ਕੇਂਦਰ ਦੀ ਮੋਦੀ ਸਰਕਾਰ ਵਲੋਂ ਅਰਬਾਂ ਰੁਪਏ ਦੀਆਂ ਗ੍ਰਾਟਾਂ ਅਤੇ ਲੋਕ ਭਲਾਈ ਦੀਆਂ ਸਕੀਮਾਂ ਦੇ ਪੈਸੇ ਲੋਕ ਸਭਾ ਹਲਕਾ ਖਡੂਰ ਸਾਹਿਬ ਵਿਖ਼ੇ ਦਿਤੇ ਗਏ - ਮਨਜੀਤ ਸਿੰਘ ਮੰਨਾ
ਰਾਕੇਸ਼ ਨਈਅਰ ਚੋਹਲਾ
ਸ਼੍ਰੀ ਗੋਇੰਦਵਾਲ ਸਾਹਿਬ/ਤਰਨਤਾਰਨ, 25 ਮਈ 2024 : ਕੇਂਦਰ ਦੀ ਭਾਜਪਾ ਸਰਕਾਰ ਜਿਸਦੀ ਅਗਵਾਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕਰ ਰਹੇ ਹਨ ਵਲੋਂ ਪਿਛਲੇ ਪੰਜ ਸਾਲਾਂ ਦੌਰਾਨ ਸਮੁੱਚੇ ਪੰਜਾਬ ਵਾਂਗ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਵੱਖ-ਵੱਖ ਲਾਭਪਾਤਰੀ ਸਕੀਮਾਂ ਅਤੇ ਵਿਕਾਸ ਕਾਰਜਾਂ ਲਈ ਅਰਬਾਂ ਰੁਪਏ ਦਿਤੇ ਗਏ ਹਨ,ਪਰ ਪੰਜਾਬ ਵਿੱਚ ਰਾਜ ਕਰ ਰਹੀ ਪਾਰਟੀ ਵਲੋਂ ਕੇਂਦਰ ਦੀ ਥਾਂ ਆਪਣਾ ਹੀ ਗੁਣਗਾਨ ਕੀਤਾ ਜਾਂਦਾ ਹੈ।ਇਹ ਸ਼ਬਦ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਨੇ ਸਾਥੀ ਆਗੂਆਂ ਸਮੇਤ ਪ੍ਰੈਸ ਕਾਨਫਰੰਸ ਕਰਦਿਆਂ ਆਖੇ।
ਉਹਨਾਂ ਨੇ ਵੇਰਵੇ ਦਿੰਦਿਆਂ ਕਿਹਾ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਨੌਂ ਵਿਧਾਨ ਸਭਾ ਹਲਕਿਆਂ ਦੇ ਏਰੀਏ ਵਿੱਚ ਕਿਸਾਨਾਂ ਨੂੰ ਸਨਮਾਨ ਨਿਧੀ ਤਹਿਤ ਕੁੱਲ 2 ਲੱਖ 41 ਹਜਾਰ ਕਿਸਾਨਾਂ ਨੂੰ 144 ਕਰੋੜ 62 ਲੱਖ ਰੁਪਏ ਖਾਤਿਆਂ ਵਿੱਚ ਭੇਜੇ ਗਏ।ਸਵੱਛ ਭਾਰਤ ਅਭਿਆਨ ਤਹਿਤ ਹਲਕੇ ਵਿੱਚ 47255 ਲੈਟਰੀਨਾਂ ਬਣਾਈਆਂ ਗਈਆਂ,ਜਿਹਨਾਂ ਤੇ 56 ਕਰੋੜ 71 ਲੱਖ ਰੁਪਏ ਖਰਚੇ ਗਏ,ਆਯੂਸ਼ਮਾਨ ਯੋਜਨਾ ਤਹਿਤ ਹਲਕੇ ਦੇ 6 ਲੱਖ 96 ਹਜਾਰ 127 ਲਾਭਪਾਤਰ ਵਿਅਕਤੀਆਂ ਦੇ ਸਿਹਤ ਬੀਮੇ ਦੇ ਕਾਰਡ ਬਣਾਏ ਗਏ ਜਿਹਨਾਂ ਨੂੰ 1155 ਕਰੋੜ ਰੁਪਏ ਤਕ ਦਾ ਇਲਾਜ ਕਰਾਉਣ ਦੀ ਸੁਵਿਧਾ ਮਿਲੀ,ਈਸ਼੍ਰਮ ਯੋਜਨਾ ਤਹਿਤ 4 ਲੱਖ 30 ਹਜਾਰ ਕਾਮੇ ਰਜਿਸਟਰ ਕੀਤੇ ਗਏ।ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਹਲਕੇ ਦੀਆਂ 363 ਕਿਲੋਮੀਟਰ ਸੜਕਾਂ ਬਣਾਈਆਂ ਗਈਆਂ,ਸਸਤਾ ਅਨਾਜ ਯੋਜਨਾ ਤਹਿਤ ਪਿਛਲੇ ਪੰਜ ਸਾਲਾਂ ਵਿੱਚ ਹਲਕੇ ਦੇ ਲਾਭਪਾਤਰਾਂ ਨੂੰ 1658 ਕਰੋੜ ਦਾ ਅਨਾਜ ਵੰਡਿਆ ਗਿਆ,ਕੌਸ਼ਲ ਵਿਕਾਸ ਯੋਜਨਾ ਤਹਿਤ 22624 ਨੌਜਵਾਨਾਂ ਨੂੰ ਟਰੇਨਿੰਗ ਅਤੇ 41 ਕਰੋੜ ਰੁਪਏ ਦਾ ਲਾਭ ਦਿਤਾ ਗਿਆ,ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ 1ਲੱਖ 37 ਹਜਾਰ ਗੈਸ ਕੁਨੇਕਸ਼ਨ 16 ਕਰੋੜ ਦੀ ਲਾਗਤ ਨਾਲ ਦਿਤੇ ਗਏ, ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਗਰੀਬਾਂ ਨੂੰ ਪੱਕੇ ਮਕਾਨ,ਮੁਦਰਾ ਯੋਜਨਾ ਤਹਿਤ ਨੌਜਵਾਨਾਂ ਨੂੰ ਬੈੰਕ ਕਰਜ਼ੇ,ਜਲ ਜੀਵਨ ਮਿਸ਼ਨ ਤਹਿਤ ਸਾਫ ਪਾਣੀ ਦੀ ਸਪਲਾਈ,ਨਰੇਗਾ ਸਕੀਮ ਤਹਿਤ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦਿਤਾ ਗਿਆ।ਉਹਨਾਂ ਕਿਹਾ ਕਿ ਇਹ ਅੰਕੜੇ ਸਿਰਫ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਹਨ।ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਖੁਸ਼ਹਾਲ ਜੀਵਨ ਲਈ ਭਾਜਪਾ ਨੂੰ ਵੋਟ ਪਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕੀਤੇ ਜਾਣ ਤਾਂ ਕਿ ਉਹ ਹੋਰ ਉਤਸ਼ਾਹ ਨਾਲ ਦੇਸ਼ ਦੇ ਲੋਕਾਂ ਦੀ ਸੇਵਾ ਕਰ ਸਕਣ।ਇਸ ਮੌਕੇ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਨਾਲ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ,ਲੋਕ ਸਭਾ ਕਨਵੀਨਰ ਨਰੇਸ਼ ਸ਼ਰਮਾ,ਗੁਰਦੀਪ ਸਿੰਘ ਸ਼ਾਹ ਪਿੰਨੀ ਰਾਜਸਥਾਨ,ਜੇਠਾ ਨੰਦ ਵਿਆਸ ਬੀਕਾਨੇਰ,ਮੁੱਖ ਬੁਲਾਰੇ ਅਮਰਪਾਲ ਸਿੰਘ ਖਹਿਰਾ,ਜ਼ਿਲਾ ਮੀਤ ਪ੍ਰਧਾਨ ਨੇਤਰਪਾਲ ਸਿੰਘ, ਜ਼ਿਲਾ ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ,ਮੰਡਲ ਪ੍ਰਧਾਨ ਪਵਨ ਕੁੰਦਰਾ,ਯੁਵਾ ਮੋਰਚੇ ਦੇ ਪ੍ਰਧਾਨ ਦਿਨੇਸ਼ ਜੋਸ਼ੀ,ਮੰਡਲ ਚੋਹਲਾ ਸਾਹਿਬ ਦੇ ਪ੍ਰਧਾਨ ਪਵਨ ਦੇਵਗਨ,ਯਾਦਵਿੰਦਰ ਸਿੰਘ ਮਾਣੋ ਚਾਹਲ, ਅਵਤਾਰ ਸਿੰਘ ਬੰਟੀ ਆਦਿ ਭਾਜਪਾ ਆਗੂ ਮੌਜੂਦ ਸਨ।