ਰਵਨੀਤ ਬਿੱਟੂ ਨੇ ਚੋਣ ਪ੍ਰਚਾਰ ਕੇ ਆਖਰੀ ਦੌਰ ‘ਚ ਮੀਟਿੰਗਾਂ ਰਾਹੀਂ ਵੋਟਰਾਂ ਨੂੰ ਕੀਤਾ ਜਾਗਰੂਕ
- ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਦੁਸ਼ਮਣ : ਰਵਨੀਤ ਬਿੱਟੂ
ਲੁਧਿਆਣਾ, 29 ਮਈ 2024 - ਲੋਕ ਸਭਾ ਚੋਣਾਂ ਦੇ ਆਖ਼ਰੀ ਦਿਨਾਂ ‘ਚ ਲੁਧਿਆਣਾ ਤੋਂ ਭਾਰਤੀ ਜਨਤਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਸ਼ਹਿਰ ਦੇ ਵੱਖ ਇਲਾਕਿਆਂ ਬਜਾਜ ਪਰਿਵਾਰ ਵੱਲੋਂ ਬਸੰਤ ਐਵੀਨਿਊ, ਸੁਖਵਿੰਦਰ ਸਿੰਘ ਵੱਲੋਂ ਛਾਬੜਾ ਕਾਲੋਨੀ ਸਰਾਭਾ ਨਗਰ, ਸੁਖਵੀਰ ਰਾਵਤ ਵੱਲੋਂ ਪੱਖੋਵਾਲ ਰੋਡ ਦੇਵ ਨਗਰ, ਅਮਿਤ ਓਬਰਾਏ ਵੱਲੋਂ ਗੋਲਡਨ ਐਵੀਨਿਊ ਧਾਂਦਰਾ ਰੋਡ, ਗੁਰੂ ਨਾਨਕਪੁਰਾ ਮੰਡਲ ਰੰਜਨਾ ਸੇਠੀ, ਕੰਚਨ ਸੇਠੀ ਵਿਖੇ ਵੱਖ-ਵੱਖ ਮੀਟਿੰਗਾਂ ‘ਚ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਰਵਨੀਤ ਬਿੱਟੂ ਨੇ ਕਾਂਗਰਸ ਅਤੇ ਆਪ ‘ਤੇ ਵੱਡਾ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਦੁਸ਼ਮਣ ਹਨ, ਇਹਨਾਂ ਦਾ ਅਕਸਦ ਪੰਜਾਬ ਨੂੰ ਲੁੱਟਣਾ ਹੈ।
ਉਹਨਾਂ ਕਿਹਾ ਕਿ ਇਹ ਦੱਸਣ ਕੇਜਰੀਵਾਲ ਦੇ ਵਕੀਲਾਂ ਦਾ ਖ਼ਰਚਾ, ਹਵਾਈ ਜਹਾਜ਼, ਚੋਣ ਪ੍ਰਚਾਰ ਦਾ ਖ਼ਰਚ ਕਿੱਥੋਂ ਹੋ ਰਿਹਾ ਹੈ ਕਿਉਂਕਿ ਇਹਨਾਂ ਦੀ ਪੰਜਾਬ ਤੋਂ ਇਲਾਵਾ ਕਿਤੇ ਹੋਰ ਸਰਕਾਰ ਨਹੀਂ ਸਾਰਾ ਪੈਸਾ ਪੰਜਾਬ ਤੋਂ ਜਾ ਰਿਹਾ ਹੈ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੀਆਂ ਮਾਤਾਵਾਂ-ਭੈਣਾਂ ਨੂੰ 1100 ਰੁਪਏ ਮਹੀਨਾ ਪੈਸੇ ਦੇ ਐਲਾਨ ‘ਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਦਿਆਂ ਨੂੰ ਕਦੇ ਗੰਭੀਰ ਨਹੀਂ ਹੋਏ, ਉਹਨਾਂ ਵਿਧਾਨ ਸਭਾ ਚੋਣਾਂ ਸਮੇਂ ਵੀ ਪੰਜਾਬ ਦੀਆਂ ਮਾਤਾਵਾਂ-ਭੈਣਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਸੀ ਤੇ ਹੁਣ ਫਿਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਰਵਨੀਤ ਬਿੱਟੂ ਨੇ ਕਿਹਾ ਕੀ 4 ਜੂਨ ਤੋਂ ਬਾਅਦ ਪੰਜਾਬ ‘ਚ ਭਾਜਪਾ ਦੇ ਹੱਕ ‘ਚ ਸਿਆਸੀ ਬਦਲਾਅ ਨਾਲ ਪੰਜਾਬ ਦੇ ਹਾਲਾਤ ਬਦਲਣਗੇ, ਫਿਰ ਆਪ ਤੇ ਕਾਂਗਰਸ ਵਾਂਗ ਝੂਠੇ ਲਾਰੇ ਨਹੀਂ ਸਗੋਂ ਜ਼ਮੀਨੀ ਹਕੀਕਤ ‘ਤੇ ਕੰਮ ਹੋਵੇਗਾ, ਇਸ ਲਈ ਆਓ 1 ਜੂਨ ਨੂੰ 5 ਨੰਬਰ ਕਮਲ ਦੇ ਫੁੱਲ ਵਾਲਾ ਬਟਨ ਦਬਾਅ ਕੇ ਪੰਜਾਬ ਨੂੰ ਖੁਸ਼ਹਾਲ ਬਣਾਈਏ।
ਇਸ ਮੌਕੇ ਹਰਸਿਮਰਨਜੀਤ ਸਿੰਘ ਲੱਕੀ, ਸੁਭਾਸ਼ ਜਿੰਦਲ, ਮਨੀਸ਼ ਜਿੰਦਲ, ਵਾਈ ਕੇ ਭੂਸ਼ਣ, ਦੀਪਕ ਅਗਰਵਾਲ, ਅਸ਼ੋਕ ਕੁਮਾਰ, ਮਹਾਵੀਰ ਨਹੌਰੀਆ, ਰਾਘਵ, ਹਰਪ੍ਰੀਤ ਸਿੰਘ, ਗੁਰਜੀਤ ਸਿੰਘ ਕਾਹਲੋਂ, ਰੁਪਿੰਦਰ ਗੁਜਰਾਲ, ਅਮਰਜੀਤ ਸਿੰਘ ਬਠਿੰਡਾ, ਚਰਨਜੀਤ ਵਿਸ਼ਵਕਰਮਾ, ਅਜੇ, ਰੋਹਿਤ, ਸਤਪਾਲ, ਪੰਕਜ, ਮੋਨੂੰ, ਮੁੰਨਾ, ਸੁਰੇਸ਼, ਮਨਜੀਤ ਸਿੰਘ ਮੰਗਲਾ ਪ੍ਰਧਾਨ, ਬਿਕਰਮ ਸਿੰਘ ਮੀਤ ਪ੍ਰਧਾਨ, ਅਸ਼ਵਨੀ ਸ਼ਰਮਾ ਜਨਰਲ ਸਕੱਤਰ, ਵਿਪਨ ਕੁਮਾਰ ਯੁਵਾ ਮੋਰਚਾ ਪ੍ਰਧਾਨ, ਸੁਰਿੰਦਰ ਸੇਠੀ, ਨਵੀਨ ਸੇਠੀ, ਸੁਮਨ, ਵਿਨੋਦ, ਹਰਸ਼ ਸੱਗੜ, ਡਿੰਪੀ ਮੱਕੜ, ਰਾਕੇਸ਼, ਸੋਮਨਾਥ, ਰਾਜੂ ਸਰੀਨ, ਮੋਹਿਤ ਆਦਿ ਹਾਜ਼ਰ ਸਨ।