ਕੈਨੇਡਾ: ਵੈਨਕੂਵਰ-ਸਰੀ ਇਲਾਕੇ ਵਿਚ ਹੋਈ ਇਸ ਸਿਆਲ ਦੀ ਪਹਿਲੀ ਬਰਫਬਾਰੀ
ਹਰਦਮ ਮਾਨ
ਸਰੀ, 10 ਜਨਵਰੀ 2020- ਸ਼ੁੱਕਰਵਾਰ ਸਵੇਰੇ ਵੈਨਕੂਵਰ-ਸਰੀ ਖੇਤਰ ਵਿਚ ਇਸ ਸਿਆਲ ਦੀ ਪਹਿਲੀ ਬਰਫਬਾਰੀ ਹੋਈ। ਸਵੇਰੇ 4 ਕੁ ਵਜੇ ਸ਼ੁਰੂ ਹੋਈ ਇਹ ਬਰਫਬਾਰੀ ਖ਼ਬਰ ਲਿਖਣ ਤੱਕ ਜਾਰੀ ਸੀ। ਮੌਸਮ ਵਿਭਾਗ ਦੀ ਚਿਤਾਵਨੀ ਅਨੁਸਾਰ ਸ਼ੁੱਕਰਵਾਰ ਦਿਨ ਵੇਲੇ ਵੀ ਬਰਫਬਾਰੀ ਜਾਰੀ ਰਹਿ ਸਕਦੀ ਹੈ ਅਤੇ ਮੀਂਹ ਪੈ ਸਕਦਾ ਹੈ। ਦੋ ਦਿਨ ਪਹਿਲਾਂ ਹੀ ਵਾਤਾਵਰਣ ਵਿਭਾਗ ਨੇ ਇਹ ਪੁਸ਼ੀਨਗੋਈ ਕੀਤੀ ਸੀ ਕਿ ਵੈਨਕੂਵਰ ਖੇਤਰ ਵਿਚ 5 ਤੋਂ ਲੈ ਕੇ 25 ਸੈਂਟੀਮੀਟਰ ਬਰਫ ਪੈ ਸਕਦੀ ਹੈ।
ਵੀਡੀਓ ਦੇਖਣ ਲਈ ਕਲਿੱਕ ਕਰੋ :
https://www.facebook.com/BabushahiDotCom/videos/2831070510289830/