ਹਰਦਮ ਮਾਨ
ਸਰੀ, 17 ਜਨਵਰੀ-ਸਰੀ ਆਰ ਸੀ ਐਮ ਪੀ ਨੇ ਲੋਕਾਂ ਦੇ ਮੇਲ-ਬਾਕਸਾਂ ਚੋਂ ਡਾਕ ਚੋਰੀ ਕਰਨ, ਪਛਾਣ ਪੱਤਰ ਚੋਰੀ ਕਰਨ, ਕ੍ਰੈਡਿਟ ਕਾਰਡ ਚੋਰੀ ਕਰਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਇਕ ਚੋਰ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਗ੍ਰਿਫਤਾਰੀ ਉਸ ਸਮੇਂ ਸੰਭਵ ਹੋ ਸਕੀ ਜਦੋਂ 9 ਜਨਵਰੀ ਨੂੰ ਪੁਲਿਸ ਨੇ ਸਰੀ ਦੇ 13000 ਬਲਾਕ ਉਪਰ ਬੈਲੋਕ ਡ੍ਰਾਈਵ ਵਿੱਚ ਇੱਕ ਘਰ ਦੀ ਤਲਾਸ਼ੀ ਲਈ ਤਾਂ ਪੁਲਿਸ ਨੂੰ ਉਥੇ ਸੈਂਕੜੇ ਚੋਰੀ ਕੀਤੇ ਡਾਕ ਪੱਤਰ, ਕ੍ਰੈਡਿਟ ਕਾਰਡ, ਬੈਂਕ ਚੈਂਕ, ਸਰਕਾਰ ਵੱਲੋਂ ਜਾਰੀ ਕੀਤੇ ਗਏ 139 ਸਨਾਖਤੀ ਕਾਰਡ, ਕਈ ਜਾਅਲੀ ਪਛਾਣ ਪੱਤਰ ਅਤੇ ਨਕਲੀ ਕਰੰਸੀ ਤੋਂ ਇਲਾਵਾ 6 ਹਜਾਰ ਡਾਲਰ ਕੈਸ਼ ਮਿਲੇ। ਪੁਲਿਸ ਨੇ ਇਹ ਸਭ ਸਾਮਾਨ ਜ਼ਬਤ ਕਰ ਲਿਆ ਹੈ ਅਤੇ ਇਕ 29 ਸਾਲਾਂ ਦੇ ਮਾਈਕਲ ਬੈਂਜਾਮਿਨ ਸਟੋਟ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਸਰੀ ਦਾ ਰਹਿਣ ਵਾਲਾ ਹੈ। ਚੋਰੀ ਹੋਈ ਡਾਕ ਅਤੇ ਦਸਤਾਵੇਜ਼ਾਂ ਦੀ ਸਮੀਖਿਆ ਕਰਨ ਲਈ ਪੁਲਸਿ ਵੱਲੋਂ ਕੈਨੇਡਾ ਪੋਸਟ ਦੇ ਇੰਸਪੈਕਟਰਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਜਾਂਚ ਕਰਤਾ ਅਧਿਕਾਰੀਆਂ ਵੱਲੋਂ ਅਜਿਹੀਆਂ ਚੋਰੀਆਂ ਦੇ ਪੀੜਤਾਂ ਨਾਲ ਸੰਪਰਕ ਕਰਨ ਦੀ ਵੀ ਸੰਭਾਵਨਾ ਹੈ।
ਮਾਈਕਲ ਬੈਂਜਾਮਿਨ ਸਟੋਟ 3 ਫਰਵਰੀ ਨੂੰ ਸਰੀ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com