ਸ੍ਰੀ ਗੁਰੂ
“ਗੁਰੂ ਨਾਨਕ ਦਰਸ਼ਨ (ਰਬਾਬ ਤੋਂ ਨਗਾਰੇ ਤੱਕ)” ਕਿਤਾਬ ਚੰਡੀਗੜ੍ਹ 'ਚ ਹੋਈ ਰਿਲੀਜ਼ - ਸਿੱਖ ਚਿੰਤਕਾਂ ਵੱਲੋਂ ਗੁਰੂ ਨਾਨਕ ਵੱਲੋਂ ਦੱਸੀ ਜੀਵਨ ਜਾਚ ਅਪਣਾਉਣ ਦਾ ਸੱਦਾ
ਚੰਡੀਗੜ੍ਹ, 13 ਜਨਵਰੀ , 2020 : ਨਾਮਵਰ ਸਿੱਖ ਚਿੰਤਕਾਂ ਨੇ ਦੁਨੀਆ ਭਰ ਦੀ ਨਾਨਕ ਨਾਮ ਲੇਵਾ ਸੰਗਤ ਨੂੰ ਅਪੀਲ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਮਾਨਵਵਾਦੀ ਫ਼ਲਸਫ਼ੇ ਨੂੰ ਸਮਝਿਆ ਜਾਵੇ ਉਨ੍ਹਾਂ ਵੱਲੋਂ ਦਰਸਾਈ ਜੀਵਨ ਜਾਚ ਤੇ ਅਮਲ ਕੀਤਾ ਜਾਵੇ . ਉਨ੍ਹਾਂ ਕਿਹਾ ਕਿ ਸਿੱਖੀ ਸਮਿਆਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਜਾਤ-ਪਾਤ ਅਤੇ ਧਰਮਾਂ ਤੋਂ ਉੱਪਰ ਉੱਠ ਕੇ "ਸਰਬੱਤ ਦੇ ਭਲੇ ਤੇ ਕਿਰਤ ਕਰੋ ਵੰਡ ਛਕੋ " ਵਾਲੀ ਜੀਵਨ ਜਾਚ ਅਪਣਾਈ ਜਾਵੇ .
ਸਿੱਖ ਵਿਦਵਾਨਾਂ ਵੱਲੋਂ ਇਹ ਸਲਾਹ ਐਤਵਾਰ ਨੂੰ ਇੱਥੇ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਹੋਈ ਇੱਕ ਵਿਚਾਰ-ਚਰਚਾ ਦੌਰਾਨ ਦਿੱਤੀ ਗਈ .ਇਹ ਸਮਾਗਮ ਕੈਨੇਡਾ ਵਾਸੀ ਪੱਤਰਕਾਰ ,ਸਰੀ ਪ੍ਰੈੱਸ ਕਲੱਬ ਦੇ ਪ੍ਰਧਾਨ ਅਤੇ ਚਿੰਤਕ ਡਾ ਗੁਰਵਿੰਦਰ ਸਿੰਘ ਧਾਲੀਵਾਲ ਵੱਲੋਂ ਸੰਪਾਦਿਤ ਕੀਤੀ ਪੁਸਤਕ “ਗੁਰੂ ਨਾਨਕ ਦਰਸ਼ਨ (ਰਬਾਬ ਤੋਂ ਨਗਾਰੇ ਤੱਕ)” ਨੂੰ ਰਿਲੀਜ਼ ਕਰਨ ਅਤੇ ਇਸ ਉੱਤੇ ਵਿਚਾਰ -ਵਟਾਂਦਰੇ ਲਈ ਇੱਥੇ ਕੀਤਾ ਗਿਆ ਸੀ . ਕੇਂਦਰੀ ਸਿੰਘ ਸਭਾ ਵੱਲੋਂ ਕਰਵਾਏ ਗਏ ਇਸ ਸਮਾਗਮ ਵਿਚ ਗੁਰਵਿੰਦਰ ਧਾਲੀਵਾਲ ਤੋਂ ਇਲਾਵਾ ਸਿੰਘ ਸ੍ਰੀ ਗੁਰੂ ਸਭਾ ਗੁਰਦਵਾਰਾ ਸਰੀ ਦੇ ਪ੍ਰਧਾਨ ਬਲਬੀਰ ਸਿੰਘ ਉਚੇਚੇ ਤੌਰ ਤੇ ਸ਼ਾਮਲ ਹੋਏ .
ਇਸ ਮੌਕੇ ਵੱਖ-ਵੱਖ ਵਿਦਵਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ.
ਡਾ ਧਾਲੀਵਾਲ ਨੇ ਕਿਤਾਬ ਨੂੰ ਕਿ ਜਿੱਥੇ ਇਹ ਕਿਤਾਬ ਸਿੱਖੀ ਦੇ ਵੱਖ ਵੱਖ ਪਹਿਲੂਆਂ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਕਿਤਾਬ ਸਿੱਖੀ ਵਿੱਚ ਰਬਾਬ ਅਤੇ ਨਗਾਰੇ ਦਾ ਕਿ ਮਹੱਤਵ ਨੂੰ ਦੱਸੇਗੀ ਉੱਥੇ ਹੀ ਉਨ੍ਹਾਂ ਬਾਬੇ ਨਾਨਕ ਨੂੰ ਸਭ ਧਰਮਾਂ ਦਾ ਸਾਂਝਾ ਗੁਰੂ ਦੱਸਦਿਆਂ ਕਿਹਾ ਕਿ ਬਾਬੇ ਨਾਨਕ ਨੇ ਸਭ ਜਾਤਾਂ ਧਰਮਾਂ ਨੂੰ ਖ਼ਤਮ ਕਰਨ ਦਾ ਉਪਦੇਸ਼ ਦਿੱਤਾ ਪਰ ਅੱਜ ਵੀ ਅਸੀਂ ਜਾਤੀਵਾਦ ਤੋਂ ਵੱਖ ਨਹੀਂ ਹੋ ਸਕੇ .ਉਹਦਾ ਕਿਹਾ ਅੱਜ ਸਿੱਖਾਂ ਦੀ ਪਹਿਚਾਣ ਦੇਸ਼ ਵਿਦੇਸ਼ ਵਿੱਚ ਹੈ ਸੰਸਾਰ ਵਿੱਚ ਕਿਤੇ ਵੀ ਕੋਈ ਆਫ਼ਤ ਆਉਂਦੀ ਆ ਤਾਂ ਸਿੱਖ ਉੱਥੇ ਮਦਦ ਲਈ ਪਹੁੰਚ ਜਾਂਦੇ ਹਨ ਪਰ ਮਾੜੀ ਸਿਆਸਤ ਕਾਰਨ ਸਿੱਖ ਆਪਸੀ ਫੁੱਟ ਦਾ ਸ਼ਿਕਾਰ ਹੋ ਰਹੇ ਹਨ
ਇਸ ਮੌਕੇ ਸ. ਬਲਬੀਰ ਸਿੰਘ ਸਰੀ ਨੇ ਕਿਹਾ ਕਿ ਮਹਾਨ ਸ਼ਹੀਦ ਗ਼ਦਰੀ ਬਾਬਿਆਂ ਨੂੰ ਸਰਕਾਰਾਂ ਨੇ ਵਿਸਾਰ ਦਿੱਤਾ ਸੀ। 105 ਸਾਲਾ ਬਾਅਦ ਉਨ੍ਹਾਂ ਵੱਲੋਂ ਦਰਬਾਰ ਸਾਹਿਬ ਦੇ ਅਜਾਇਬ ਘਰ ਵਿੱਚ ਗ਼ਦਰੀ ਬਾਬਿਆਂ ਦੀਆ ਤਸਵੀਰਾਂ ਲਾਈਆਂ ਗਈਆਂ ਉਨ੍ਹਾਂ ਕਿਹਾ ਕਿ ਸਿੱਖ ਅੱਜ ਸਿੱਖੀ ਸਿਧਾਂਤਾਂ ਤੋਂ ਦੂਰ ਹੋ ਕਿ ਡੇਰਾਵਾਦ ਵਿੱਚ ਵੰਡਿਆਂ ਜਾ ਰਿਹਾ ਹੈ
ਇਸ ਮੌਕੇ ਵੱਖ ਵੱਖ ਬੁਲਾਰੇ ਜਿਨ੍ਹਾਂ ਵਿੱਚ ਡਾ ਸਵਰਾਜ ਸਿੰਘ ,ਪ੍ਰੋ: ਬਲਵਿੰਦਰ ਪਾਲ ਸਿੰਘ, ਸ. ਤਰਲੋਚਨ ਸਿੰਘ, ਡਾ: ਗੁਰਦਰਸ਼ਨ ਸਿੰਘ ਢਿੱਲੋਂ, ਸ. ਜਸਪਾਲ ਸਿੰਘ ਸਿੱਧੂ, ਸ. ਸਾਹਿਬ ਸਿੰਘ ਸਿੱਖ ਆਰਟਿਸਟ, ਪ੍ਰੋ: ਮਨਜੀਤ ਸਿੰਘ, ਸ. ਮਹਿੰਦਰ ਸਿੰਘ ਮਹਿਸਮਪੁਰਾ ਤੇ ਹੋਰ ਸੱਜਣ ਵੀ ਮੌਜੂਦ ਸਨ .