ਵੀਡੀਓ: ਹਦਾਇਤਾਂ ਤੋਂ ਵੱਧ ਸਵਾਰੀਆਂ ਬਿਠਾਉਣ 'ਤੇ ਲੁਧਿਆਣਾ ਟਰੈਫਿਕ ਪੁਲਿਸ ਨੇ ਬੱਸ ਕੀਤੀ ਇੰਪਾਉਂਡ
ਸੰਜੀਵ ਸੂਦ
ਲੁਧਿਆਣਾ, 4 ਮਈ 2021 - ਲਗਾਤਾਰ ਵਧ ਰਹੇ ਕਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦੇ ਹੋਏ, ਜਿਥੇ ਮੌਜੂਦਾ ਸਰਕਾਰ ਵੱਲੋਂ ਲੋਕਾਂ ਲਈ ਕੁਝ ਹਦਾਇਤਾਂ ਜਾਰੀ ਕੀਤੀਆਂ ਨੇ ਤਾਂ ਉੱਥੇ ਹੀ ਵੱਡੀ ਗਿਣਤੀ 'ਚ ਆਪਣੀ ਸਟੇਟ ਜਾ ਰਹੇ ਪ੍ਰਵਾਸੀ ਭਾਰਤੀਆਂ ਦੀ ਜ਼ਰੂਰਤ ਤੋਂ ਜ਼ਿਆਦਾ ਗਿਣਤੀ ਅਤੇ ਬੱਸ ਦੇ ਕਾਗਜ਼ਾਤ ਪੂਰੇ ਨਾ ਹੋਣ ਦੇ ਚਲਦਿਆਂ ਲੁਧਿਆਣਾ ਟਰੈਫਿਕ ਪੁਲਿਸ ਵੱਲੋਂ ਬੱਸ ਨੂੰ ਇੰਪਾਊਂਡ ਕਰ ਦਿੱਤਾ ਗਿਆ ਹੈ।
ਉਧਰ ਪੁਲਿਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜ਼ਰੂਰਤ ਤੋਂ ਜ਼ਿਆਦਾ ਸਵਾਰੀਆਂ ਬੈਠੀਆਂ ਹੋਈਆਂ ਸਨ ਅਤੇ ਕਿਸੇ ਵੀ ਵਿਅਕਤੀ ਦੇ ਮੂੰਹ ਤੇ ਮਾਸਕ ਨਹੀਂ ਲੱਗਿਆ ਹੋਇਆ ਸੀ ਨਾਲ ਹੀ ਉਨ੍ਹਾਂ ਕਿਹਾ ਕਿ ਰੋਕਣ ਤੇ ਬੱਸ ਦੇ ਕਾਗਜ਼ਾਤ ਚੈੱਕ ਕੀਤੇ ਗਏ ਤਾਂ ਕਾਗਜ਼ਾਤ ਵੀ ਪੂਰੇ ਨਹੀਂ ਸਨ। ਜਿਸ ਕਾਰਨ ਬੱਸ ਨੂੰ ਇੰਪਾਊਂਡ ਕਰ ਦਿੱਤਾ ਗਿਆ ਹੈ।
ਉੱਥੇ ਹੀ ਬੱਸ ਵਿਚ ਸਵਾਰ ਆਏ ਪਰਵਾਸੀ ਲੋਕਾਂ ਨੇ ਕਿਹਾ ਕਿ ਉਹਨਾਂ ਕੋਲੋਂ ਵਾਧੂ ਪੈਸੇ ਲਏ ਗਏ ਨੇ ਅਤੇ ਹੁਣ ਉਨ੍ਹਾਂ ਨੂੰ ਨਹੀਂ ਲੈ ਕੇ ਜਾਇਆ ਜਾ ਰਿਹਾ।
https://www.facebook.com/BabushahiDotCom/videos/813806499542023