ਪਿੰਡ ਕੋਟਲਾ ਨਿਹੰਗ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਵੱਡੇ ਚੋਣ ਜਲਸੇ ਨੂੰ ਸੰਬੋਧਨ ਕੀਤਾ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ, 21 ਮਈ 2024: ਪਿੰਡ ਕੋਟਲਾ ਨਿਹੰਗ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਵੱਡਾ ਚੋਣ ਜਲਸਾ ਕੀਤਾ ਗਿਆ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ ਸ਼ਿਰਕਤ ਕੀਤੀ। ਇਹ ਚੋਣ ਰੈਲੀ ਸ਼੍ਰੋਮਣੀ ਕਮੇਟੀ ਦੀ ਸਾਬਕਾ ਮੈਂਬਰ ਬੀਬੀ ਦਲਜੀਤ ਕੌਰ ਦੀ ਅਗਵਾਈ ਹੇਠ ਕੀਤੀ ਗਈ । ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ.ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੀ ਸਰਕਾਰ ਦੇ ਸਮੇਂ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਸਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਲਈ ਮੁਫਤ ਬਿਜਲੀ ਪਾਣੀ ਸਮੇਤ ਗਰੀਬਾਂ ਨੂੰ ਮੁਫਤ ਬਿਜਲੀ ਯੂਨਿਟਾਂ ਦੇਣ, ਆਟਾ ਦਾਲ ਸਕੀਮ, ਲਡ਼ਕੀਆਂ ਨੂੰ ਸਕੂਲ ਜਾਣ ਲਈ ਮੁਫਤ ਸਾਈਕਲ ਅਤੇ ਲਡ਼ਕੀਆਂ ਦੇ ਵਿਆਹਾਂ ਲਈ ਸ਼ਗਨ ਸਕੀਮ ਸ਼ੁਰੂ ਕੀਤੀ ਗਈ ਸੀ,ਪਰੰਤੂ ਹੁਣ ਪਿਛਲੇ ਦੋ ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਦੇਣ ਤੋਂ ਹੱਥ ਪਿੱਛੇ ਖਿੱਚ ਲਿਆ ਹੈ ਅਤੇ ਜੋ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਚੋਣ ਵਾਅਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੋ ਸਾਲ ਤੋਂ ਪੂਰਾ ਨਹੀਂ ਕਰ ਸਕੀ ਹੈ।
ਪ੍ਰੋ.ਚੰਦੂਮਾਜਰਾ ਨੇ ਕਿਹਾ ਕਿ ਲੋਕਸਭਾ ਚੋਣ ਜਿੱਤਣ ਤੋਂ ਬਾਅਦ ਸ਼੍ਰੀ ਆਨੰਦਪੁਰ ਸਾਹਿਬ ਲੋਕਸਭਾ ਹਲਕੇ ਵਿਚ ਬੇਰੁਜਗਾਰੀ ਦੇ ਹੱਲ ਲਈ ਟੂਰਿਜਮ ਨੂੰ ਪ੍ਰਫੂਲਿਤ ਕੀਤਾ ਜਾਵੇਗਾ ਅਤੇ ਇਲਾਕਾ ਵਾਸੀਆਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਮੈਂਬਰ ਬੀਬੀ ਦਲਜੀਤ ਕੌਰ ਵਲੋਂ ਪ੍ਰੋ.ਚੰਦੂਮਾਜਰਾ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਜਿਤਾਉਣ ਦਾ ਭਰੋਸਾ ਦਿੱਤਾ । ਪਿੰਡ ਕੋਟਲਾ ਨਿਹੰਗ ਦੇ ਗੁਰਬਚਨ ਸਿੰਘ ਸੋਢੀ ਵਲੋਂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਦਾ ਪਿੰਡ ਵਾਸੀਆਂ ਵਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਅਕਾਲੀ ਦਲ ਦੇ ਇੰਚਾਰਜ ਸਾਬਕਾ ਡੀਟੀਓ ਕਰਨ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਮੋਹਨਜੀਤ ਸਿੰਘ ਕਮਾਲਪੁਰ, ਰਣਜੀਤ ਸਿੰਘ ਗੁਡਵਿਲ, ਗੁਰਨਾਮ ਸਿੰਘ ਲਾਡਲ, ਮਨਜੋਤ ਸਿੰਘ ਲਾਡਲ,ਬਲਵਿੰਦਰ ਸਿੰਘ ਬਾਘਾ, ਹਰਵਿੰਦਰ ਸਿੰਘ ਕਾਲਾ,ਰਣਬੀਰ ਸਿੰਘ ਪੂਨੀਆਂ, ਗੁਰਬਚਨ ਸਿੰਘ ਸੋਢੀ, ਸਾਬਕਾ ਐਕਸੀਅਨ ਪਰਮਜੀਤ ਸਿੰਘ, ਬੀਬੀ ਪ੍ਰੀਤਮ ਕੌਰ ਭਿਓਰਾ, ਬੀਬੀ ਹਰਜੀਤ ਕੌਰ, ਬੀਬੀ ਬਲਜੀਤ ਕੌਰ, ਬੀਬੀ ਚਰਨਜੀਤ ਕੌਰ ਨੇ ਸੰਬੋਧਨ ਕੀਤਾ। ਇਸ ਮੌਕੇ ਪਿੰਡ ਕੋਟਲਾ ਨਿਹੰਗ ਦੇ ਮੁਸਲਮਾਨ ਭਾਈਚਾਰੇ, ਆਲ ਇੰਡੀਆ ਕ੍ਰਿਸ਼ਚਨ ਵੈਲਫੇਅਰ ਫਰੰਟ ਦੇ ਪ੍ਧਾਨ ਡਾ.ਚਰਨ ਮਸੀਹ, ਪਿੰਡ ਕੋਟਲਾ ਨਿਹੰਗ ਦੇ ਸਰਪੰਚ ਰਮਨਜੀਤ ਸਿੰਘ ਸੋਨੂ ਤੇ ਸਮੂਹ ਪੰਚਾਇਤ , ਪਿੰਡ ਕੋਟਲਾ ਟੱਪਰੀਆ ਦੇ ਸਰਪੰਚ ਗੁਰਮੇਲ ਸਿੰਘ ਤੇ ਹਜੂਰਾ ਸਿੰਘ ਵਲੋਂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪਿੰਡ ਕੋਟਲਾ ਨਿਹੰਗ ਦੀ ਪੰਚ ਰਜਿੰਦਰ ਕੌਰ, ਪੰਚ ਦਰਸ਼ਨ ਸਿੰਘ, ਪੰਚ ਬਲਵਿੰਦਰ ਭਿੰਦਾ, ਪੰਚ ਕੁਲਵੰਤ ਸਿੰਘ, ਬਿਕਰਮ ਸਿੰਘ ਵਿੱਕੀ, ਸਾਬਕਾ ਪੰਚ ਕੁਲਦੀਪ ਕੌਰ, ਸਾਬਕਾ ਪੰਚ ਕੁਲਵੰਤ ਸਿੰਘ, ਪਰਕਾਸ਼ ਸਿੰਘ, ਜੋਗਿੰਦਰ ਸਿੰਘ ਰਿਟਾਇਰ ਬਿਜਲੀ ਬੋਰਡ,ਸਾਬਕਾ ਪੰਚ ਦਲਬਾਰਾ ਸਿੰਘ, ਅਮਰਜੀਤ ਸਿੰਘ ਲਾਡੀ, ਸਾਬਕਾ ਐਕਸੀਅਨ ਪਰਮਜੀਤ ਸਿੰਘ, ਸਾਬਕਾ ਥਾਣੇਦਾਰ ਨਛੱਤਰ ਸਿੰਘ ਭਾਨਾ, ਪਰਮਜੀਤ ਸਿੰਘ ਪੰਮੀ, ਤਰਲੋਚਨ ਸਿੰਘ, ਕੁਲਦੀਪ ਸਿੰਘ, ਜਸਵੰਤ ਸਿੰਘ ਸੈਣੀ, ਹਜੂਰਾ ਸਿੰਘ ਕੋਟਲਾ ਟੱਪਰੀਆ, ਜਲਾਲ ਭੱਟੀ, ਰਤਨ ਸਿੰਘ , ਪ੍ਰੋ.ਪ੍ਰਿਤਪਾਲ ਸਿੰਘ, ਆਦਿ ਮੌਜੂਦ ਸਨ।