ਲੋਕ ਸਭਾ ਚੋਣਾਂ ਦੇ ਨਤੀਜੇ ਅਕਾਲੀ ਦਲ ਦੇ ਪੱਖ ਵਿੱਚ ਆਉਣਗੇ:- ਬੀਬੀ ਬਲਵਿੰਦਰ ਕੌਰ ਚੰਦੂਮਾਜਰਾ
- ਮੋਹਾਲੀ ਨੂੰ ਵਿਕਾਸ ਦੀਆਂ ਸਿਖਰਾਂ ‘ਤੇ ਲਿਜਾਣ ਵਿੱਚ ਅਕਾਲੀ ਦਲ ਦੀ ਸ਼ਲਾਘਾਯੋਗ ਭੂਮਿਕਾ
ਮੋਹਾਲੀ 25 ਮਈ 2024
ਅੱਜ ਸ਼ਰੋਮਣੀ ਅਕਾਲੀ ਦਲ ਦੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਧਰਮਪਤਨੀ ਬੀਬੀ ਬਲਵਿੰਦਰ ਕੌਰ ਚੰਦੂਮਾਜਰਾ ਵਲੋਂ ਮੁਹਾਲੀ ਸ਼ਹਿਰ ਦੇ ਸੈਕਟਰ 54 ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਬੀਬੀ ਚੰਦੂਮਾਜਰਾ ਨੇ ਆਖਿਆ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਸ਼ਰੋਮਣੀ ਅਕਾਲੀ ਦਲ ਦੇ ਪੱਖ ਵਿੱਚ ਆਉਣਗੇ। ਉਨ੍ਹਾਂ ਆਖਿਆ ਕਿ ਅਕਾਲੀ ਦਲ ਵਲੋਂ ਮੋਹਾਲੀ ਵਿੱਚ ਕਰਵਾਏ ਵਿਕਾਸ ਦੇ ਕੰਮ ਹੁਣ ਤੱਕ ਦੀਆਂ ਸਰਕਾਰਾਂ ਨਾਲੋਂ ਕਿਤੇ ਜਿਆਦਾ ਹਨ। ਬੀਬੀ ਚੰਦੂਮਾਜਰਾ ਨੇ ਆਖਿਆ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਮੈਂਬਰ ਪਾਰਲੀਮੈਂਟ ਦੌਰਾਨ ਹਲਕੇ ਵਿੱਚ ਸਥਾਨਕ ਇਲਾਕਾ ਵਿਕਾਸ ਫੰਡ ਤਹਿਤ ਸਭ ਤੋਂ ਵੱਧ ਲਗਭਗ 27 ਕਰੋੜ ਰੁਪਏ ਵਿਕਾਸ ਦੇ ਕੰਮਾਂ ਲਈ ਵੰਡੇ ਗਏ।
ਉਨ੍ਹਾਂ ਆਖਿਆ ਕਿ ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਤੋਂ ਲਗਤਾਰ ਤੀਸਰੀ ਵਾਰ ਚੋਣ ਲੜ੍ਹਨਾ ਚੰਦੂਮਾਜਰਾ ਪਰਿਵਾਰ ਦੇ ਹਿੱਸੇ ਆਉਣਾ ਸਾਡੇ ਲਈ ਸੁਭਾਗ ਵਾਲੀ ਗੱਲ ਹੈ। ਬੀਬੀ ਚੰਦੂਮਾਜਰਾ ਨੇ ਆਖਿਆ ਕਿ ਜਿੱਥੇ ਕਾਂਗਰਸ ਅਤੇ ਆਪ ਪਾਰਟੀਆਂ ਵਲੋਂ ਹਰ ਬਾਰ ਹਲਕਾ ਛੱਡ ਦੌੜਨ ਦਾ ਰਿਕਾਰਡ ਦਰਜ ਹੈ, ਉੱਥੇ ਹੀ ਚੰਦੂਮਾਜਰਾ ਪਰਿਵਾਰ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਦਿਨ-ਰਾਤ ਹਾਜ਼ਰ ਰਿਹਾ।
ਇਸ ਮੌਕੇ ਪ੍ਰਧਾਨ ਜੋਗਿੰਦਰ ਸਿੰਘ ਸੌਂਧੀ, ਅਵਤਾਰ ਸਿੰਘ ਵਾਲੀਆ, ਵੈਲਫੇਅਰ ਐਸੋਸ਼ੀਏਸਨ ਦੇ ਪ੍ਰਧਾਨ ਚੰਰਜੀ ਲਾਲ ਅਤੇ ਸਮੂਹ ਵੈਲਫ਼ੇਅਰ ਐਸੋਸੀਏਸ਼ਨ ਦੇ ਮੈਂਬਰ, ਚੇਅਰਮੈਨ ਜਗਜੀਤ ਸਿੰਘ ਅਤੇ ਐੱਚ.ਐੱਲ.ਐੱਚ.ਐੱਮ. ਦੀਆਂ ਬੀਬੀਆਂ ਹਾਜ਼ਰ ਸਨ।