ਹਰਿਆਣਾ: 10 ਲੋਕ ਸਭਾ ਅਤੇ ਕਰਨਾਲ ਵਿਧਾਨ ਸਭਾ ਸੀਟ ਲਈ ਕੱਲ੍ਹ 25 ਮਈ ਨੂੰ ਹੋਵੇਗੀ ਵੋਟਿੰਗ
- ਹਰਿਆਣਾ ਦੇ 2 ਕਰੋੜ ਤੋਂ ਵੱਧ ਵੋਟਰ ਕਰਣਗੇ ਉਮੀਦਵਾਰਾਂ ਦੇ ਕਿਸਮਤ ਦਾ ਫੈਸਲਾ
- ਸੂਬੇ ਵਿਚ ਬਣਾਏ ਗਏ ਹਨ 20,031 ਚੋਣ ਕੇਂਦਰ, 176 ਚੋਣ ਆਦਰਸ਼ ਚੋਣ ਕੇਂਦਰ ਸਥਾਪਿਤ
- 96 ਹਜਾਰ ਤੋਂ ਵੱਧ ਅਧਿਕਾਰੀ ਤੇ ਕਰਮਚਾਰੀ ਨਿਭਾਉਣਗੇ ਪੋਲਿੰਗ ਡਿਊਟੀ
ਚੰਡੀਗੜ੍ਹ, 24 ਮਈ 2024 - ਹਰਿਆਣਾ ਵਿਚ 10 ਲੋਕਸਭਾ ਅਤੇ ਕਰਨਾਲ ਵਿਧਾਨਸਭਾ ਸੀਟ ਲਈ ਅੱਜ 25 ਮਈ ਨੂੰ ਵੋਟਿੰਗ ਹੋਵੇਗੀ। ਸਵੇਰੇ 7 ਜੇ ਤੋਂ ਸ਼ਾਮ 6 ਵਜੇ ਤਕ ਵੋਟਿੰਗ ਕੀਤੀ ਜਾਵੇਗੀ। ਹਰਿਆਣਾ ਦੇ 2 ਕਰੋੜ 76 ਹਜਾ 768 ਰਜਿਸਟਰਡ ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਣਗੇ। ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਸੂਬੇ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਅੱਜ ਘਰਾਂ ਤੋਂ ਬਾਹਰ ਨਿਕਲ ਕੇ ਆਪਣੇ ਚੋਣ ਕੇਂਦਰ 'ਤੇ ਜਰੂਰ ਜਾਣ ਅਤੇ ਆਪਣੇ ਵੋਟ ਅਧਿਕਾਰ ਦੀ ਵਰਤੋ ਕਰ ਕੇ ਵਿਸ਼ਵ ਦੇ ਸੱਭ ਤੋਂ ਵੱਡੇ ਲੋਕਤਾਂਤਰਿਕ ਦੇਸ਼ ਭਾਰਤ ਦੇ ਸੱਭ ਤੋਂ ਵੱਡੇ ਪਰਵ ਵਿਚ ਆਪਣੀ ਭਾਗੀਦਾਰੀ ਯਕੀਨੀ ਕਰਨ।
ਅਗਰਵਾਲ ਨੇ ਕਿਹਾ ਕਿ ਸੂਬੇ ਵਿਚ ਕੁੱਲ 20,031 ਚੋਣ ਕੇਂਦਰ ਬਣਾਏ ਗਏ ਹਨ। ਉਨ੍ਹਾਂ ਵਿਚ 19,817 ਸਥਾਈ ਅਤੇ 219 ਅਸਥਾਈ ਚੋਣ ਕੇਂਦਰ ਸਥਾਪਿਤ ਹਨ। ਸ਼ਹਿਰੀ ਖੇਤਰਾਂ ਵਿਚ 5,471 ਅਤੇ ਗ੍ਰਾਮੀਣ ਖੇਤਰਾਂ ਵਿਚ 14,342 ਚੋਣ ਕੇਂਦਰ ਬਣਾਏ ਗਏ ਹਨ। ਉਨ੍ਹਾਂ ਨੇ ਦਸਿਆ ਕਿ 176 ਆਦਰਸ਼ ਚੋਣ ਕੇਂਦਰ ਸਥਾਪਿਤ ਕੀਤੇ ਗਏ ਹਨ। 99 ਚੋਣ ਕੇਂਦਰ ਅਜਿਹੇ ਹਨ ਜੋ ਪੂਰੀ ਤਰ੍ਹਾ ਨਾਲ ਮਹਿਲਾ ਕਰਮਚਾਰੀਆਂ ਵੱਲੋਂ ਸੰਚਾਲਿਤ ਕੀਤੇ ਜਾਣਗੇ। ਇਸ ਤੋਂ ਇਲਾਵਾ, 96 ਚੋਣ ਕੇਂਦਰ ਯੂਥ ਕਰਮਚਾਰੀ ਅਤੇ 71 ਚੋਣ ਕੇਂਦਰ ਦਿਵਆਂਗ ਕਰਮਚਾਰੀ ਡਿਊਟੀ 'ਤੇ ਰਹਿਣਗੇ। ਸਾਰੇ ਚੋਣ ਕੇਂਦਰਾਂ ਵਿਚ ਸਾਰੀ ਮੁੱਢਲੀ ਸਹੂਲਤਾਂ ਸਮੇਤ ਹੀਟ ਵੇਵ ਦੇ ਮੱਦੇਨਜਰ ਹੋਰ ਜਰੂਰੀ ਇੰਤਜਾਮ ਕੀਤੇ ਗਏ ਹਨ।
ਉਨ੍ਹਾਂ ਨੇ ਦਸਿਆ ਕਿ ਰਿਟਰਨਿੰਗ ਅਧਿਕਾਰੀਆਂ ਤੋਂ ਇਲਾਵਾ ਲਗਭਗ 96 ਹਜਾਰ ਤੋਂ ਵੱਧ ਅਧਿਕਾਰੀ ਤੇ ਕਰਮਚਾਰੀ (ਸੁਰੱਖਿਆ ਫੋਰਸਾਂ ਨੂੰ ਛੱਡ ਕੇ) ਚੋਣ ਕੇਂਦਰਾਂ ਵਿਚ ਡਿਊਟੀ 'ਤੇ ਰਹਿਣਗੇ। ਇਸ ਤੋਂ ਇਲਾਵਾ ਫਲਾਇੰਗ ਦਸਤਾ, ਆਬਜਰਵਰ ਦੇ ਨਾਲ ਮਾਈਕਰੋ ਆਬਜਰਵਰ ਵੱਖ-ਵੱਖ ਚੋਣ ਕੇਂਦਰਾਂ 'ਤੇ ਮੌਜੂਦ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੀ ਮਜਬੂਤੀ ਲਈ ਕਮਿਸ਼ਨ ਵੱਲੋਂ ਸਾਰੇ ਪੁਖਤਾ ਇੰਤਜਾਮ ਕੀਤੇ ਗਏ ਹਨ।
ਬੱਚੇ ਵੀ ਪਰਿਵਾਰਜਨ ਦੇ ਨਾਲ ਸੈਲਫੀ ਲੈ ਕੇ ਕਰਨ ਅਪਲੋਡ, ਜਿਲ੍ਹਾ ਪੱਧਰ 'ਤੇ ਕੱਢੇ ਜਾਣਗੇ ਡਰਾਅ, ਜੇਤੂ ਨੂੰ ਮਿਲੇਗਾ 10 ਹਜਾਰ ਰੁਪਏ ਦਾ ਨਗਦ ਇਨਾਮ
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਚੋਣ ਦੇ ਦਿਨ ਸਕੂਲੀ ਬੱਚਿਆਂ ਵੀ ਚੋਣ ਦਾ ਪਰਵ-ਦੇਸ਼ ਦਾ ਗਰਵ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ, ਇਸ ਦੇ ਲਈ ਵੀ ਅਨੋਖੀ ਪਹਿਲ ਕੀਤੀ ਗਈ ਹੈ, ਜਿਸ ਵਿਚ ਸਕੂਲੀ ਬੱਚਿਆਂ ਨੂੰ ਲਗਦ ਇਨਾਮ ਨਾਲ ਨਵਾਜਿਆ ਜਾਵੇਗਾ। ਇਸ ਪਹਿਲ ਦੇ ਤਹਿਤ ਬੱਚਿਆਂ ਵੱਲੋਂ ਅੱਜ ਚੋਣ ਦੇ ਦਿਨ ਵੋਟ ਕਰਨ ਦੇ ਬਾਅਦ ਪਰਿਵਾਰ ਦੇ ਵੋਟਰਾਂ ਦੀ ਉਂਗਲੀ 'ਤੇ ਲੱਗੀ ਨੀਲੀ ਸਿਆਹੀ ਦੇ ਨਾਲ ਸੈਲਫੀ ਅਪਲੋਡ ਕਰਨੀ ਹੈ। ਜਿਲ੍ਹਾ ਪੱਧਰ 'ਤੇ ਡਰਾਅ ਰਾਹੀਂ ਪਹਿਲਾ, ਦੂਜੀ ਤੇ ਤੀਜੀ ਜੇਤੂਆਂ ਨੁੰ ਕ੍ਰਮਵਾਰ 10 ਹਜਾਰ ਰੁਪਏ, 5 ਹਜਾਰ ਰੁਪਏ ਅਤੇ 2.5 ਹਜਾਰ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ।
ਉਨ੍ਹਾਂ ਨੇ ਦਸਿਆ ਕਿ ਇਸ ਪਹਿਲ ਦੇ ਤਹਿਤ ਜਿਲ੍ਹੇ ਦੇ ਜਿਸ ਸਕੂਲ ਦੇ ਵਿਦਿਆਰਥੀ ਸੱਭ ਤੋਂ ਵੱਧ ਸੈਲਫੀ ਅਪਲੋਡ ਕਰਣਗੇ, ਉਸ ਸਕੁਲ ਨੁੰ ਵੀ 25 ਹਜਾਰ ਰੁਪਏ ਦਾ ਵਿਸ਼ੇਸ਼ ਇਨਾਮ ਦਿੱਤਾ ਜਾਵੇਗਾ। ਸੈਲਫੀ ਅਪਲੋਡ ਕਰਨ ਦੇ ਲਈ https://www.ceoharyana.gov.in ਪੋਰਟਲ 'ਤੇ ਇਥ ਲਿੰਕ ਵਿਕਸਿਤ ਕੀਤਾ ਗਿਆ ਹੈ, ਜੋ ਕਿ ਚੋਣ ਦੇ ਦਿਨ ਯਾਨੀ 25 ਮਈ ਨੁੰ ਸਵੇਰੇ 7 ਵਜੇ ਤੋਂ ਚੋਣ ਦੇ ਨਾਲ ਹੀ ਸੈਲਫੀ ਅਪਲੋਡ ਕਰਨ ਦਾ ਲਿੰਕ ਸਕੂਲੀ ਬੱਚਿਆਂ ਦੇ ਲਈ ਖੁੱਲ ਜਾਵੇਗਾ ਅਤੇ ਰਾਤ 8 ਵਜੇ ਤਕ ਸੈਲਫੀ ਅਪਲੋਡ ਕੀਤੀ ਜਾ ਸਕੇਗੀ।
ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਦਾ ਉਦੇਸ਼ ਨਾ ਸਿਰਫ ਇਸ ਵਾਰ ਚੋਣ ਫੀਸਦੀ ਵਧਾਉਣਾ ਹੈ ਸਗੋ ਸਕੂਲੀ ਬੱਚੇ , ਜੋ ਭਾਵੀ ਵੋਟਰ ਬਨਣਗੇ, ਉਨ੍ਹਾਂ ਨੁੰ ਹੁਣ ਤੋਂ ਚੋਣ ਅਧਿਕਾਰਾਂ ਦੇ ਪ੍ਰਤੀ ਸੁਚੇਤ ਕਰਨਾ ਹੈ। ਲੋਕਤੰਤਰ ਵਿ ਇਕ-ਇਕ ਵੋਟ ਦੇ ਮਹਤੱਵ ਹੁੰਦਾ ਹੈ, ਇਸ ਲਈ ਇਹ ਪਹਿਲ ਸ਼ੁਰੂ ਕੀਤੀ ਗਈ ਹੈ ਤਾਂ ਜੋ ਹਰ ਵੋਟਰ ਆਪਣਾ ਵੋਟ ਜਰੂਰ ਦੇਣ।