ਸਿੰਘੂ ਬਾਰਡਰ, 26 ਅਪ੍ਰੈਲ 2021 - ਦਿੱਲੀ 'ਚ ਕੋਵਿਡ ਕਾਰਨ ਮਚੇ ਹਾਹਾਕਾਰ ਕਾਰਨ ਐਮਰਜੰਸੀ ਸੇਵਾਵਾਂ ਲਈ ਰਾਸਤਾ ਖੋਲ੍ਹਣ 'ਤੇ ਕਿਸਾਨਾਂ ਅਤੇ ਦਿੱਲੀ ਪੁਲਿਸ 'ਚ ਤਕਰਾਰ ਦੇਖਣ ਨੂੰ ਮਿਲੀ। ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਆਪਣੀ ਸਾਈਡ ਤੋਂ ਰਾਹ ਖੋਲ੍ਹ ਦਿੱਤਾ ਸੀ, ਪਰ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਪੱਕੀ ਬੈਰੀਕੇਡਿੰਗ ਹਟਾਉਣ ਤੋਂ ਰੋਕ ਦਿੱਤਾ।
ਮੀਡੀਆ 'ਚ ਛਪੀ ਇੱਕ ਰਿਪੋਰਟ ਮੁਤਾਬਕ ਕਿਸਾਨਾਂ ਨੂੰ ਹਰਿਆਣਾ ਸਰਕਾਰ ਨੇ ਰਾਹ ਖੋਲ੍ਹਣ ਲਈ ਅਪੀਲ ਕੀਤੀ ਸੀ ਤੇ ਜਿਸ ਕਾਰਨ ਉਹ ਬੈਰੀਕੇਡਿੰਗ ਹਟਾ ਰਹੇ ਸੀ। ਪਰ ਦਿੱਲੀ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਬੈਰੀਕੇਡਿੰਗ ਹਟਾਉਣ ਦੇ ਹਾਲੇ ਤੱਕ ਕੋਈ ਵੀ ਹੁਕਮ ਨਹੀਂ ਆਏ।