ਕੈਪਟਨ ਨੇ ਰਾਮ ਨੌਵੀਂ ਮੌਕੇ ਇਕੱਠ ਨਾ ਕਰਨ ਦੀ ਕੀਤੀ ਅਪੀਲ
ਚੰਡੀਗੜ੍ਹ, 19 ਅਪ੍ਰੈਲ 2021 - ਮੋਹਾਲੀ 'ਚ ਬੁੱਧਵਾਰ ਨੂੰ ਮੁਕੰਮਲ ਲਾਕਡਾਊਨਦਾ ਐਲਾਨ ਕੀਤਾ ਗਿਆ ਹੈ, ਕਿਉਂਕਿ ਇਸ ਦਿਨ ਰਾਮ ਨੌਵੀਂ ਦਾ ਤਿਉਹਾਰ ਹੈ ਤੇ ਕੋਵਿਡ ਦੇ ਵਧ ਰਹੇ ਕੇਸਾਂ ਨੂੰ ਦੇਖਦਿਆਂ ਚੰਡੀਗੜ੍ਹ ਮੁਕੰਮਲ ਬੰਦ ਹੈ ਜਿਸ ਕਾਰਨ ਮੋਹਾਲੀ 'ਚ ਵੀ ਮੁਕੰਮਲ ਲਾਕਡਾਊਨ ਦਾ ਫੈਸਲਾ ਲਿਆ ਗਿਆ ਹੈ।
ਇਸ ਫੈਸਲੇ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਇਕ ਉੱਚ ਪੱਧਰੀ ਕੋਵਿਡ ਰਵਿਊ ਮੀਟਿੰਗ ਦੌਰਾਨ ਕੀਤਾ।
ਇਹ ਵੀ ਪੜ੍ਹੋ: ਪੰਜਾਬ 'ਚ ਨਾਈਟ ਕਰਫਿਊ ਦਾ ਸਮਾਂ ਬਦਲਿਆ - ਹੋਰ ਸਖ਼ਤ ਪਾਬੰਦੀਆਂ ਲਾਗੂ
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਮੁਹਾਲੀ ਵਿੱਚ ਲਾਕਡਾਊਨ ਲਈ ਚੰਡੀਗੜ੍ਹ ਯੂਟੀ ਦੇ ਅਡਾਵੲਜ਼ਿਰ ਤੋਂ ਇੱਕ ਬੇਨਤੀ ਪ੍ਰਾਪਤ ਹੋਈ ਹੈ, ਜਿਸ ਦੇ ਨਤੀਜੇ ਵਜੋਂ ਪੂਰੇ ਟ੍ਰਾਈ-ਸਿਟੀ ਵਿੱਚ ਲਾਕਡਾਊਨ ਲਾਇਆ ਗਿਆ ਹੈ ਅਤੇ ਇਸ ਦੇ ਅਨੁਸਾਰ ਲੋੜੀਂਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।
ਕੈਪਟਨ ਅਮਰਿੰਦਰ ਨੇ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਤਿਉਹਾਰ ਦੌਰਾਨ ਇਕੱਠ ਨਾ ਕਰਨ ਅਤੇ ਇੱਕ ਦੂਜੇ ਨੂੰ ਮਿਲਣ ਦਾ ਪਰਹੇਜ਼ ਕਰਨ।
ਇਹ ਵੀ ਪੜ੍ਹੋ: ਲੁਧਿਆਣਾ ਜ਼ਿਲ੍ਹੇ ਦੇ ਆਈਲੈਟਸ ਸਣੇ ਸਾਰੇ ਕੋਚਿੰਗ ਸੈਂਟਰਾਂ ਬਾਰੇ ਡੀ.ਸੀ ਦੇ ਸਖ਼ਤ ਹੁਕਮ, ਪੜ੍ਹੋ ਕੀ