ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਦ੍ਰਿੜ ਇਰਾਦੇ ਨਾਲ ਫੈਂਸਲੇ ਲੈਂਦੇ ਹਨ ਅਜਿਹੀ ਮਿਸਾਲ ਕਿਤੇ ਨਹੀਂ ਮਿਲਦੀ : ਰਵਨੀਤ ਬਿੱਟੂ
ਲੁਧਿਆਣਾ, 25 ਮਈ 2024 - ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਅੱਜ ਹਲਕਾ ਗਿੱਲ ਦੇ ਵੱਖ-ਵੱਖ ਪਿੰਡਾਂ ‘ਚ ਰੋਡ ਸ਼ੋਅ ਕੱਢਿਆ, ਜਿੱਥੇ ਉਹਨਾਂ ਨੂੰ ਲੋਕਾਂ ਦਾ ਭਰਪੂਰ ਹੁੰਗਾਰਾ ਮਿਲਿਆ, ਇਸ ਮੌਕੇ ਉਹਨਾਂ ਨਾਲ ਦਿਹਾਤੀ ਭਾਜਪਾ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਸਮੇਤ ਹੋਰ ਆਗੂ ਹਾਜ਼ਰ ਸਨ। ਇਹ ਰੋਡ ਸ਼ੋਅ ਭੱਟੀਆਂ, ਲਾਢੋਵਾਲ, ਪ੍ਰਤਾਪ ਸਿੰਘ ਵਾਲਾ, ਇਆਲੀ ਖੁਰਦ, ਇਆਲੀ ਕਲਾਂ, ਥਰੀਕੇ, ਦਾਦ, ਕਿਰਨ ਵਿਹਾਰ ਤੋਂ ਹੁੰਦਾ ਹੋਇਆ ਫੁੱਲਾਂਵਾਲ ਵਿਖੇ ਸਮਾਪਤ ਹੋਇਆ, ਜਿੱਥੇ ਤੋਂ ਰਾਜੂ ਰਾਏ, ਜੈ ਕੁਮਾਰ ਸ਼ਰਮਾ, ਕੁਲਵਿੰਦਰ ਸਿੰਘ, ਹਰਸ਼ਦੀਪ ਕਪੂਰ ਮੰਡਲ ਪ੍ਰਧਾਨ, ਰੋਹਿਤ ਪਮਾਲ, ਦੀਪ ਚੌਧਰੀ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਰਵਨੀਤ ਬਿੱਟੂ ਨੇ ਬੋਲਦਿਆਂ ਕਿਹਾ ਅੱਜ ਦੇ ਰੋਡ ਸ਼ੋਅ ‘ਚ ਪਿੰਡ-ਪਿੰਡ ਮਿਲਿਆ ਸਮੱਰਥਨ ਇਸ ਗੱਲ੍ਹ ਦੀ ਗਵਾਹੀ ਭਰਦਾ ਹੈ ਕਿ ਲੁਧਿਆਣਾ ਤੋਂ ਭਾਜਪਾ ਨੂੰ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ।
ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਹਰ ਕੋਈ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੈ, ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦ੍ਰਿੜ ਇਰਾਦੇ ਨਾਲ ਫੈਂਸਲੇ ਲੈਂਦੇ ਹਨ ਅਜਿਹੀ ਮਿਸਾਲ ਕਿਤੇ ਨਹੀਂ ਮਿਲਦੀ। ਉਹਨਾਂ ਕਿਹਾ ਕਿ ਉਹ ਸ਼ਹੀਦ ਬੇਅੰਤ ਸਿੰਘ ਦੇ ਪੋਤੇ ਹਨ, ਜਿਹਨਾਂ ਨੇ ਦੇਸ਼ ਦੀ ਏਕਤਾ ਅਖੰਡਤਾ ਲਈ ਆਪਣੇ ਪ੍ਰਾਣ ਦਿੱਤੇ ਤੇ ਕਾਂਗਰਸ ਪਾਰਟੀ ਨੂੰ ਬਣਾਇਆ, ਅੱਜ ਉਹਨਾਂ ਨੂੰ ਪਾਰਟੀ ਛੱਡਣ ਦੀ ਲੋੜ ਤਾਂ ਪੈ ਗਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀ ਰਾਮ ਮੰਦਿਰ ਬਣਾਉਣ, ਸ਼੍ਰੀ ਕਰਤਾਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਣ, ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵੀਰ ਬਾਲ ਦਿਵਸ ਮਨਾਉਣ ਵਰਗੇ ਫੈਂਸਲੇ ਅਮਲ ‘ਚ ਲਿਆਂਦੇ, ਜਿਸ ਤੋਂ ਬਾਅਦ ਦੇਸ਼ ਦਾ ਹਰ ਵਰਗ ਭਾਜਪਾ ਨਾਲ ਜੁੜ ਗਿਆ।
ਉਹਨਾਂ ਕਿਹਾ ਕਿ ਅੱਜ ਪੰਜਾਬ ਦੀ ਗੱਲ੍ਹ ਕੀਤੀ ਜਾਵੇ, ਜਿੱਥੇ ਭਾਜਪਾ ਦੀ ਅਗਵਾਈ ਹੇਂਠ ਯੂਪੀ ਬੁਲੰਦੀਆਂ ‘ਤੇ ਪੰਹੁਚਿਆ ਹੈ, ਉਥੇ ਅਕਾਲੀ ਦਲ, ਕਾਂਗਰਸ ਤੇ ਆਪ ਦੀਆਂ ਮਾੜੀਆਂ ਨੀਤੀਆਂ ਨੇ ਪੰਜਾਬ ਨੂੰ ਰੋਲ ਦਿੱਤਾ, ਅੱਜ ਗੱਲ੍ਹ ਕੁਰਸੀ ਬਚਾਉਣ ਦੀ ਨਹੀਂ ਪੰਜਾਬ ਬਚਾਉਣ ਦੀ ਹੈ, ਪਿੰਡਾਂ ਦੇ ਹਾਲਾਤ ਬਦਲਣ ਦੀ ਹੈ ਕਿਉਂ ਨਾ ਸਾਡੇ ਪਿੰਡ ਵੀ ਭਾਜਪਾ ਸਾਸ਼ਿਤ ਰਾਜਾਂ ਦੇ ਪਿੰਡਾਂ ਵਾਂਗ ਮਾਡਰਨ ਪਿੰਡ ਬਣਨ, ਇਹ ਸਭ ਤਾਂ ਹੀ ਸੰਭਵ ਹੈ ਜੇਕਰ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਕਾਸਸ਼ੀਲ ਨੀਤੀ ਦਾ ਸਾਥ ਦੇਵਾਂਗੇ, ਪੀਐੱਮ ਮੋਦੀ ਦੀ ਅਗਵਾਈ ‘ਚ ਪੰਜਾਬ ਮੁੜ ਪੈਰਾਂ ‘ਤੇ ਖੜ੍ਹਾ ਹੋਵੇਗਾ।
ਉਹਨਾਂ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਦੀ ਚੋਣ ਹੋਣ ਜਾ ਰਹੀ ਹੈ, ਭਾਜਪਾ ਕੋਲ ਜਿੱਥੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਅਹੁਦੇਦਾਰ ਹਨ ਤਾਂ ਵਿਰੋਧੀਆਂ ਕੋਲ ਕੋਈ ਯੋਗ ਉਮੀਦਵਾਰ ਨਹੀਂ ਹੈ, ਸਭ ਕੁਰਸੀ ਦੀ ਲੜਾਈ ਲੜ ਰਹੇ ਹਨ, ਇਸ ਲਈ ਅਸੀਂ ਆਪ, ਕਾਂਗਰਸ ਜਾਂ ਅਕਾਲੀ ਦਲ ਨੂੰ ਵੋਟਾਂ ਓ ਕੇ ਆਪਣੀ ਵੋਟ ਖਰਾਬ ਨਾ ਕਰੀਏ, ਵਿਕਾਸ, ਤਰੱਕੀ ਤੇ ਖੁਸ਼ਹਾਲੀ ਦੇ ਨਾਮ ‘ਤੇ ਭਾਜਪਾ ਨੂੰ ਵੋਟਾਂ ਦੇ ਕੇ ਭਾਜਪਾ ਦੇ ਹੱਥ ਮਜ਼ਬੂਤ ਕਰੀਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਨੋਦ ਕੁਮਾਰ, ਸੋਨੂੰ, ਸੰਜੇ ਪਾਲ, ਰਾਕੇਸ਼, ਵਤਨ ਸਿੰਘ, ਸੀਮਾ, ਰਾਜ ਰਾਏ, ਰਾਜੀਵ, ਸੁਰਜੀਤ, ਬੀਰਪਾਲ, ਵਿਕਾਸ ਮਿੱਤਲ, ਪਰਮਿੰਦਰ ਗੁਪਤਾ, ਅੰਕੁਸ਼ ਖੇੜਾ, ਰਾਜੂ ਸ਼ਾਹ, ਸ਼ਿਵ ਸਿੰਘ, ਸੰਨੀ ਚੌਹਾਨ ਆਦਿ ਹਾਜ਼ਰ ਸਨ।