ਪੰਜਾਬ ਸਮੇਤ ਦੇਸ਼ ਦੇ ਕਿਸਾਨਾਂ ਦਾ ਕਰਜ਼ ਕੀਤਾ ਜਾਵੇਗਾ ਮੁਆਫ਼- ਅੰਮ੍ਰਿਤਸਰ ਚ ਰਾਹੁਲ ਗਾਂਧੀ ਨੇ ਕੀਤਾ ਵੱਡਾ ਐਲਾਨ (ਵੀਡੀਓ ਵੀ ਦੇਖੋ)
- ਦੇਸ਼ ਦੇ ਸਵਿਧਾਨ ਚ ਗੁਰੂ ਨਾਨਕ ਸਾਹਿਬ ਦੀ ਸੋਚ
- ਮੀਡੀਆ ਦੇ ਚਾਰ ਚਮਚੇ ਕਰਦੇ ਨੇ ਮੋਦੀ ਦੀ ਇੰਟਰਵਿਊ
ਅੰਮ੍ਰਿਤਸਰ, 25 ਮਈ 2024 - ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਅੱਜ ਅੰਮ੍ਰਿਤਸਰ ਪਹੁੰਚ ਗਏ ਹਨ। ਇੱਥੇ ਉਹ ਅੰਮ੍ਰਿਤਸਰ ਤੋਂ ਪਾਰਟੀ ਦੇ ਉਮੀਦਵਾਰ ਮੌਜੂਦਾ ਸੰਸਦ ਮੈਂਬਰ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।
ਮੈਂ ਅੱਜ ਅੰਮ੍ਰਿਤਸਰ ਵਿੱਚ ਹਾਂ। ਜੇ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਸੋਚ ਨੂੰ ਦੇਖੋ ਅਤੇ ਸਮਝੋ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਇਹ ਸੰਵਿਧਾਨ ਗੁਰੂ ਨਾਨਕ ਦੇਵ ਜੀ ਦੀ ਸੋਚ ਨੂੰ ਦਰਸਾਉਂਦਾ ਹੈ। ਇਸ ਸੰਵਿਧਾਨ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ, ਇਹ ਉਨ੍ਹਾਂ ਦੀ ਸੋਚ ਨੇ ਹੀ ਰੱਖੀ ਸੀ। ਅਜਿਹੀ ਸਥਿਤੀ ਵਿੱਚ ਭਾਰਤ ਦੇ ਵੱਖ-ਵੱਖ ਮਹਾਪੁਰਖਾਂ ਨੇ ਇਹੀ ਸੋਚ ਦੇਸ਼ ਦੇ ਸਾਹਮਣੇ ਰੱਖੀ ਸੀ। ਬੁੱਧ ਹੋਵੇ, ਨਾਰਾਇਣ ਗੁਰੂ ਜੀ, ਸਭ ਦੇ ਵਿਚਾਰ ਇਸ ਪੁਸਤਕ ਵਿੱਚ ਹਨ। ਅੱਜ ਭਾਜਪਾ ਦੇ ਲੋਕ ਅੱਗੇ ਆ ਕੇ ਕਹਿ ਰਹੇ ਹਨ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੀ ਸੋਚ ਨੂੰ ਢਾਹ ਦਿਆਂਗੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/927928562413589
ਨਰਿੰਦਰ ਮੋਦੀ ਨੇ 10 ਸਾਲਾਂ 'ਚ ਕਿਸਾਨਾਂ ਲਈ ਕੁਝ ਨਹੀਂ ਕੀਤਾ। ਪਹਿਲਾਂ 3 ਕਾਲੇ ਕਾਨੂੰਨ ਲਿਆਂਦੇ। ਜਦੋਂ ਪੰਜਾਬ, ਹਰਿਆਣਾ ਅਤੇ ਮਹਾਰਾਸ਼ਟਰ ਦੇ ਕਿਸਾਨ ਸੜਕਾਂ 'ਤੇ ਉਤਰੇ ਤਾਂ ਉਨ੍ਹਾਂ ਨੂੰ ਅੱਤਵਾਦੀ ਕਿਹਾ ਗਿਆ। ਅਸੀਂ ਇਸ ਨੂੰ ਭੁੱਲ ਨਹੀਂ ਸਕਦੇ। ਉਨ੍ਹਾਂ 22 ਲੋਕਾਂ ਦਾ 16 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ, ਪਰ ਕਿਸਾਨਾਂ ਦਾ 1 ਕਰੋੜ ਰੁਪਏ ਵੀ ਮੁਆਫ਼ ਨਹੀਂ ਕੀਤਾ। ਉਹ ਖੁੱਲ੍ਹੇਆਮ ਕਹਿੰਦਾ ਹੈ ਕਿ ਉਹ ਕਿਸਾਨਾਂ ਦਾ ਇੱਕ ਰੁਪਇਆ ਵੀ ਮੁਆਫ਼ ਨਹੀਂ ਕਰੇਗਾ, ਕਿਉਂਕਿ ਇਸ ਨਾਲ ਕਿਸਾਨਾਂ ਦੀਆਂ ਆਦਤਾਂ ਵਿਗੜਦੀਆਂ ਹਨ।
ਰਾਹੁਲ ਨੇ ਕਿਹਾ ਕਿ ਮੈਂ ਕਿਸਾਨਾਂ ਦੇ 3 ਸਵਾਲਾਂ ਦੇ ਜਵਾਬ ਦਿੰਦਾ ਹਾਂ। ਪਹਿਲੀ ਗੱਲ, ਜਿਵੇਂ ਯੂਪੀਏ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਸਨ। ਇਸੇ ਤਰ੍ਹਾਂ ਕਾਂਗਰਸ ਦੇਸ਼ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਜਾ ਰਹੀ ਹੈ। ਦੂਜਾ, ਅਜਿਹਾ ਸਿਰਫ਼ ਇੱਕ ਵਾਰ ਨਹੀਂ ਹੋਵੇਗਾ, ਅਸੀਂ ਸਰਕਾਰ ਵਿੱਚ ਇੱਕ ਗਰੁੱਪ ਬਣਾਵਾਂਗੇ, ਜੋ ਕਿਸਾਨਾਂ ਦੀ ਵਿੱਤੀ ਸਥਿਤੀ ਦਾ ਅਧਿਐਨ ਕਰੇਗਾ। ਜਦੋਂ ਵੀ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੀ ਲੋੜ ਹੋਵੇਗੀ, ਸਰਕਾਰ ਅਧਿਐਨ ਕਰਕੇ ਕਰਜ਼ਾ ਮੁਆਫ ਕਰੇਗੀ।
ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਜੀ, ਹਿੰਦੂਸਤਾਨ ਵਿਚ ਅਮੀਰ ਲੋਕ ਅਮੀਰ ਹੁੰਦੇ ਜਾ ਰਹੇ ਨੇ, ਗਰੀਬ ਲੋਕ ਗਰੀਬ ਹੁੰਦੇ ਜਾ ਰਹੇ ਨੇ, ਮੋਦੀ ਕਹਿੰਦੇ ਨੇ- ਅਸੀਂ ਅਮੀਰ ਵੀ ਬਣਾ ਰਹੇ ਹਾਂ। ਪਰ ਅਸੀਂ ਕਰੋੜਾਂ ਲੱਖ ਪਤੀ ਬਣਾਵਾਂਗੇ। ਸਭ ਤੋਂ ਗਰੀਬ ਪਰਿਵਾਰਾਂ ਨੂੰ ਸਾਲ ਦਾ 1 ਲੱਖ ਰੁਪਇਆ ਦਿੱਤਾ ਜਾਵੇਗਾ। 8500 ਰੁਪਏ ਹਰ ਮਹਿਲਾ ਦੇ ਖਾਤੇ ਵਿਚ ਆਉਣਗੇ।
ਆਂਗਣਵਾੜੀ ਦੀਆਂ ਤਨਖ਼ਾਹਾਂ ਡਬਲ ਕਰ ਦਿਆਂਗੇ।