ਤਿਰਛੀ ਨਜ਼ਰ : ਹਾਦਸੇ ਹੀ ਹਾਦਸੇ ... ਪਰ ਚੋਣਾਂ ਚ ਇਹ ਲੋਕ-ਮੁੱਦੇ ਕਿਓਂ ਨਹੀਂ ?
ਵੈਸੇ ਤਾਂ ਸਾਰੇ ਭਾਰਤ ਵਿੱਚ ਹੀ ਪਰ ਪੰਜਾਬ ਵਿੱਚ ਤਾਂ ਵੱਡੀ ਗਿਣਤੀ ਵਿੱਚ ਇੰਨੇ ਭਿਆਨਕ ਤੇ ਜਾਨਲੇਵਾ ਹਾਦਸੇ ਵਪਾਰ ਰਹੇ ਹਨ , ਦਰਜਨਾਂ ਜਾਨਾਂ ਜਾ ਰਹੀਆਂ ਹਨ ਪਰ ਲੋਕਾਂ ਦੀ ਜਾਨ -ਮਾਲ ਨਾਲ ਜੁੜੇ ਅਜਿਹੇ ਮੁੱਦੇ ਚੋਣ ਪ੍ਰਚਾਰ ਦੇ ਮੋਹਰੀ Agenda ਚ ਨਹੀਂ ਰੜਕਦੇ । ਸੜਕ ਹਾਦਸਿਆਂ ਤੋਂ ਕਿਵੇਂ ਬਚੀਏ ? ਕੀ ਬਚਾਅ ਦੇ ਪ੍ਰਬੰਧ ਕੀਤੇ ਜਾਂ ? ਟਰੈਫ਼ਿਕ ਨਿਯਮਾਂ ਨੂੰ ਸਖ਼ਤੀ ਨਾਲ ਕਿਵੇਂ ਲਾਗੂ ਕੀਤਾ ਜਾਵੇ ? ਲੋਕਾਂ ਨੂੰ Safe ਡਰਾਈਵਿੰਗ ਲਈ ਕਿਵੇਂ ਜਾਗ੍ਰਿਤ ਕੀਤਾ ਜਾਵੇ ? ਸੜਕਾਂ ਅਤੇ highways ਤੇ reflectors, ਰੋਡ ਸਾਈਨਜ਼, dividers, Lights ਤੇ ਹੋਰ ਅਜਿਹੇ ਕਦਮ ਜੋ ਟਰੈਫ਼ਿਕ ਨੂੰ ਰੈਗੂਲੇਟ ਕਰਨ ਆਰ ਸੇਫਟੀ ਕਰ ਸਕਦੇ ਹੋਣ, ਚਰਚਾ ਜਾਂ ਬਹਿਸ ਦਾ ਮੁੱਦਾ ਕਿਓਂ ਨਹੀਂ ?
ਮੁੱਖ ਮੰਤਰੀ ਭਗਵੰਤ ਮਾਨ ਦਾ ਸੜਕ ਸੁਰੱਖਿਆ ਫੋਰਸ SSF ਬਣਾਉਣ ਦੀ ਮਨਸ਼ਾ ਵੀ ਸਹੀ ਹੈ ਹੈ ਅਤੇ ਫ਼ੈਸਲਾ ਬਹੁਤ ਹੀ ਚੰਗਾ ਕਦਮ ਹੈ । SSF ਨੇ ਪਿਛਲੇ ਸਮੇਂ ਚ ਕਾਰਗੁਜ਼ਾਰੀ ਵੀ ਚੰਗੀ ਦਿਖਾਈ ਹੈ ਪਰ ਸਮੱਸਿਆ ਦੇ ਮੁਕਾਬਲੇ ਇਹ ਯਤਨ ਅਜੇ ਨਾ ਕਾਫ਼ੀ ਹੈ। ਅਫ਼ਸੋਸ ਤਾਂ ਇਸ ਗੱਲ ਦਾ ਵੀ ਹੈ ਕਿ ਰੋਜ਼ਾਨਾ ਹਾਦਸਿਆਂ ਕਰਨ ਵਿਛ ਰਹੇ ਸੱਥਰ ਸਿਆਸਤਦਾਨਾਂ ਦੇ ਬਹਿਸ ਵਿਚਾਰ ਜਾਂ ਫੋਕਸ ਦਾ ਮੁੱਦਾ ਹੀ ਨਹੀਂ ਬਣਦੇ। ਉਮੀਦਵਾਰ ਘੇਰਨ ਵਾਲੇ ਕਿਸਾਨ ਨੇਤਾ ਵੀ ਇਹ ਸਵਾਲ ਨਹੀਂ ਕਰਦੇ ।
ਮੈਂ ਕੁਝ ਇੱਕ ਮੌਕਿਆਂ ਤੇ PWD ਵਜ਼ੀਰਾਂ , ਰੋਡ ਸੁਰੱਖਿਆ ਨਾਲ ਸਬੰਧਤ ਅਫ਼ਸਰਾਂ ਨੂੰ ਇਹ ਪੇਸ਼ਕਸ਼ ਕਰ ਚੁੱਕਾਂ ਹਾਂ ਕਿ ਓਹ ਦਿਨ ਵੇਲੇ ਜਾਂ ਰਾਤ ਨੂੰ ਬਿਨਾਂ ਡਰਾਈਵਰ ਅਤੇ ਬਿਨਾਂ ਏਸਕੋਰਟ ਤੋਂ ਮੇਰੇ ਨਾਲ ਬੈਠ ਕੇ ਖ਼ੁਦ ਡਰਾਈਵ ਕਰ ਕੇ ਸੜਕਾਂ ਤੇ ਜਾਣ ਤਾਂ ਫੇਰ ਪਤਾ ਲੱਗੇ ਜਾਂ ਦੱਸੀਏ ਕਿ ਕਿੱਥੇ ਅਤੇ ਸੜਕਾਂ ਦੀ ਆਵਾਜਾਈ 'ਚ ਕਿਹੋ ਜਿਹੇ ਅੜਿੱਕੇ ਜਾਂ Enforcement ਦੀ ਘਾਟ ਹਾਦਸਿਆਂ ਦੀ ਗਿਣਤੀ ਚ ਵਾਧਾ ਕਰ ਦਿੰਦੀ ਹੈ ।
ਸੜਕਾਂ ਤੇ ਵੱਧ ਰਾਹੀਂ ਰਫ਼ਤਾਰ, ਮੋਟਰ ਗੱਡੀਆਂ ਦੀ ਬੇਥਾਹ ਵੱਧ ਰਹੀ ਗਿਣਤੀ ਅਤੇ ਕੁਝ ਲੋਕਾਂ ਦੀ ਰੈਸ਼ ਅਤੇ ਬੇਅਸੂਲੀ ਡਰਾਈਵਿੰਗ ਕਰਨ ਹਾਦਸੇ ਹੋਣੇ ਬੰਦ ਨਹੀਂ ਹੋ ਸਕਦੇ ਪਰ ਕੁਝ ਬਹੁਪੱਖੀ ਕਦਮ ਚੁੱਕ ਕੇ ਜਾਂ ਕੁਝ ਕਾਰਗਰ ਢੰਗ ਤਰੀਕੇ ਅਪਨਾ ਕੇ ਇਨ੍ਹਾਂ ਨੂੰ ਘੱਟ ਕੀਤਾ ਜਾ ਸਕਦਾ ਹੈ । ਸਵਾਲ ਇਹ ਕਿ ਸਰਕਾਰਾਂ, ਹਾਕਮਾਂ ਅਤੇ ਸਿਆਸਤਦਾਨਾਂ ਲਈ ਇਹ ਅਜੇਂਡਾ ਬਣੇ ਤਾਂ ਹੀ ਤਾਂ ਗੱਲ ਅੱਗੇ ਤੁਰੇ .
ਬਲਜੀਤ ਬੱਲੀ
ਐਡੀਟਰ , ਬਾਬੂਸ਼ਾਹੀ ਨੈੱਟਵਰਕ
tirshinazar@gmail.com
+91-9915177722