ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨੇ ਸੁਖਜਿੰਦਰ ਰੰਧਾਵਾ ਦੇ ਹੱਕ 'ਚ ਵੋਟਾਂ ਪਾਉਣ ਦੀ ਕੀਤੀ ਅਪੀਲ
- ਪਾਰਲੀਮੈਂਟ ਭੇਜ ਕੇ ਵੇਖੋ ਜਦੋ ਤੱਕ ਸਿੱਧੂ ਨੂੰ ਇਨਸਾਫ ਨਹੀਂ ਮਿਲੇਗਾ ਪਾਰਲੀਮੈਂਟ ਨਹੀਂ ਚੱਲਣ ਦਿਆਂਗੇ ,,,,ਸੁਖਜਿੰਦਰ ਰੰਧਾਵਾ
ਰਿਪੋਰਟਰ..... ਰੋਹਿਤ ਗੁਪਤਾ
ਗੁਰਦਾਸਪੁਰ, 21 ਮਈ 2024 - ਕਾਂਗਰਸ ਪਾਰਟੀ ਦੇ ਪ੍ਰਚਾਰ ਚ ਪੰਜਾਬ ਦੇ ਮਹਿਰੂਮ ਕਲਾਕਾਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਕਈ ਕਾਂਗਰਸੀ ਉਮੀਦਵਾਰਾਂ ਦੇ ਸਮਰਥਨ ਚ ਪ੍ਰਚਾਰ ਚ ਜੁਟੇ ਹਨ ।ਉਥੇ ਹੀ ਅੱਜ ਬਲਕੌਰ ਸਿੰਘ ਸਿੱਧੂ ਵਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ। ਬਲਕੌਰ ਸਿੰਘ ਨੇ ਆਪਣੇ ਸੰਬੋਧਨ ਚ ਕਿਹਾ ਕਿ ਉਹ ਕੋਈ ਰਾਜਨੀਤਿਕ ਆਗੂ ਨਹੀਂ ਹਨ ,ਨਾ ਹੀ ਉਹ ਸਟਾਰ ਪ੍ਰਚਾਰਕ ਹਨ ਉਹ ਤਾਂ ਆਪਣਾ ਦੁੱਖ ਲੈਕੇ ਲੋਕਾਂ ਚ ਆਏ ਹਨ।
ਬਲਕੌਰ ਸਿੰਘ ਨੇ ਕਿਹਾ ਕਿ ਉਹ ਤਾਂ ਆਪਣੇ ਪੁੱਤ ਦੇ ਕਤਲ ਦੇ ਇਨਸਾਫ਼ ਲਈ ਪਿਛਲੇ ਦੋ ਸਾਲ ਤੋ ਧੱਕੇ ਖਾ ਰਹੇ ਹਨ ਅਤੇ ਇੱਥੋ ਤਕ ਕਿ ਕਈ ਵਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਲੇਕਿਨ ਮੁੱਖ ਮੰਤਰੀ ਨਹੀਂ ਮਿਲੇ ।ਬਲਕੌਰ ਸਿੰਘ ਨੇ ਕਿਹਾ ਕੀ ਉਹ ਤਾਂ ਇਹ ਵੀ ਕਹਿ ਚੁੱਕੇ ਹਨ ਕਿ ਉਹ ਆਪਣਾ ਕੇਸ ਵਾਪਿਸ ਲੈ ਲੈਂਦੇ ਹਨ ਅਤੇ ਜਦ ਕੋਈ ਹੋਰ ਅਗਲੀ ਸਰਕਾਰ ਆਵੇਗੀ ਤਾਂ ਰੀਓਪੇਨ ਕਰਵਾ ਇਨਸਾਫ਼ ਲੈਣਗੇ। ਬਲਕੌਰ ਸਿੰਘ ਦਾ ਕਹਿਣਾ ਸੀ ਕਿ ਇਹ ਸਾਫ ਹੈ ਕੀ ਉਹਨਾਂ ਦੇ ਪੁੱਤ ਨੂੰ ਇਕ ਸਾਜਿਸ਼ ਤਹਿਤ ਮਰਵਾਇਆ ਗਿਆ ਹੈ ।ਉਹ ਤਾਂ ਲੋਕਾਂ ਨੂੰ ਇਹ ਅਪੀਲ ਕਰਨ ਆਏ ਹਨ ਕਿ ਪਹਿਲੇ ਵਾਲੀ ਗਲਤੀ ਨਾ ਕੀਤੀ ਜਾਵੇ। ਜੋ ਗਲਤ ਲੋਕ ਚੁਣ ਲਏ ਉਹ ਗਲਤੀ ਨਾ ਹੋਵੇ। ਉਹਨਾਂ ਕਿਹਾ ਕਿ ਉਹ ਆਪਣੇ ਮਨ ਦੀ ਅਵਾਜ ਸੁਣ ਉਹਨਾਂ ਉਮੀਦਵਾਰਾਂ ਦੀ ਮਦਦ ਕਰ ਰਹੇ ਹਨ ਜੋ ਸਹੀ ਬੰਦੇ ਹਨ ਅਤੇ ਇਸੇ ਲਈ ਅੱਜ ਉਹ ਇੱਥੇ ਹਨ ।
ਓਥੇ ਹੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਲੋਕ ਉਹਨਾਂ ਨੂੰ ਪਾਰਲੀਮੈਂਟ ਵਿੱਚ ਭੇਜ ਕੇ ਦੇਖਣ।ਜਦੋ ਤੱਕ ਸਿੱਧੂ ਨੂੰ ਇਨਸਾਫ ਨਹੀਂ ਮਿਲੇਗਾ ਪਾਰਲੀਮੈਂਟ ਨਹੀਂ ਚੱਲਣ ਦਿਆਂਗੇ ਅਤੇ 302 ਦਾ ਪਰਚਾ ਵੀ ਦਿਆਂਗੇ।