ਬਿਜਲੀ ਦੇ ਲੰਮੇ ਕੱਟਾਂ ਨੇ ਪੰਜਾਬੀਆਂ ਨੇ ਵੱਟ ਕੱਢੇ - ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
- ਆਪ ਸਰਕਾਰ ਨੇ ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਝੂਠੀ ਇਸ਼ਤਿਹਾਰਬਾਜੀ ‘ਤੇ ਉਡਾਏ
ਰੂਪਨਗਰ 26 ਮਈ 2024 - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਸੋਲਖੀਆਂ ਵਿਖੇ ਹਲਕਾ ਇੰਚਾਰਜ਼ ਕਰਨ ਸਿੰਘ ਡੀਟੀਓ ਦੀ ਅਗਵਾਈ ਵਿੱਚ ਰੱਖੀ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਗਰਮੀ ਸ਼ੁਰੂ ਹੋਣ ਸਾਰ ਹੀ ਬਿਜਲੀ ਦੇ ਲੱਗ ਰਹੇ ਲੰਮੇ ਲੰਮੇ ਕੱਟਾਂ ਨੇ ਪੰਜਾਬੀਆਂ ਦੇ ਵੱਟ ਕੱਢ ਦਿੱਤੇ ਹਨ। ਉਹਨਾਂ ਆਖਿਆ ਕਿ ਸੂਬੇ ਦੇ ਲੋਕਾਂ ਨੂੰ ਪਿੰਡਾਂ, ਸ਼ਹਿਰਾਂ ਅਤੇ ਖੇਤਾਂ ਵਿੱਚ ਬਿਜਲੀ ਦੀ ਭਾਰੀ ਕਿੱਲਤ ਤਾਂ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਕੀਮਾਂ ਕਾਗਜੀ ਘੋੜੇ ਭਜਾਉਣ ਦੇ ਬਰਾਬਰ ਹਨ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਝੂਠ ਨੂੰ ਸੱਚ ਬਣਾਉਣ ਲਈ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਖ਼ਜਾਨੇ ਵਿੱਚੋਂ 750 ਕਰੋੜ ਰੁਪਏ ਫ਼ੋਕੀ ਇਸ਼ਤਿਹਾਰਬਾਜ਼ੀ ਉੱਪਰ ਖਰਚ ਕਰਨ ਨੂੰ ਰੱਖੇ ਹੋਏ ਹਨ। ਉਨ੍ਹਾਂ ਆਖਿਆ ਆਪ ਪਾਰਟੀ ਵਲੋਂ ਸੂਬੇ ਦੇ ਸੈਂਕੜੇ ਕਰੋੜਾਂ ਰੁਪਏ ਬਾਹਰੀ ਸੂਬਿਆਂ ਵਿੱਚ ਪਾਰਟੀ ਦਾ ਨਾਮ ਚਮਕਾਉਣ ਲਈ ਤਾਸ਼ ਦੇ ਪੱਤਿਆਂ ਵਾਂਗ ਬਰਬਾਦ ਕੀਤੇ ਗਏ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਆਟਾ ਦਾਲ ਸਕੀਮ, ਮੁਫ਼ਤ ਬਿਜਲੀ ਸਕੀਮ ਆਦਿ ਸਾਰੀਆਂ ਹੀ ਲੋਕ ਭਲਾਈ ਸਕੀਮਾਂ ਅਕਾਲੀ ਦਲ ਦੀ ਦੇਣ ਹਨ। ਉਨ੍ਹਾਂ ਆਖਿਆ ਕਿ ਅਕਾਲੀ ਸਰਕਾਰ ਵਲੋਂ ਸ਼ੁਰੂ ਕੀਤੀਆਂ ਸਕੀਮਾਂ ਨੂੰ ਆਪ ਸਰਕਾਰ ਸ਼ੋਸਲ ਮੀਡਿਆ ਜਰੀਏ ਕਰੋੜਾਂ ਰੁਪਏ ਖਰਚ ਕਰਕੇ ਫੋਕੀ ਸ਼ੁਹਾਰਤ ਕਮਾਉਣ ਲਈ ਹੱਥ ਪੈਰਾ ਮਾਰ ਰਹੀ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਝੂਠੀ ਇਸ਼ਤਿਹਾਰਬਾਜੀ ਉੱਪਰ ਖਰਚ ਕੀਤੇ ਹਜ਼ਾਰਾਂ ਕਰੋੜ ਰੁਪਏ ਦਾ ਪੰਜਾਬੀ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਹਿਸਾਬ ਜਰੂਰ ਲੈਣਗੇ।
ਇਸ ਮੌਕੇ ਹਲਕਾ ਇੰਚਾਰਜ਼ ਕਰਨ ਸਿੰਘ ਡੀਟੀਓ, ਸੀਨੀਅਰ ਲੀਡਰ ਹਰਮੋਹਨ ਸਿੰਘ ਸੰਧੂ, ਐੱਸਜੀਪੀਸੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਮੋਹਣਜੀਤ ਸਿੰਘ ਕਮਾਲਪੁਰ, ਹਰਪ੍ਰੀਤ ਸਿੰਘ ਬਸੰਤ, ਨਰਿੰਦਰ ਸਿੰਘ ਮਾਵੀ, ਮੋਹਰ ਸਿੰਘ ਖਾਬੜਾ, ਮੇਹਰ ਸਿੰਘ ਸਰਪੰਚ, ਫਤਿਹ ਜੰਗ ਸਿੰਘ ਸਰਪੰਚ, ਮਲਕੀਤ ਸਿੰਘ ਸਰਪੰਚ, ਦਰਸ਼ਨ ਸਿੰਘ ਗੋਸਲਾਂ, ਸਰਵਜੀਤ ਸਿੰਘ ਚੈੜੀਆਂ, ਸੁਰਿੰਦਰ ਸਿੰਘ ਲੋਹਾਰੀ, ਦਰਸ਼ਨ ਸਿੰਘ ਸੋਲਖੀਆਂ, ਸੁਰਿੰਦਰ ਸਿੰਘ ਸਾਲਾਂਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੀਨੀਅਰ ਅਕਾਲੀ ਲੀਡਰਸ਼ਿਪ ਅਤੇ ਵਰਕਰ ਮੌਜੂਦ ਸਨ।