ਅਸੀਂ ਧਮਕੀਆਂ ਤੋਂ ਨਹੀਂ ਡਰਦੇ, ਤੁਸੀਂ ਸਾਡੀ ਸਰਕਾਰ ਤੋੜ ਨਹੀਂ ਸਕਦੇ: ਭਗਵੰਤ ਮਾਨ ਨੇ ਅਮਿਤ ਸ਼ਾਹ ਨੂੰ ਦਿੱਤੀ ਚੁਣੌਤੀ (ਵੀਡੀਓ ਵੀ ਵੇਖੋ)
ਭਗਵੰਤ ਮਾਨ ਨੇ ਅਮਿਤ ਸ਼ਾਹ ਦੇ ਬਿਆਨ ਨੂੰ ਦੱਸਿਆ ਧਮਕੀ
ਚੰਡੀਗੜ੍ਹ, 27 ਮਈ 2024- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬੀਤੇ ਦਿਨ ਬਿਆਨ ਦਿੱਤਾ ਗਿਆ ਸੀ ਕਿ, ਪੰਜਾਬ ਦੀ ਸਰਕਾਰ ਬਹੁਤਾ ਲੰਮਾ ਨਹੀਂ ਚੱਲੇਗੀ। ਅਮਿਤ ਸ਼ਾਹ ਦੇ ਇਸ ਬਿਆਨ ਤੇ ਸੀਐੱਮ ਭਗਵੰਤ ਮਾਨ ਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਦਾ ਬਿਆਨ ਸਾਹਮਣੇ ਆਇਆ ਹੈ। ਭਗਵੰਤ ਮਾਨ ਨੇ ਕਿਹਾ ਕਿ, ਅਮਿਤ ਸ਼ਾਹ ਸ਼ਰੇਆਮ ਪੰਜਾਬ ਦੇ ਅੰਦਰ ਸਰਕਾਰ ਨੂੰ ਤੋੜਨ ਦੀਆਂ ਗੱਲਾਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ, ਇਹ ਸ਼ਰੇਆਮ ਪੰਜਾਬ ਨੂੰ ਇੱਕ ਧਮਕੀ ਹੈ। ਭਗਵੰਤ ਮਾਨ ਨੇ ਕਿਹਾ ਕਿ, ਇੰਝ ਕਿਵੇਂ ਸਾਡੀ ਸਰਕਾਰ ਤੋੜ ਦਿਉਗੇ, ਸਾਡੇ ਕੋਲ 92 ਵਿਧਾਇਕ ਨੇ। ਮਾਨ ਨੇ ਅਮਿਤ ਸ਼ਾਹ ਨੂੰ ਕਿਹਾ ਕਿ, ਤੁਹਾਡੇ ਵਿਚ ਹਿੰਮਤ ਹੈ ਤਾਂ, ਤੋੜ ਕੇ ਵਿਖਾਓ, ਤੁਸੀਂ ਆਪਣੀ ਸਰਕਾਰ ਬਚਾ ਲਓ, ਇੰਨਾ ਬਹੁਤ ਹੈ। ਮਾਨ ਨੇ ਦਾਅਵਾ ਕਰਦਿਆਂ ਕਿਹਾ ਕਿ, ਕੇਂਦਰ ਵਿਚ ਇੰਡੀਆ ਗੱਠਜੋੜ ਵਾਲੀ ਸਰਕਾਰ ਬਣਨ ਜਾ ਰਹੀ ਹੈ। ਉਥੇ ਹੀ ਕੇਜਰੀਵਾਲ ਨੇ ਅਮਿਤ ਸ਼ਾਹ ਦੇ ਬਿਆਨ ਤੇ ਕਿਹਾ ਕਿ, ਅਮਿਤ ਸ਼ਾਹ ਪੰਜਾਬ ਦੀ ਸਰਕਾਰ ਤੋੜਨ ਦੀ ਹੀ ਨਹੀਂ, ਬਲਕਿ ਪੰਜਾਬੀਆਂ ਨੂੰ ਵੀ ਧਮਕੀਆਂ ਦੇ ਰਹੇ ਹਨ।