ਸਰੀ, 25 ਦਸੰਬਰ 2019 - ਸਿੱਖ ਇਤਿਹਾਸ ਦੇ ਮਹਾਨ ਦਿਹਾੜੇ 'ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਵੱਲੋਂ ਕਰਵਾਇਆ ਗਿਆ ਤੇ ਪ੍ਰਸਿੱਧ ਕਵੀ ਸਹਿਬਾਨਾਂ ਨੇ ਜਜ਼ਬਾਤੀ ਮਾਹੌਲ ਵਿੱਚ ਵੈਰਾਗਮਈ ਕਵਿਤਾਵਾਂ ਸਰਵਣ ਕਰਵਾਈਆਂ। ਇਸ ਮੌਕੇ 'ਤੇ ਸ਼ਾਮਿਲ ਸ਼ਖ਼ਸੀਅਤਾਂ ਵਿੱਚ ਬੀਬੀ ਸੁਖਵਿੰਦਰ ਕੌਰ, ਪਿ੍ੰਸੀਪਲ ਮਲੂਕ ਚੰਦ ਕਲੇਰ, ਪਿ੍ਤਪਾਲ ਸਿੰਘ ਗਿੱਲ, ਡਾ ਪਰਮਵੀਰ ਸਿੰਘ, ਮਨਜੀਤ ਸਿੰਘ ਦਿਓਲ, ਹਰਪਾਲ ਸਿੰਘ ਲੱਖਾ, ਹਰਚੰਦ ਸਿੰਘ ਗਿੱਲ ਅੱਚਰਵਾਲ, ਮਾਸਟਰ ਅਮਰੀਕ ਸਿੰਘ ਲੇਹਲ, ਸੁਖਵਿੰਦਰ ਸਿੰਘ ਘੁਮਾਣ,ਬਾਵਾ ਸਿੰਘ ਹੁੰਝਣ, ਸੁਖਦੇਵ ਸਿੰਘ ਦਰਦੀ, ਜਸਵੰਤ ਸਿੰਘ ਚੀਮਾ ਨਿਰਮਲ ਸਿੰਘ ਕਲਸੀ ਅਤੇ ਰਣਜੀਤ ਸਿੰਘ ਨਿੱਜਰ ਸਮੇਤ ਨਾਮਵਰ ਬੁਲਾਰੇ ਹਾਜ਼ਰ ਸਨ।
ਕਵੀ ਦਰਬਾਰ ਦਾ ਸੰਚਾਲਨ ਡਾ ਗੁਰਵਿੰਦਰ ਸਿੰਘ ਨੇ ਕੀਤਾ। ਅਖੀਰ ਵਿਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਨਿੱਜਰ ਸਕੱਤਰ ਭਾਈ ਭੁਪਿੰਦਰ ਸਿੰਘ ਹੋਠੀ ਭਾਈ ਗੁਰਮੀਤ ਸਿੰਘ ਤੂਰ ਸਾਬਕਾ ਸਕੱਤਰ ਭਾਈ ਕਰਨੈਲ ਮਾਨ ਭਾਈ ਦਵਿੰਦਰ ਸਿੰਘ ਚਾਹਲ ਅਤੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਤੋਂ ਵਿਸ਼ੇਸ਼ ਪੰਚ ਭਾਈ ਪਰਮਜੀਤ ਸਿੰਘ ਸਮੇਤ ਸ਼ਖ਼ਸੀਅਤਾਂ ਨੇ ਸਮੂਹ ਕਵੀਆਂ ਨੂੰ ਸਨਮਾਨ ਚਿੰਨ੍ਹ ਦਿੱਤੇ। ਪ੍ਰਸਿੱਧ ਢਾਡੀ ਭਾਈ ਤਰਲੋਚਨ ਸਿੰਘ ਭਮੱਦੀ ਨੇ ਸ਼ਹੀਦੀ ਸਾਕੇ ਨੂੰ ਸਮਰਪਿਤ ਵਾਰਾਂ ਰਾਹੀਂ ਸੰਗਤਾਂ ਨਿਹਾਲ ਕੀਤਾ।