ਕੈਨੇਡਾ: ਅਲਬਰਟਾ ਵਿਚ ਟੂਰਿਸਟ ਬੱਸ ਹਾਦਸਾ- 3 ਦੀ ਮੌਤ, 24 ਜ਼ਖਮੀ
ਹਰਦਮ ਮਾਨ
ਸਰੀ, 20 ਜੁਲਾਈ 2020-ਅਲਬਰਟਾ ਦੇ ਜੈਸਪਰ ਨੈਸ਼ਨਲ ਪਾਰਕ ਵਿਚ ਕੋਲੰਬੀਆ ਆਈਸਫੀਲਡ ਨੇੜੇ ਗਲੇਸ਼ੀਅਰ ਵੱਲ ਜਾਂਦੀ ਇਕ ਟੂਰਿਸਟ ਬੱਸ ਪਲਟ ਗਈ, ਜਿਸ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਦੋ ਦਰਜਨ ਦੇ ਕਰੀਬ ਜ਼ਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬੱਸ ਵਿਚ 27 ਮੁਸਾਫਰ ਸਨ ਅਤੇ ਇਹ ਬੱਸ ਸੈਲਾਨੀ ਸੈਂਟਰ ਤੋਂ ਜੈਸਪਰ ਨੈਸ਼ਨਲ ਪਾਰਕ ਵੱਲ ਜਾ ਰਹੀ ਸੀ। ਜ਼ਖਮੀ ਹੋਏ 24 ਮੁਸਾਫਰਾਂ ਨੂੰ ਏਅਰ ਬੱਸਾਂ ਰਾਹੀਂ ਅਲਬਰਟਾ ਦੇ ਵੱਖ ਵੱਖ ਹਸਪਤਾਲਾਂ ਵਿਚ ਪੁਚਾਇਆ ਗਿਆ ਹੈ। ਇਨ੍ਹਾਂ ਵਿੱਚੋਂ 14 ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।
ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਢਿਗ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ ਅਤੇ ਬੱਸ ਸੜਕ ਤੋਂ 50 ਮੀਟਰ ਹੇਠਾਂ ਪੱਥਰਾਂ ਉਪਰ ਜਾ ਡਿੱਗੀ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com