲ ਮਹਿਰਾ, ਅਭੀ ਸ਼ਰਮਾ, ਗੁਰਕੀਰਤ ਸਿੰਘ, ਵਿਸ਼ਨੂ ਮਹਿਰਾ, ਕ੍ਰਿਸ਼ਨ ਬਾਂਸਲ, ਚੰਦੂ ਰਾਜਪੂਤ, ਵਿਸ਼ਾਲ ਜੱਟ, ਮੋਹਿਤ ਸ਼ਰਮਾ, ਬੱਬਲ ਵਰਮਾ ਆਦਿ ਹਾਜ਼ਰ ਸਨ ਅਤੇ ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਰੀਟਾ ਦੇਵੀ, ਅੰਜਲੀ ਦੇਵੀ, ਸ਼ਿਲਪਾ ਦੇਵੀ, ਰੀਨਾ ਦੇਵੀ, ਸੀਮਾ ਦੇਵੀ, ਅੰਨੂ ਦੇਵੀ, ਸੁਰਚੀ, ਮਿਥਲੇਸ਼, ਪ੍ਰੀਤੀ, ਮੇਰਾ, ਪਵਨ, ਰਾਕੇਸ਼, ਸੂਰਜ, ਰਵੀ, ਰਾਹੁਲ, ਦੀਪਕ, ਵਿਨੋਦ ਗੁਪਤਾ, ਜਤਿੰਦਰ, ਦੀਪਕ ਰਾਜਪੂਤ, ਮਤਿੰਦਰ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।