ਭਾਜਪਾ ਦੇ ਵਿਕਾਸ ਤੇ ਉੱਨਤੀ ਦੇ ਮਾਡਲ ‘ਤੇ ਕਮਲ ਦੇ ਫੁੱਲ ਵਾਲਾ ਬਟਨ ਦਬਾਅ ਕੇ ਪੰਜਾਬ ਨੂੰ ਖ਼ੁਸ਼ਹਾਲ ਬਣਾਓ : ਰਵਨੀਤ ਬਿੱਟੂ
- ਰਵਨੀਤ ਬਿੱਟੂ ਦਾ ਹਲਕਾ ਦੱਖਣੀ ‘ਚ ਰੋਡ ਸ਼ੋਅ ਦੌਰਾਨ ਹੋਇਆ ਨਿੱਘਾ ਸਵਾਗਤ
ਲੁਧਿਆਣਾ, 29 ਮਈ 2024 - ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਨੇ ਬੀਤੇ ਦਿਨੀਂ ਹਲਕਾ ਦੱਖਣੀ ਦੇ ਵੱਖ-ਵੱਖ ਇਲਾਕਿਆਂ ‘ਚ ਰੋਡ ਸ਼ੋਅ ਰਾਹੀਂ ਵਰਕਰਾਂ ‘ਚ ਜੋਸ਼ ਭਰਿਆ, ਜਿੱਥੇ ਵੱਖ-ਵੱਖ ਥਾਂ ‘ਤੇ ਲੋਕਾਂ ਵੱਲੋਂ ਰਵਨੀਤ ਬਿੱਟੂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ, ਰਵਨੀਤ ਬਿੱਟੂ ਦਾ ਰੋਡ ਸ਼ੋਅ ਗਿਆਸਪੁਰਾ ਪਾਰਕ ਤੋਂ ਸ਼ੁਰੂ ਹੋ ਕੇ ਪਿੱਪਲ ਚੌਂਕ, ਬਾਪੂ ਮਾਰਕੀਟ, ਸਟਾਰ ਰੋਡ, ਲੁਹਾਰਾ ਰੋਡ, ਡਾਬਾ ਰੋਡ, ਜੈਨ ਦਾ ਠੇਕਾ, ਨਿਰਮਲ ਪੈਲੇਸ ਤੋਂ ਹੁੰਦਾ ਹੋਇਆ ਜੀਟੀ ਰੋਡ ‘ਤੇ ਸਮਾਪਤ ਹੋਇਆ। ਰਵਨੀਤ ਬਿੱਟੂ ਨੇ ਆਪਣੇ ਸੰਬੋਧਨ ‘ਚ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਘਰ-ਘਰ ਪੰਹੁਚਾਉਣ ਦਾ ਸੱਦਾ ਦਿੰਦੇ ਕਿਹਾ ਦੇਸ਼ ਦੇ ਬਹੁਤ ਪ੍ਰਧਾਨ ਮੰਤਰੀ ਰਹੇ ਪਰ ਜੋ ਕਾਰਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਕੇ ਦਿਖਾਏ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।
ਉਹਨਾਂ ਸ਼੍ਰੀ ਰਾਮ ਮੰਦਿਰ ਦਾ ਜ਼ਿਕਰ ਕਰਦੇ ਕਿਹਾ ਕਿ ਸ਼੍ਰੀ ਰਾਮ ਜੀ ਦਾ ਮੰਦਿਰ ਬਹੁਤ ਪਹਿਲਾਂ ਬਣ ਜਾਣਾ ਚਾਹੀਦਾ ਸੀ, ਪਰ ਪਹਿਲਾਂ ਕਿਸੇ ਨੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਅਤੇ ਇਹ ਸੇਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਿੱਸੇ ਆਈ, ਇਸੇ ਤਰੀਕੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਗੱਲ ਹੋਵੇ ਤਾਂ ਵੀ ਪੀਐੱਮ ਮੋਦੀ ਪਿੱਛੇ ਨਹੀਂ ਹਟੇ। ਰਵਨੀਤ ਬਿੱਟੂ ਨੇ ਕਿਹਾ ਕਿ ਗੱਲ ਚੋਣਾਂ ਦੀ ਕੀਤੀ ਜਾਵੇ, ਅੱਜ ਪੰਜਾਬ ‘ਚ ਭਾਜਪਾ ਇਕੱਲੇ ਚੋਣਾਂ ਲੜ ਰਹੀ ਹੈ, ਜਿਸ ਦਾ ਸਿੱਧਾ ਮਕਸਦ ਭਾਜਪਾ ਦੀ ਅਗਵਾਈ ‘ਚ ਪੰਜਾਬ ਨੂੰ ਅੱਗੇ ਲੀਹ ‘ਤੇ ਲਿਆਉਣਾ ਹੈ, ਇਸ ਲਈ ਆਓ ਭਾਜਪਾ ਦੇ ਵਿਕਾਸ ਤੇ ਉੱਨਤੀ ਦੇ ਮਾਡਲ ‘ਤੇ ਕਮਲ ਦੇ ਫੁੱਲ ਵਾਲਾ ਬਟਨ ਦਬਾਅ ਕੇ ਪੰਜਾਬ ਨੂੰ ਖ਼ੁਸ਼ਹਾਲ ਬਣਾਓ ਤੇ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਵੱਖ-ਵੱਖ ਲੋਕ ਹਿਤੈਸ਼ੀ ਯੋਜਨਾਵਾਂ ਦਾ ਲਾਭ ਆਮ ਲੋਕਾਂ ਟੈੱਕ ਪੰਹੁਚਾਈਏ। ਇਸ ਮੌਕੇ ਰੋਡ ਸ਼ੋਅ ਦੌਰਾਨ ਉਹਨਾਂ ਨਾਲ ਸੁਰਿੰਦਰ ਕੌਸ਼ਲ, ਕੇਵਲ ਗਰਗ, ਸੰਜੇ ਮਿੱਤਲ, ਵਿਵੇਕ ਯਾਦਵ, ਸੁਨੀਲ ਸ਼ੁਕਲਾ, ਅਮਨ ਸੈਣੀ, ਗੁਰਦੀਪ ਸਿੰਘ ਗੋਸ਼ਾ, ਨਿਰਮਲ ਸਿੰਘ ਐਸ ਐਸ, ਗੋਇਲ ਬਰਤਨ ਸਟੋਰ, ਰਾਜੇਸ਼ ਮਿਸ਼ਰਾ, ਹਰਜਿੰਦਰ ਸਿੰਘ, ਅਰੁਣ ਅਗਰਵਾਲ, ਸ਼ੰਟੀ ਆਦਿ ਹਾਜ਼ਰ ਸਨ।