ਸਾਬਕਾ ਫੌਜੀਆਂ ਨੇ ਸ਼ੈਰੀ ਕਲਸੀ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ
ਰੋਹਿਤ ਗੁਪਤਾ
ਗੁਰਦਾਸਪੁਰ 30 ਮਈ ਸਾਬਕਾ ਸੈਨਿਕ ਸੰਘਰਸ਼ ਕਮੇਟੀ ਗੁਰਦਾਸਪੁਰ ਦੀ ਟੀਮ ਸੂਬੇਦਾਰ ਮੇਜਰ ਐਸ ਪੀ ਸਿੰਘ ਗੋਸਲ ਅਤੇ ਦਲਬੀਰ ਸਿੰਘ ਡੁਗਰੀ ਦੀ ਅਗਵਾਹੀ ਵਿਚ ਜ਼ਿਲ੍ਹਾ ਕਮੇਟੀ,ਬਲਾਕ ਪ੍ਰਧਾਨ ਅਤੇ ਹੋਰ ਅਹੁਦੇਦਰਾ ਸਮੇਤ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਲਾਲ ਚੰਦ ਕਟਾਰੁਚੱਕ ਨਾਲ ਮੀਟਿੰਗ ਕੀਤੀ ਗਈ ਅਤੇ ਉਪਰੰਤ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕਸਭਾ ਉਮੀਦਵਾਰ ਅਮਨ ਸੇਰ ਸਿੰਘ ਸੈ਼ਰੀ ਕਲਸੀ ਨਾਲ ਮੁਲਾਕਾਤ ਕੀਤੀ ਅਤੇ ਪ੍ਰਧਾਨ ਐਸ ਪੀ ਸਿੰਘ ਗੋਸਲ ਨੇ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਬਾਰੇ ਜਾਨੂ ਕਰਵਾਇਆ ਜਿਵੇਂ ਅਗਨੀਪਥ ਯੋਜਨਾ ਰੱਦ ਕਰਵਾਉਣਾ, ਜਵਾਨਾਂ ਦੇ ਮਸਲੇ,ਜਿਵੇਂ OROP,ਅਤੇ ਹੋਰ ਮਸਲਿਆਂ ਬਾਰੇ ਜਾਣਕਾਰੀ ਦਿੱਤੀ।
ਆਮ ਆਦਮੀ ਪਾਰਟੀ ਦੇ candidate ਅਮਨ ਸੇਰ ਸਿੰਘ ਸ਼ੈਰੀ ਨੇ ਆਸ਼ਵਾਸਨ ਦਿਵਾਇਆ ਕਿ ਅਗਰ ਉਹ ਲੋਕ ਸਭਾ ਵਿਚ ਜਿੱਤ ਕੇ ਜਾਂਦੇ ਹਨ ਤਾਂ ਪਹਿਲ ਦੇ ਅਧਾਰ ਤੇ ਸਾਬਕਾ ਸੈਨਿਕਾਂ ਦੇ ਮਸਲਿਆਂ ਤੇ ਅਵਾਜ ਉਠਾਈ ਜਾਵੇਗੀ।
ਮੀਟਿੰਗ ਤੋਂ ਬਾਅਦ ਸਾਬਕਾ ਸੈਨਿਕ ਸੰਘਰਸ਼ ਕਮੇਟੀ ਨੇ ਆਮ ਆਦਮੀ ਪਾਰਟੀ ਨੂੰ ਬਾਹਰੀ ਤੌਰ ਤੇ ਸਮਰਥਨ ਦੇਣ ਦਾ ਐਲਾਨ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਸਾਬਕਾ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਅਪੀਲ ਕਰਾਗੇ ਕਿ ਉਹ ਵੋਟ ਨੌਂਜਵਾਨ ਆਗੂ ਸੈ਼ਰੀ ਕਲਸੀ ਨੂੰ ਪਾਉਣ ਕਿਉ ਕੇ ਉਹਨਾਂ ਸਾਬਕਾ ਸੈਨਿਕਾਂ ਦੇ ਮੁੱਦਿਆ ਬਾਰੇ ਯਕੀਨ ਦਿਵਾਇਆ ਹੈ ਕਿ ਲੋਕ ਸਭਾ ਵਿਚ ਅਵਾਜ ਬੁਲੰਦ ਕੀਤੀ ਜਾਵੇਗੀ।
ਇਸ ਸਮੇਂ ਜਿਲਾ ਕਮੇਟੀ ਅਤੇ ਬਲਾਕ ਪ੍ਰਧਾਨ ਮੌਜੂਦ ਸਨ, ਬਲਾਕ ਕਲਾਨੌਰ ਅਤੇ ਡੇਰਾ ਬਾਬਾ ਨਾਨਕ ਸੂਬੇਦਾਰ ਸੁੱਚਾ ਸਿੰਘ,ਹਵਾਲਦਾਰ ਰਤਨ ਸਿੰਘ ਗੋਸਲ, ਫਤੇਗੜ ਚੁਰੀਆਂ ਸੂਬੇਦਾਰ ਜੋਧ ਸਿੰਘ, ਦੋਰਾਂਗਲਾ ਤੋ ਸੂਬੇਦਾਰ ਮੇਜਰ ਸਰਵਣ ਸਿੰਘ ਮਾਨ,ਦੀਨਾਨਗਰ ਤੋ ਕਪਟ ਸੰਤੋਖ ਰਾਜ, ਧਾਲੀਵਾਲ ਤੋ ਪੇਟੀ ਅਫਸਰ ਸੰਤੋਖ ਸਿੰਘ,ਬਟਾਲਾ ਤੋਂ ਕੈਪਟਨ ਅਜਿਦ ਮਸੀਹ, ਹਵਾਲਦਾਰ ਬਲਵਿੰਦਰ ਸਿੰਘ, ਬਲਦੇਵ ਰਾਜ, ਕਾਦੀਆਂ ਤੋ ਕੈਪਟਨ ਮੰਗਲ ਸਿੰਘ,ਕਾਹਨੂੰਵਾਨ ਤੋ ਸੂਬੇਦਾਰ ਕੁਲਦੀਪ ਸਿੰਘ, ਹਵਾਲਦਾਰ ਜੋਗਿੰਦਰ ਸਿੰਘ ਅਤੇ ਹੋਰ ਕਾਫੀ ਗਿਣਤੀ ਵਿਚ ਸਾਬਕਾ ਸੈਨਿਕ ਹਾਜ਼ਰ ਸਨ।