ਕਰਤਾਰਪੁਰ ਕਾਰੀਡੋਰ ਉਸਾਰੀ ਦਾ ਕੰਮ ਰਸਮੀ ਰੂਪ `ਚ ਹੋਇਆ ਸ਼ੁਰੂ
ਲੋਕੇਸ਼ ਰਿਸ਼ੀ
ਗੁਰਦਾਸਪੁਰ, 04 ਅਪ੍ਰੈਲ 2019:
ਕਰਤਾਰਪੁਰ ਕਾਰੀਡੋਰ ਸਬੰਧੀ ਭਾਰਤ ਵਾਲੇ ਪਾਸਿਉਂ ਅੱਜ ਰਸਮੀ ਤੌਰ ਤੇ ਉਸਾਰੀ ਕਾਰਜ ਸ਼ੁਰੂ ਕਰ ਦਿੱਤਾ ਗਿਆ. ਹਾਲਾਂ ਕਿ ਇਹ ਨਿਰਮਾਣ ਕਾਰਜ ਕੁਝ ਦਿਨ ਪਹਿਲਾਂ ਤੋਂ ਚੱਲ ਰਿਹਾ ਹੈ।ਪਰ ਅੱਜ ਭਾਰਤ ਵਾਲੇ ਪਾਸਿਉਂ ਕੰਟਰੈਕਟ ਲੈਣ ਵਾਲੀ ਲੁਧਿਆਣਾ ਅਧਾਰਿਤ ਕੰਸਟਰੱਕਸ਼ਨ ਕੰਪਨੀ ਸੀਤਲ ਦੇ ਉਪ ਪ੍ਰਧਾਨ ਜਤਿੰਦਰ ਸਿੰਘ ਨੇ ਨਾਰੀਅਲ ਤੋੜ ਕੇ ਨਿਰਮਾਣ ਕਾਰਜ ਦਾ ਰਸਮੀ ਅਰੰਭ ਕਰ ਦਿੱਤਾ।ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰੋਜੈਕਟ ਮੈਨੇਜਰ ਨਰਿੰਦਰ ਸੈਣੀ, ਲੈਂਡ ਪੋਰਟ ਅਥਾਰਿਟੀ ਦੇ ਅਜੀਤਪਾਲ ਸਿੰਘ,ਅਮਰ ਸਿੰਘ ਰੰਧਾਵਾ ਅਤੇ ਅਜੀਤਪਾਲ ਕੋਹਲੀ ਵੀ ਮੌਜੂਦ ਸੰਨ।ਇਸ ਮੌਕੇ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਛੱਡੇ ਗਏ .
ਇਸ ਮੌਕੇ ਜਤਿੰਦਰ ਸਿੰਘ ਨੇ ਦੱਸਿਆ ਕਿ ਮਾਨਸੂਨ ਆਉਣ (ਮਈ) ਤੋਂ ਪਹਿਲਾਂ ਪਹਿਲਾਂ ਮਿੱਟੀ ਪਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਅਤੇ ਸਤੰਬਰ ਮਹੀਨੇ ਤੱਕ ਰੋਡ ਨੂੰ ਪੂਰਾ ਕਰ ਦਿੱਤਾ ਜਾਵੇਗਾ।