Note : ਭੁੱਲ ਲਈ ਮੁਆਫੀ : ਦੋ ਨਾਮ ਇੱਕੋ ਜਿਹੇ ਹੋਣ ਕਰਨ ਸਾਡੇ ਕੋਲੋਂ ਫੋਟੋ ਗਲਤ ਪੋਸਟ ਹੋ ਗਈ ਸੀ ਜੋ ਕਿ ਹੁਣ ਬਦਲ ਦਿੱਤੀ ਗਈ ਹੈ . ਅਸੀਂ ਇਸ ਲਈ ਖਿਮਾ ਦੇ ਜਾਚਕ ਹਾਂ -ਸੰਪਾਦਕ
ਸਰੀ ਦੇ ਸਿੱਖ ਆਗੂ ਕੁਲਦੀਪ ਸਿੰਘ ਜਗਪਾਲ ਨਹੀਂ ਰਹੇ
ਹਰਦਮ ਮਾਨ
ਸਰੀ, 8 ਜਨਵਰੀ- ਸਿੱਖ ਭਾਈਚਾਰੇ ਦੇ ਸਤਿਕਾਰਤ ਆਗੂ ਅਤੇ ਗੁਰਦੁਆਰਾ ਦਸਮੇਸ਼ ਦਰਬਾਰ ਦੇ ਮੁੱਖ ਸੇਵਾਦਾਰ ਰਹੇ ਸ. ਕੁਲਦੀਪ ਸਿੰਘ ਜਗਪਾਲ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ। 5 ਜਨਵਰੀ ਦੀ ਸ਼ਾਮ ਨੂੰ ਜਦ ਉਹ ਆਪਣੀ ਕਾਰ ਤੇ 127 ਸਟਰੀਟ ਅਤੇ 92 ਐਵੀਨਿਊ ਤੇ ਜਾ ਰਹੇ ਸਨ ਤਾਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਹੋਰਨਾਂ ਗੱਡੀਆਂ ਨਾਲ ਜਾ ਟਕਰਾਈ। ਇਹ ਦਿਲ ਦਾ ਦੌਰਾ ਉਨ੍ਹਾਂ ਲਈ ਜਾਨਲੇਵਾ ਸਾਬਤ ਹੋਇਆ। ਉਹ 72 ਸਾਲਾਂ ਦੇ ਸਨ। ਫਗਵਾੜਾ ਨੇੜਲੇ ਪਿੰਡ ਜਗਪਾਲਪੁਰ ਦੇ ਜੰਮਪਲ ਕੁਲਦੀਪ ਸਿੰਘ ਜਗਪਾਲ 1967 ਵਿਚ ਕੈਨੇਡਾ ਆਏ ਸਨ। ਉਹ ਸਰੀ ਦੇ ਉੱਘੇ ਡਿਵੈਲਪਰ ਵੀ ਸਨ ਅਤੇ ਗੁਰਦੁਆਰਾ ਦਸਮੇਸ਼ ਦਰਬਾਰ, ਸਰੀ ਦੇ ਮੋਢੀਆਂ ਵਿਚੋਂ ਇਕ ਸਨ।