ਸ਼ਾਇਰ ਰਾਜਵੰਤ ਰਾਜ ਨੂੰ ਸਦਮਾ- ਸੱਸ ਮਾਂ ਰੇਸ਼ਮ ਕੌਰ ਸਵਰਗਵਾਸ
ਹਰਦਮ ਮਾਨ
ਸਰੀ, 14 ਦਸੰਬਰ, 2019 : ਪ੍ਰਸਿੱਧ ਪੰਜਾਬੀ ਸ਼ਾਇਰ, ਨਾਵਲਕਾਰ ਅਤੇ ਗ਼ਜ਼ਲ ਮੰਚ ਸਰੀ ਦੇ ਬਾਨੀ ਮੈਂਬਰ ਰਾਜਵੰਤ ਰਾਜ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਿਆ ਜਦੋਂ ਉਸ ਦੀ ਸੱਸ ਮਾਂ ਰੇਸ਼ਮ ਕੌਰ ਢੰਡਾ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ 77 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ 15 ਦਸੰਬਰ 2019 (ਐਤਵਾਰ) ਨੂੰ ਸ਼ਾਮ 3 ਵਜੇ, ਰਿਵਰਸਾਈਡ ਫਿਊਨਰਲ ਹੋਮ (7410, ਹੌਪਕੌਟ ਰੋਡ, ਡੈਲਟਾ) ਵਿਖੇ ਹੋਵੇਗਾ। ਰਾਜਵੰਤ ਰਾਜ ਨਾਲ਼ ਦੁੱਖ ਸਾਂਝਾ ਕਰਨ ਲਈ ਫੋਨ ਨੰਬਰ 778 859 4891 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸੇ ਦੌਰਾਨ ਗ਼ਜ਼ਲ ਮੰਚ ਸਰੀ ਦੇ ਪ੍ਰਧਾਨ ਜਸਵਿੰਦਰ ਗ਼ਜ਼ਲਗੋ, ਕਵਿੰਦਰ ਚਾਂਦ, ਹਰਦਮ ਸਿੰਘ ਮਾਨ, ਦਵਿੰਦਰ ਗੌਤਮ, ਗੁਰਮੀਤ ਸਿੰਘ ਸਿੱਧੂ, ਪ੍ਰੀਤ ਮਨਪ੍ਰੀਤ, ਦਸ਼ਮੇਸ਼ ਗਿੱਲ ਫਿਰੋਜ਼, ਕ੍ਰਿਸ਼ਨ ਭਨੋਟ, ਇੰਦਰਜੀਤ ਧਾਮੀ, ਬਲਦੇਵ ਸੀਹਰਾ ਨੇ ਰਾਜਵੰਤ ਰਾਜ ਨਾਲ਼ ਹਮਦਰਦੀ ਪ੍ਰਗਟ ਕਰਦਿਆਂ ਮਾਤਾ ਰੇਸ਼ਮ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਅਤੇ ਵੈਨਕੂਵਰ ਵਿਚਾਰ ਮੰਚ ਦੇ ਅਹੁਦੇਦਾਰਾਂ, ਲੇਖਕਾਂ ਨੇ ਵੀ ਮਾਤਾ ਰੇਸ਼ਮ ਕੌਰ ਦੀ ਮੌਤ ਉਪਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ।