ਰਵਨੀਤ ਬਿੱਟੂ ਨੇ ਆਪ ਤੇ ਕਾਂਗਰਸ ਦੇ ਖੇਮੇ ‘ਚ ਲਾਈ ਸੰਨ੍ਹ, ਕਈ ਆਗੂ ਭਾਜਪਾ ‘ਚ ਸ਼ਾਮਿਲ
- ਨਰਿੰਦਰ ਮੋਦੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਦੇ ਚੱਲਦੇ ਸਮੁੱਚਾ ਦੇਸ਼ ਭਾਜਪਾ ਦੇ ਨਾਲ ਖੜ੍ਹਾ ਹੈ : ਰਵਨੀਤ ਬਿੱਟੂ
ਲੁਧਿਆਣਾ, 28 ਮਈ 2024 - ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਚੋਣ ਪ੍ਰਚਾਰ ਨੂੰ ਉਸ ਸਮੇਂ ਤਾਕਤ ਮਿਲੀ ਜਦੋਂ ਸ਼ਿਵਪੁਰੀ ਸਥਿਤ ਵੀਰ ਨਗਰ ‘ਚ ਰਾਕੇਸ਼ ਜੈਨ ਵੱਲੋਂ ਰੱਖੀ ਮੀਟਿੰਗ ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂ ਭਾਜਪਾ ‘ਚ ਸ਼ਾਮਿਲ ਹੋਏ। ਇਸ ਮੌਕੇ ਬੋਲਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਦੇ ਚੱਲਦੇ ਸਮੁੱਚਾ ਦੇਸ਼ ਭਾਜਪਾ ਦੇ ਨਾਲ ਖੜ੍ਹਾ ਹੈ, ਜਿਸ ਦੀ ਬਦੌਲਤ ਕਾਂਗਰਸ ਤੇ ਆਪ ਆਗੂ ਭਾਜਪਾ ‘ਚ ਸ਼ਾਮਿਲ ਹੋਏ ਹਾਂ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ 10 ਸਾਲਾਂ ‘ਚ ਅਜਿਹੇ ਠੋਸ ਫੈਂਸਲੇ ਲਏ ਗਏ, ਜਿਸ ਦੇ ਚੱਲਦਿਆਂ ਜਿੱਥੇ ਭਾਰਤ ਦਾ ਨਾਮ ਦੁਨੀਆ ਦੇ ਨਕਸ਼ੇ ‘ਚ ਚਮਕਿਆ, ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆਂ ਦੇ ਹਰਮਨ ਪਿਆਰੇ ਨੇਤਾ ਬਣੇ।
ਉਹਨਾਂ ਕਿਹਾ ਕਿ ਲੁਧਿਆਣਾ ਪੰਜਾਬ ਦਾ ਵੱਡਾ ਸ਼ਹਿਰ ਹੈ, ਲੁਧਿਆਣਾ ਨੂੰ ਏਮਜ਼, ਵੱਡੇ ਕਾਲਜ-ਯੁਨੀਵਰਸਿਟੀ, ਮੈਟਰੋ ਦੀ ਲੋੜ ਹੈ, ਜਦੋਂ ਭਾਜਪਾ ਸਾਸ਼ਿਤ ਰਾਜਾਂ ‘ਤੇ ਇਹ ਮੁੱਢਲੀਆਂ ਲੋੜਾਂ ਪੂਰੀਆਂ ਹੋ ਰਹੀਆਂ ਹਨ ਤਾਂ ਅਸੀਂ ਕਿਉਂ ਨਾ ਆਪਣੇ ਸ਼ਹਿਰ ਦੀ ਬਿਹਤਰੀ ਲਈ ਕੁੱਝ ਸੋਚੀਏ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਕਾਸ ਮਸੀਹਾ ਹਨ, ਉਹਨਾਂ ਦੀ ਸੋਚ ਹੈ ਕਿ ਪੰਜਾਬ ਨੂੰ ਦੂਜੇ ਰਾਜਾਂ ਦੇ ਬਰਾਬਰ ਖੜ੍ਹਾ ਕੀਤਾ ਜਾਵੇ, ਉਸ ਤੁਹਾਡੇ ਸਾਥ ਦੀ ਲੋੜ ਹੈ। ਉਹਨਾਂ ਕਿਹਾ ਕੀ ਹੁਣ ਤੱਕ ਭਾਜਪਾ ਅਕਾਲੀ ਦਲ ਨਾਲ ਮਿਲ ਕੇ ਚੌਣ ਲੜਦੀ ਦੀ ਸੀ, ਅੱਜ ਪੰਜਾਬ ‘ਚ ਭਾਜਪਾ ਪਹਿਲੀ ਵਾਰ ਜਦੋਂ ਇਕੱਲੇ ਚੋਣ ਲੜ ਰਹੀ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਕਿ ਅਸੀਂ ਪੀਐੱਮ ਮੋਦੀ ਦੀ ਵਿਕਾਸਸ਼ੀਲ ਸੋਚ ਨੂੰ ਬੂਰ ਪਾਉਂਦੇ ਹੋਏ ਇਕ-ਇਕ ਕੀਮਤੀ ਵੋਟ ਭਾਜਪਾ ਨੂੰ ਪਾ ਕੇ ਜੇਤੂ ਬਣਾਈਏ।
ਇਸ ਮੌਕੇ ਸ਼ਾਮਿਲ ਹੋਣ ਵਾਲਿਆਂ ‘ਚ ਆਸ਼ੂ ਕਪੂਰ ਕਾਂਗਰਸ, ਰਾਜ ਕੁਮਾਰ ਕਾਂਗਰਸ, ਹਿਮਾਂਸ਼ੂ ਕਪੂਰ ਕਾਂਗਰਸ, ਭੀਮ ਸ਼ਰਮਾ ਕਾਂਗਰਸ, ਜਤਿੰਦਰ ਸ਼ਰਮਾ ਕਾਂਗਰਸ, ਅਮਰਜੀਤ ਸਿੰਘ ਆਪ, ਜੋਧਾ ਸ਼ਰਮਾ ਆਪ, ਲਾਲੀ ਕਾਂਗਰਸ, ਕੌਸ਼ਲ ਖੇਤਾਨ ਆਪ, ਅਜੇ, ਸ਼ਰੂਤੀ ਜੈਨ, ਇਸ਼ੂ ਜੈਨ ਆਦਿ ਵੱਡੀ ਗਿਣਤੀ ‘ਚ ਆਗੂ ਹਾਜ਼ਰ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵੀਨ ਜੈਨ, ਬਸੰਤ ਜੈਨ, ਵਿਪਨ ਜੈਨ, ਰਾਜੇਸ਼ ਮਲਹੋਤਰਾ, ਅਸ਼ੋਕ ਜੈਨ, ਸ਼ਾਮ ਕੁੰਦਰਾ, ਰਾਜੇਸ਼ ਗੁਪਤਾ, ਅਮਰਦੀਪ ਸਿੰਘ ਆਦਿ ਹਾਜ਼ਰ ਸਨ।