ਰਾਹੁਲ ਗਾਂਧੀ ਕੱਲ੍ਹ 24 ਮਈ ਨੂੰ ਪਹੁੰਚਣਗੇ ਅੰਮ੍ਰਿਤਸਰ, ਕਰਨਗੇ ਗੁਰਜੀਤ ਸਿੰਘ ਔਜਲਾ ਦੇ ਹੱਕ ਚ ਪ੍ਰਚਾਰ
ਗੁਰਪ੍ਰੀਤ ਸਿੰਘ
- ਜੇਕਰ ਅੰਮ੍ਰਿਤਸਰ ਲੋਕ ਤੀਸਰੀ ਵਾਰ ਜਿਤਾਉਂਦੇ ਹਨ ਮੈਨੂੰ ਤਾਂ ਸੱਤ ਤਰੀਕ ਨੂੰ ਕਰਾਂਗਾ ਆਪਣੀ ਜਿੱਤ ਦਾ ਸੈਲੀਬਰੇਸ਼ਨ
- 700 ਤੋਂ ਵੱਧ ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਮੋਦੀ ਅੱਜ ਬਣ ਰਿਹਾ ਹੈ ਸਿੱਖਾਂ ਦਾ ਹਤਾਈਸੀ
ਅੰਮ੍ਰਿਤਸਰ, 24 ਮਈ 2024 - ਕਾਂਗਰਸ ਪਾਰਟੀ ਦੇ ਯੁਵਰਾਜ ਰਾਹੁਲ ਗਾਂਧੀ ਵੱਲੋਂ ਹਰਿਆਣਾ ਵਿੱਚ ਹੋਏ ਚੋਣ ਮੁਹਿੰਮ ਨੂੰ ਖਤਮ ਕੀਤੇ ਜਾਣ ਤੋਂ ਬਾਅਦ ਹੁਣ ਪੰਜਾਬ ਦਾ ਦੌਰਾ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਉਹਨਾਂ ਵੱਲੋਂ ਕੱਲ ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ, ਜਿਸ ਵਿੱਚ ਗੁਰਜੀਤ ਸਿੰਘ ਔਜਲਾ ਅਤੇ ਕਾਂਗਰਸ ਪਾਰਟੀ ਦੇ ਸਮੂਹ ਲੀਡਰਸ਼ਿਪ ਇਸ ਵਿੱਚ ਮੌਜੂਦ ਰਵੇਗੀ।
ਉਥੇ ਇਸ ਮੌਕੇ ਗੱਲਬਾਤ ਕਰਦੇ ਹੋਏ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਯੁਵਰਾਜ ਅਤੇ ਦੇਸ਼ ਦੇ ਹਰਮਨ ਪਿਆਰੇ ਨੇਤਾ ਰਾਹੁਲ ਗਾਂਧੀ ਕੱਲ ਅੰਮ੍ਰਿਤਸਰ ਪਹੁੰਚ ਰਹੇ ਹਨ ਤੇ ਉਹਨਾਂ ਦੇ ਸਵਾਗਤ ਦੀਆਂ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਿੱਤੀਆਂ ਗਈਆਂ ਹਨ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਹਮੇਸ਼ਾ ਹੀ ਪੰਜਾਬ ਦੇ ਹਿੱਤ ਲਈ ਸੋਚਦੇ ਰਹੇ ਹਨ ਅਤੇ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਪਹੁੰਚ ਮੇਰੇ ਹੱਕ ਵਿੱਚ ਰੈਲੀ ਕਰਨ ਨਾਲ ਲੋਕ ਹੋਰ ਵੀ ਪੰਜਾਬ ਵਿੱਚ ਮਜਬੂਤ ਕਾਂਗਰਸ ਨੂੰ ਕਰਨਗੇ।
ਜਿੱਥੇ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਵਿੱਚ ਤਾਬੜਤੋੜ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਉਥੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਯੁਵਰਾਜ ਰਾਹੁਲ ਗਾਂਧੀ ਵੱਲੋਂ ਵੀ ਕੱਲ ਅੰਮ੍ਰਿਤਸਰ ਦੇ ਅਜਨਾਲਾ ਰੋਡ ਤੇ ਉੱਪਰ ਸਥਿਤ ਇੱਕ ਵੱਡੇ ਪੰਡਾਲ ਦੇ ਵਿੱਚ ਆਪਣੀ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਤਿਆਰੀਆਂ ਪੂਰੀਆਂ ਕਾਂਗਰਸ ਵੱਲੋਂ ਕਰ ਦਿੱਤੀਆਂ ਗਈਆਂ ਹਨ। ਉੱਥੇ ਹੀ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕੱਲ ਕਰੀਬ 4 ਵਜੇ ਰਾਹੁਲ ਗਾਂਧੀ ਅੰਮ੍ਰਿਤਸਰ ਦੇ ਕਮਾਂਤਰੀ ਹਵਾਈ ਅੱਡੇ ਤੇ ਪਹੁੰਚਣਗੇ ਅਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਬਦਲਾਵ ਨੂੰ ਵੇਖਦੇ ਹੋਏ ਰਾਹੁਲ ਗਾਂਧੀ ਵੱਲੋਂ ਤਾਬੜ ਤੋੜ ਰੈਲੀਆਂ ਦੇਸ਼ ਵਿੱਚ ਕੀਤੀਆਂ ਜਾ ਰਹੀਆਂ ਹਨ ਤੇ ਇਸ ਰੈਲੀ ਦੇ ਨਾਲ ਪੰਜਾਬ ਵਿੱਚ ਬਹੁਤ ਸਾਰਾ ਵੋਟ ਬੈਂਕ ਕਾਂਗਰਸ ਦੇ ਨਾਲ ਜਰੂਰ ਜੁੜੇਗਾ ਉਥੇ ਉਹਨਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਸਵਾਲੀਆਂ ਨਿਸ਼ਾਨ ਖੜੇ ਕਰਦੇ ਹੋਏ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ 700 ਤੋਂ ਵੱਧ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਹੈ ਅਤੇ ਹੁਣ ਉਹਨਾਂ ਵੱਲੋਂ ਪੱਗ ਬੰਨ ਕੇ ਪੰਜਾਬੀ ਹੋਣ ਦਾ ਅਹਿਸਾਸ ਲੋਕਾਂ ਨੂੰ ਕਰਵਾਇਆ ਜਾ ਰਿਹਾ ਹੈ ਲੇਕਿਨ ਸਭ ਨੂੰ ਪਤਾ ਹੈ ਕਿ ਸ਼ਾਇਦ ਨਰਿੰਦਰ ਮੋਦੀ ਵੱਲੋਂ ਸਿਰ ਤੇ ਪੱਗ ਤਾਂ ਬਣਵਾਈ ਨਾ ਗਈ ਹੋਵੇ ਰਖਵਾਈ ਗਈ ਹੋਵੇ ਉਥੇ ਹੀ ਉਹਨਾਂ ਵੱਲੋਂ ਅੱਜ ਕੀਤੇ ਗਏ ਪ੍ਰੋਟੈਸਟ ਬਾਰੇ ਬੋਲਦੇ ਹੋਏ ਕਿਹਾ ਕਿ ਉਹਨਾਂ ਦਾ ਅਧਿਕਾਰ ਬਣਦਾ ਹੈ ਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਹੀ ਉਹਨਾਂ ਵੱਲੋਂ ਅਜੇ ਪ੍ਰੋਟੈਸਟ ਕੀਤਾ ਗਿਆ ਹੈ ਤਾਂ ਜੋ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਨਗਰ ਨਿਗਮ ਇਸ ਟਾਈਮ ਅਨਾਥ ਹੋ ਚੁੱਕੀ ਹੈ ਅਤੇ ਇਸ ਵਿੱਚ ਕੋਈ ਵੀ ਕੰਮ ਨਹੀਂ ਕੀਤਾ ਜਾ ਰਿਹਾ ਉਥੇ ਦੂਸਰੇ ਪਾਸੇ ਉਹਨਾਂ ਵੱਲੋਂ ਗੱਲ ਕਰਦੇ ਹੋਏ ਕਿਹਾ ਗਿਆ ਕਿ ਜੇਕਰ ਅੰਮ੍ਰਿਤਸਰ ਦੇ ਲੋਕ ਉਹਨਾਂ ਨੂੰ ਤੀਸਰੀਵਾ ਜਿਤਾ ਕੇ ਭੇਜਣਗੇ ਤਾਂ ਉਹਨਾਂ ਵੱਲੋਂ ਆਪਣੀ ਜਿੱਤ ਦਾ ਜਸ਼ਨ ਸਤ ਤਰੀਕ ਨੂੰ ਮਨਾਉਣਗੇ ਉਹ ਤੇ ਅਸੀਂ ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਆਪਣੇ ਫਰਜ਼ਾਂ ਤੋਂ ਭੱਜਦੀ ਹੋਈ ਨਜ਼ਰ ਆ ਰਹੀ ਹੈ।
ਇੱਥੇ ਦੱਸਣ ਯੋਗ ਹੈ ਕਿ ਕੱਲ ਜਿੱਥੇ ਰਾਹੁਲ ਗਾਂਧੀ ਵੱਲੋਂ ਅੰਮ੍ਰਿਤਸਰ ਦੇ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ ਉਥੇ ਹੀ ਦੂਸਰੇ ਪਾਸੇ ਵਿਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਪੰਜਾਬ ਵਿੱਚ ਤਾਬੜ ਤੋਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਅਤੇ ਹੁਣ ਆਖਰੀ ਪੜਾਵ ਦੇ ਵਿੱਚ ਪਹੁੰਚੀ ਹੋਈ ਚੋਣ ਮੁਹਿੰਮ 1 ਤਰੀਕ ਨੂੰ ਜਾ ਕੇ ਸਮਾਪਤ ਹੋ ਜਾਵੇਗੀ ਉਥੇ ਹੀ ਹੁਣ ਲੋਕ ਫੈਸਲਾ ਕਰਨਗੇ ਕਿ ਚਾਰ ਤਰੀਕ ਨੂੰ ਕਿਸ ਉਮੀਦਵਾਰ ਤੇ ਉਹ ਆਪਣਾ ਦਾ ਖੇਡਦੇ ਹਨ ਅਤੇ ਲੋਕ ਸਭਾ ਵਿੱਚ ਭੇਜਦੇ ਹਨ ਲੇਕਿਨ ਦੋਸ਼ ਪ੍ਰਤੀ ਦੋਸ਼ ਦੇ ਬਿਆਨ ਹੁਣ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਹਨ ਤੇ ਅਤੇ ਦੂਜੇ ਉੱਤੇ ਰਾਜਨੀਤਿਕ ਲੀਡਰ ਚਿੱਕੜ ਸੁੱਟਦੇ ਹੋਏ ਵੀ ਨਜ਼ਰ ਆ ਰਹੇ ਅਤੇ ਅੰਮ੍ਰਿਤਸਰ ਦੇ ਸਰਦਾਰ ਗੁਰਜੀਤ ਸਿੰਘ ਔਜਲਾ ਵੱਲੋਂ ਇੱਕ ਵਾਰ ਫਿਰ ਤੋਂ ਪੰਜਾਬ ਦੀ ਮੌਜੂਦਾ ਸਰਕਾਰ ਉੱਤੇ ਕਈ ਸਵਾਲੀਆਂ ਨਿਸ਼ਾਨ ਖੜੇ ਕੀਤੇ ਗਏ ਹਨ।