ਕੰਪਿਊਟਰ ਅਧਿਆਪਕ ਯੂਨੀਅਨ ਦਾ ਵਫਦ ਆਪ ਉਮੀਦਵਾਰ ਗੁਰਮੀਤ ਖੁੱਡੀਆਂ ਨੂੰ ਮਿਲਿਆ
ਅਸ਼ੋਕ ਵਰਮਾ
ਬਠਿੰਡਾ, 30 ਮਈ 2024:ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦਾ ਇੱਕ ਵਫਦ ਈਸ਼ਰ ਸਿੰਘ ਜਿਲੁ ਪ੍ਰਧਾਨ ਬਠਿੰਡਾ ਦੀ ਅਗਵਾਈ ਵਿੱਚ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁਡੀਆਂ ਨੂੰ ਸੁਸ਼ਾਂਤ ਸਿਟੀ 2 ਵਿਖੇ ਉਹਨਾਂ ਦੇ ਇੱਕ ਨਿੱਜੀ ਪ੍ਰੋਗਰਾਮਦੌਰਾਨ ਮਿਲਿਆ |ਜ਼ਿਕਰ ਯੋਗ ਹੈ ਕਿ ਕੰਪਿਊਟਰ ਅਧਿਆਪਕ ਯੂਨੀਅਨ ਆਪਣੀ ਮੁੱਖ ਮੰਗ ਸਿੱਖਿਆ ਵਿਭਾਗ ਵਿੱਚ ਮਰਜਿੰਗ. ਪੇ ਕਮਿਸ਼ਨ ਅਤੇ ਸੀ.ਐਸ.ਆਰ ਰੂਲਸ ਲਈ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੀ ਸਰਕਾਰ ਨਾਲ ਲਗਭਗ ਅੱਧਾ ਸੈਂਕੜਾ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ|
ਕੰਪਿਊਟਰ ਅਧਿਆਪਕਾਂ ਨੂੰ 2011 ਵਿੱਚ ਪਿਕਟਸ ਸੁਸਾਇਟੀ ਵਿੱਚ ਰੈਗੂਲਰ ਕਰ ਦਿੱਤਾ ਗਿਆ ਸੀ ਕੰਪਿਊਟਰ ਅਧਿਆਪਕਾਂ ਦੇ ਰੈਗੂਲਰ ਆਰਡਰ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਨੋਟੀਫਿਕੇਸ਼ਨ ਵਿਚ ਸਾਫ ਲਿਖਿਆ ਹੈ ਕਿ ਇਹਨਾਂ ਦੀਆਂ ਸੇਵਾਵਾਂ ਪੰਜਾਬ ਸਿਵਲ ਸਰਵਿਸ ਰੂਲ ਦੇ ਤਹਿਤ ਗਵਰਨ ਹੋਣਗੀਆਂ| ਪਰ ਕੰਪਿਊਟਰ ਅਧਿਆਪਕਾਂ ਤੇ ਪੰਜਾਬ ਸਿਵਲ ਸਰਵਿਸ ਰੂਲ ਲਾਗੂ ਨਹੀਂ ਕੀਤੇ ਜਾ ਰਹੇ ਅਤੇ ਛੇਵਾਂ ਪੇ ਕਮਿਸ਼ਨ ਵੀ ਲਾਗੂ ਨਹੀਂ ਕੀਤਾ ਗਿਆ ਜਿਸ ਕਾਰਨ ਕੰਪਿਊਟਰ ਅਧਿਆਪਕ ਭਾਰੀ ਨਿਰਾਸ਼ਾ ਦੇ ਵਿੱਚ ਹਨ |
15 ਸਤੰਬਰ 2022 ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੰਪਿਊਟਰ ਅਧਿਆਪਕਾਂ ਨੂੰ ਦਿਵਾਲੀ ਤੇ ਪੇ ਕਮਿਸ਼ਨ ਅਤੇ ਸੀਐਸਆਰ ਰੂਲਸ ਤੋਹਫੇ ਵਜੋਂ ਦੇਣ ਦਾ ਐਲਾਨ ਕੀਤਾ ਸੀ। ਅੱਜ ਲਗਭਗ ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹ ਐਲਾਨ ਅਧੂਰਾ ਹੈ| ਸਿੱਖਿਆ ਮੰਤਰੀ ਨਾਲ ਜਥੇਬੰਦੀ ਦੀਆਂ ਬਾਰ ਬਾਰ ਮੀਟਿੰਗਾਂ ਦੇ ਬਾਵਜੂਦ ਵੀ ਉਹਨਾਂ ਵੱਲੋਂ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ |ਈਸ਼ਰ ਸਿੰਘ ਜਿਲ੍ਹਾ ਪ੍ਰਧਾਨ ਨੇ ਦੱਸਿਆ ਕਿ 100 ਦੇ ਕਰੀਬ ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਨਾਂ ਦੇ ਪਰਿਵਾਰ ਰੁਲ ਰਹੇ ਹਨ|
ਕੰਪਿਊਟਰ ਅਧਿਆਪਕਾਂ ਦੇ ਰੈਗੂਲਰ ਆਰਡਰ ਅਤੇ ਰ ਨੋਟੀਫਿਕੇਸ਼ਨ ਵਿੱਚ ਸਪਸ਼ਟ ਲਿਖਿਆ ਹੈ ਕਿ ਇਹਨਾਂ ਤੇ ਪੰਜਾਬ ਸਿਵਿਲ ਸਰਵਿਸ ਰੂਲ ਲਾਗੂ ਹੋਣਗੇ ਪਰ ਲਿਖਣ ਦੇ ਬਾਵਜੂਦ ਵੀ ਕੰਪਿਊਟਰ ਅਧਿਆਪਕਾਂ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਜਿਵੇਂ ਕਿ ਮੈਡੀਕਲ ਰੀਇਮਬਰਸਮੈਂਟ ਤਰਸ ਦੇ ਅਧਾਰ ਤੇ ਨੌਕਰੀ,ਪੈਨਸ਼ਨ ਸਿਸਟਮ ਅਤੇ ਛੇਵਾਂ ਪੇ ਕਮਿਸ਼ਨ ਲਾਗੂ ਕਰਨਾ ਆਦਿ ਤੋਂ ਵਾਂਝਾ ਰੱਖਿਆ ਗਿਆ ਹੈ। ਕੰਪਿਊਟਰ ਅਧਿਆਪਕਾਂ ਦੀ ਮੁੱਖ ਮੰਗ ਹੈ ਕਿ ਛੇਵਾਂ ਪੇ ਕਮਿਸ਼ਨ ਲਾਗੂ ਕਰਕੇ ਸਿੱਖਿਆ ਵਿਭਾਗ ਵਿੱਚ ਮਰਜ ਕਰ ਦਿੱਤਾ ਜਾਵੇ|
ਆਗੂਆਂ ਨੇ ਦੱਸਿਆ ਕਿ ਗੁਰਮੀਤ ਸਿੰਘ ਖੁਡੀਆਂ ਨੇ ਜਥੇਬੰਦੀ ਨੂੰ ਭਰੋਸਾ ਦਵਾਇਆ ਕਿ ਉਹ ਇਹਨਾਂ ਦੀ ਮੰਗ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨਾਲ ਜਥੇਬੰਦੀ ਦੀ ਮੀਟਿੰਗ ਕਰਵਾ ਕੇ ਮਸਲਾ ਹੱਲ ਕਰਵਾਉਣਗੇ | ਇਸ ਵਫਦ ਵਿੱਚ ਗੁਰਦੀਪ ਸਿੰਘ ਕਮਲਜੀਤ ਸਿੰਘ ਲਖਵੀਰ ਸਿੰਘ ਸੈਫੀ ਗੋਇਲ ਅੰਸ਼ੂਮਨ ਕਾਸਲ ਸੁਮਨਜੀਤ ਬਰਾੜ ਹਰਜੀਵਨ ਸਿੰਘ ਮੈਡਮ ਪ੍ਰਤਿਭਾ ਜਗਜੀਤ ਸਿੰਘ ਨਵਪ੍ਰੀਤ ਸਿੰਘ ਗੁਰਪਿਆਰ ਸਿੰਘ ਅਤੇ ਹੋਰ ਬਹੁਤ ਸਾਰੇ ਕੰਪਿਊਟਰ ਦੇ ਅਧਿਆਪਕ ਸ਼ਾਮਿਲ ਸਨ।