ਐਸ ਏ ਐਸ ਨਗਰ ਵਿੱਚ 49 ਬਿਰਧ ਅਤੇ ਦਿਵਿਆਂਗ ਵੋਟਰਾਂ ਨੇ ਘਰ-ਘਰ ਜਾ ਘਰ ਤੋਂ ਕੀਤਾ ਆਪਣੀ ਵੋਟ ਦਾ ਇਸਤੇਮਾਲ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 28 ਮਈ, 2024 - ਲੋਕ ਸਭਾ ਚੋਣਾਂ-2024 ਲਈ ਬਿਰਧ ਅਤੇ ਦਿਵਿਆਂਗ ਵੋਟਰਾਂ ਨੂੰ ਘਰ ਤੋਂ ਵੋਟ ਪਾਉਣ ਲਈ ਚੋਣ ਕਮਿਸ਼ਨ ਵੱਲੋਂ ਮੁਹੱਈਆ ਕਰਵਾਈ ਗਈ ਸਹੂਲਤ ਅਨੁਸਾਰ ਐਸ.ਏ.ਐਸ.ਨਗਰ ਹਲਕੇ ਵਿੱਚ ਅਜਿਹੇ 49 ਵੋਟਰਾਂ ਨੇ ਘਰ ਤੋਂ ਹੀ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਏ ਆਰ ਓ-ਕਮ-ਐਸ ਡੀ ਐਮ ਦੀਪਾਂਕਰ ਗਰਗ ਨੇ ਦੱਸਿਆ ਕਿ ਵੋਟਿੰਗ ਤੋਂ ਪਹਿਲਾਂ ਸਾਡੀਆਂ ਟੀਮਾਂ ਨੇ ਘਰ-ਘਰ ਜਾ ਕੇ ਬਜ਼ੁਰਗ ਵੋਟਰਾਂ (85 ਸਾਲ ਜਾਂ ਇਸ ਤੋਂ ਵੱਧ) ਅਤੇ ਦਿਵਿਆਂਗ ਵੋਟਰਾਂ ਤੋਂ ਘਰ ਤੋਂ ਜਾਂ ਪੋੋਲੰਗ ਬੂਥ ’ਤੇ ਜਾ ਕੇ ਵੋਟ ਪਾਉਣ ਦੀ ਇੱਛਾ ਲਈ ਸਹਿਮਤੀ ਲਈ।
ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਟੀਮਾਂ ਭੇਜ ਸੀਨੀਅਰ ਸਿਟੀਜ਼ਨ ਅਤੇ ਪੀ.ਡਬਲਿਊ.ਡੀ ਦੀ ਸ਼੍ਰੇਣੀ ਵਿੱਚ ਗੈਰ ਹਾਜ਼ਰ ਵੋਟਰਾਂ ਤਹਿਤ ਰਜਿਸਟਰਡ ਇਨ੍ਹਾਂ ਵੋਟਰਾਂ ਪਾਸੋਂ ਮਤਦਾਨ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ 49 ਵੋਟਰਾਂ ਨੇ ਘਰ ਤੋਂ ਹੀ ਆਪਣੀ ਵੋਟ ਪਾਈ, ਜਿਨ੍ਹਾਂ ਵਿੱਚੋਂ 37 ਵੋਟਰ 85 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ ਜਦਕਿ 12 ਦਿਵਿਆਂਗ ਸ੍ਰੇਣੀ ਨਾਲ ਸਬੰਧਤ ਹਨ।