ਆਪਣੇ ਪੁੱਤ ਨੂੰ ਸੰਸਦ ਵਿੱਚ ਭੇਜੋ, ਉਹ ਕੇਂਦਰ ਸਰਕਾਰ ਵਿੱਚ ਮੰਤਰੀ ਬਣੇਗਾ, ਫਿਰ ਸਾਰੀ ਜ਼ਿੰਮੇਵਾਰੀ ਸਾਡੀ ਹੋਵੇਗੀ: ਭਗਵੰਤ ਮਾਨ
ਮੁੱਖ ਮੰਤਰੀ ਮਾਨ ਨੇ ਬਰਨਾਲਾ ਵਿੱਚ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਲਈ ਕੀਤਾ ਚੋਣ ਪ੍ਰਚਾਰ, ਲੋਕਾਂ ਨੂੰ ਆਪਣੇ ਪੁੱਤ ਮੀਤ ਹੇਅਰ ਨੂੰ ਸੰਸਦ ਵਿੱਚ ਭੇਜਣ ਦੀ ਕੀਤੀ ਅਪੀਲ
ਤੁਸੀਂ 2017 ਅਤੇ 2022 ਵਿਚ ਮੇਰੇ 'ਤੇ ਭਰੋਸਾ ਕੀਤਾ ਅਤੇ ਸਨਮਾਨ ਦਿੱਤਾ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਸੰਸਦ ਵਿਚ ਵੀ ਇਮਾਨਦਾਰੀ ਨਾਲ ਕੰਮ ਕਰਾਂਗਾ- ਮੀਤ ਹੇਅਰ
ਮੈਂ ਬਾਹਰਲੇ ਲੋਕਾਂ ਨਾਲ ਲੜ ਰਿਹਾ ਹਾਂ, ਮੈਂ ਤੁਹਾਡਾ ਪੁੱਤਰ ਅਤੇ ਭਰਾ ਹਾਂ, ਮੈਂ ਹਮੇਸ਼ਾ ਤੁਹਾਡੀ ਸੇਵਾ ਕਰਾਂਗਾ: ਮੀਤ ਹੇਅਰ
ਸੰਗਰੂਰ/ਚੰਡੀਗੜ੍ਹ, 27 ਮਈ
ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਸ਼ਾਮ ਨੂੰ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਲਈ ਉਨ੍ਹਾਂ ਦੇ ਵਿਧਾਨ ਸਭਾ ਹਲਕਾ ਬਰਨਾਲਾ ਵਿੱਚ ਚੋਣ ਪ੍ਰਚਾਰ ਕੀਤਾ। ਮਾਨ ਨੇ ਭਗਤ ਸਿੰਘ ਚੌਂਕ ਵਿਖੇ ਲੋਕਾਂ ਨੂੰ ਸੰਬੋਧਨ ਕਰਦੀਆਂ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਉਨ੍ਹਾਂ ਨੂੰ ਹਮੇਸ਼ਾ ਉਹੀ ਦਿੱਤਾ ਹੈ ਜੋ ਉਨ੍ਹਾਂ ਨੇ ਇੱਥੇ ਉਨ੍ਹਾਂ ਤੋਂ ਮੰਗਿਆ ਹੈ।
ਭਗਵੰਤ ਮਾਨ ਨੇ ਲੋਕਾਂ ਨੂੰ ਪੁੱਛਿਆ ਕਿ ਕੀ ਤੁਸੀਂ ਗੁਰਮੀਤ ਸਿੰਘ ਮੀਤ ਹੇਅਰ ਅਤੇ ਆਪਣੇ ਸੰਸਦ ਮੈਂਬਰ ਨੂੰ ਚੁਣ ਕੇ ਪਾਰਲੀਮੈਂਟ ਵਿੱਚ ਭੇਜਣ ਲਈ ਤਿਆਰ ਹੋ, ਲੋਕਾਂ ਨੇ ਜ਼ੋਰਦਾਰ ਤਾੜੀਆਂ ਦੇ ਨਾਲ ਹਾਂ ਵਿੱਚ ਜਵਾਬ ਦਿੱਤਾ। ਮਾਨ ਨੇ ਲੋਕਾਂ ਦੇ ਸਮਰਥਨ ਅਤੇ ਬੁਲੰਦ ਹੌਸਲੇ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਹਾਡੇ (ਲੋਕਾਂ) ਦੇ ਉਤਸ਼ਾਹ ਨੇ ਉਨ੍ਹਾਂ ਦੀ ਸਾਰੀ ਥਕਾਵਟ ਦੂਰ ਕਰ ਦਿੱਤੀ ਹੈ। ਮਾਨ ਨੇ ਮੀਤ ਹੇਅਰ ਦੇ ਨਾਲ ਵਿਸ਼ਾਲ ਰੋਡ ਕੱਢਿਆ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਸ਼ਾਮਲ ਹੋਏ।
ਮਾਨ ਨੇ ਕਿਹਾ ਕਿ ਜਲਦੀ ਹੀ ਭਾਜਪਾ ਦੀ ਦਿਲੀ 'ਚ ਸਰਕਾਰ ਜਾ ਰਹੀ ਹੈ ਅਤੇ ਕੇਂਦਰ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਮੀਤ ਹੇਅਰ ਇੱਕ ਨੌਜਵਾਨ, ਇਮਾਨਦਾਰ ਅਤੇ ਤਜਰਬੇਕਾਰ ਆਗੂ ਹਨ, ਉਨ੍ਹਾਂ ਨੂੰ ਸਰਕਾਰ ਵਿੱਚ ਯਕੀਨੀ ਤੌਰ 'ਤੇ ਅਹਿਮ ਜ਼ਿੰਮੇਵਾਰੀ ਮਿਲੇਗੀ। ਮਾਨ ਨੇ ਲੋਕਾਂ ਦੀ ਮੰਗ 'ਤੇ ਆਪਣੀ ਮਸ਼ਹੂਰ ਕਿੱਕਲੀ 2.0 ਵੀ ਸੁਣਾਈ।
ਤੁਸੀਂ 2017 ਅਤੇ 2022 ਵਿਚ ਮੇਰੇ 'ਤੇ ਭਰੋਸਾ ਕੀਤਾ ਅਤੇ ਸਨਮਾਨ ਦਿੱਤਾ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਸੰਸਦ ਵਿਚ ਵੀ ਇਮਾਨਦਾਰੀ ਨਾਲ ਕੰਮ ਕਰਾਂਗਾ- ਮੀਤ ਹੇਅਰ
ਮੈਂ ਬਾਹਰਲੇ ਲੋਕਾਂ ਨਾਲ ਲੜ ਰਿਹਾ ਹਾਂ, ਮੈਂ ਤੁਹਾਡਾ ਪੁੱਤ ਅਤੇ ਭਰਾ ਹਾਂ, ਮੈਂ ਹਮੇਸ਼ਾ ਤੁਹਾਡੀ ਸੇਵਾ ਕਰਾਂਗਾ: ਮੀਤ ਹੇਅਰ
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਬਰਨਾਲਾ ਵਾਸੀਆਂ ਦਾ ਭਰਵਾਂ ਸਮਰਥਨ ਦੇਣ ਲਈ ਧੰਨਵਾਦ ਕੀਤਾ। ਹੇਅਰ ਨੇ ਕਿਹਾ ਕਿ ਬਰਨਾਲਾ ਦੇ ਲੋਕਾਂ ਨੇ 2017 ਦੇ ਨਾਲ-ਨਾਲ 2022 ਵਿਚ ਵੀ ਉਨ੍ਹਾਂ 'ਤੇ ਭਰੋਸਾ ਕੀਤਾ ਅਤੇ ਸਨਮਾਨ ਦਿੱਤਾ। ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦਾ ਸਮਰਥਨ ਕਰਦੇ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ 75 ਸਾਲਾਂ ਵਿੱਚ ਜਿੰਨਾ ਕੰਮ ਕੀਤਾ ਉਸ ਤੋਂ ਵੱਧ ਕੰਮ ਮਾਨ ਸਰਕਾਰ ਨੇ ਦੋ ਸਾਲਾਂ ਵਿੱਚ ਕੀਤਾ ਹੈ।
ਮੀਤ ਹੇਅਰ ਨੇ ਕਿਹਾ ਕਿ ਉਹ ਬਰਨਾਲਾ ਦੇ ਲੋਕਾਂ ਦੇ ਪੁੱਤ ਅਤੇ ਭਰਾ ਹਨ ਅਤੇ ਉਨ੍ਹਾਂ ਨੇ ਹਮੇਸ਼ਾ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਉਹ ਸੰਗਰੂਰ ਵਿੱਚ ਸਾਰੇ ਬਾਹਰੀ ਲੋਕਾਂ ਨਾਲ ਲੜ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਮਾਨ ਸਰਕਾਰ ਦੀ ਬੇਮਿਸਾਲ ਕਾਰਗੁਜ਼ਾਰੀ ਦੇ ਆਧਾਰ ’ਤੇ ਉਨ੍ਹਾਂ ਨੂੰ ਆਪਣਾ ਪੁੱਤ ਅਤੇ ਭਰਾ ਸਮਝ ਕੇ ਵੋਟ ਪਾਉਣ। ਉਨ੍ਹਾਂ ਕਿਹਾ ਕਿ ਉਹ ਸੰਗਰੂਰ ਦੇ ਸੰਸਦ ਮੈਂਬਰ ਵਜੋਂ ਵੀ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।