ਸੰਜੀਵ ਜਿੰਦਲ
- ਬਿਨਾਂ ਮਾਸਕ ਵਾਲੇ 180 ਵਿਅਕਤੀਆਂ ਦੇ ਕੱਟੇ ਚਲਾਨ
ਮਾਨਸਾ, 24 ਅਪ੍ਰੈਲ 2021: ਮਾਨਸਾ ਜ਼ਿਲ੍ਹੇ ਦੇ ਐੱਸਐੱਸਪੀ ਸ੍ਰੀ ਸੁਰੇਂਦਰ ਲਾਂਬਾ, ਆਈਪੀਐਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਫੈਲਣ ਤੋਂ ਰੋੋਕਣ ਸੰਬੰਧੀ ਮਾਨਸਾ ਪੁਲਿਸ ਦਿਨ ਰਾਤ ਯਤਨ ਕਰ ਰਹੀ ਹੈ । ਪੰਜਾਬ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲ੍ਹਾ ਮੈਜਿਸਟਰੇਟ ਮਾਨਸਾ ਵੱਲੋੋਂ ਜਾਰੀ ਕੀਤੇ ਹੁਕਮਾਂ ਦੀ ਇੰਨ ਬਿੰਨ ਪਾਲਣਾ ਨੂੰ ਮਾਨਸਾ ਪੁਲਿਸ ਵੱਲੋਂ ਯਕੀਨੀ ਬਣਾਇਆ ਜਾ ਰਿਹਾ ਹੈ। ਕੋੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੇ ਪਸਾਰੇ ਨੂੰ ਰੋੋਕਣ ਲਈ ਮਾਨਸਾ ਪੁਲਿਸ ਵੱਲੋੋਂ ਨਵੀਆ ਗਾਈਡਲਾਈਨਜ਼ ਦੀ ਪਾਲਣਾ ਕਰਦੇ ਹੋੋਏ ਪਿਛਲੇ ਤਿੰਨ ਦਿਨਾਂ ਅੰਦਰ ਬਿਨਾ ਮਾਸਕ ਪਹਿਨੇ 180 ਵਿਆਕਤੀਆਂ ਦੇ ਮਾਸਕ ਚਲਾਣ ਕੀਤੇ ਗਏ ਹਨ। ਜਿਲ੍ਹਾ ਮੈਜਿਸਟਰੇਟ ਮਾਨਸਾ ਵੱਲੋੋਂ ਜਾਰੀ ਰੋੋਕੂ ਹੁਕਮਾਂ ਦੀ ਉਲੰਘਣਾਂ ਸਬੰਧੀ ਜਿਲਾ ਅੰਦਰ ਅ-ਧ 188 ਹਿੰ:ਦੰ: ਤਹਿਤ 8 ਮੁਕੱਦਮੇ ਦਰਜ਼ ਕਰਕੇ 12 ਵਿਆਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਵੱਲੋੋਂ ਜੱਗੀ ਸਵੀਟਸ ਹਾਊਸ ਬਣਾਂਵਾਲੀ ਦੇ ਮਾਲਕ ਸੰਦੀਪ ਕੁਮਾਰ ਪੁੱਤਰ ਰਾਮ ਲਾਲ ਵਾਸੀ ਰਾਏਪੁਰ ਨੂੰ ਕਾਬੂ ਕਰਕੇ ਉਸਦੇ ਵਿਰੁੱਧ ਅ-ਧ 188 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਮੁਲਜਿਮ ਆਪਣੇ ਹੋਟਲ ਅੰਦਰ ਗਾਹਕ ਬਿਠਾ ਕੇ ਸਮੋੋਸੇ ਪਰੋਸ ਕੇ ਜਿਲ੍ਹਾ ਮੈਜਿਸਟਰੇਟ ਮਾਨਸਾ ਵੱਲੋੋਂ ਜਾਰੀ ਹੁਕਮਾਂ ਦੀ ਉਲੰਘਣਾਂ ਕਰ ਰਿਹਾ ਸੀ।
ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਵੱਲੋੋਂ ਲੰਡਨ ਕਿੰਗ ਕੈਫੇ ਸਿਰਸਾ ਕੈਂਚੀਆਂ ਸਰਦੂਲਗੜ੍ਹ ਦੇ ਮਾਲਕ ਦਿਲਸ਼ੇਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਝੰਡਾਂ ਕਲਾਂ ਨੂੰ ਕਾਬੂ ਕਰਕੇ ਉਸਦੇ ਵਿਰੁੱਧ ਅ-ਧ 188 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਮੁਲਜਿਮ ਆਪਣੀ ਦੁਕਾਨ ਅੰਦਰ 8:30 ਵਜੇ ਰਾਤ ਤੋੋਂ ਬਾਅਦ ਗਾਹਕ ਬਿਠਾ ਕੇ ਪੀਜਾ ਖਵਾ ਰਿਹਾ ਸੀ, ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਪਾਰਟੀ ਵੱਲੋੋਂ ਗੁਰਤੇਜ ਸਿੰਘ ਪੁੱਤਰ ਕਾਕੂ ਸਿੰਘ, ਸੁਰਜੀਤ ਸਿੰਘ ਪੁੱਤਰ ਕਰਨੈਲ ਸਿੰਘ, ਲਾਭ ਸਿੰਘ ਅਤੇ ਮੱਖਣ ਸਿੰਘ ਪੁੱਤਰਾਨ ਗੁਰਚਰਨ ਸਿੰਘ ਵਾਸੀਅਨ ਠੂਠਿਆਵਾਲੀ ਰੋੋਡ ਮਾਨਸਾ ਨੂੰ ਕਾਬੂ ਕਰਕੇ ਉਹਨਾਂ ਦੇ ਵਿਰੁੱਧ ਅ-ਧ 188,269 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਇਹ ਮੁਲਜਿਮ ਬਿਨਾ ਮਾਸਕ ਝੁੰਡ ਬਣਾ ਕੇ ਤਾਸ਼ ਖੇਡ ਰਹੇ ਸੀ, ਜਿਹਨਾਂ ਨੇ ਆਲੇ-ਦੁਆਲੇ ਤਾਸ਼ ਦੇਖਣ ਵਾਲਿਆ ਦਾ ਇਕੱਠ ਕੀਤਾ ਹੋਇਆ ਸੀ ।
ਥਾਣਾ ਝੁਨੀਰ ਦੀ ਪੁਲਿਸ ਪਾਰਟੀ ਵੱਲੋੋਂ ਸਾਜਨਪ੍ਰੀਤ ਸਿੰਘ ਪੁੱਤਰ ਗੋਬਿੰਦ ਸਿੰਘ ਵਾਸੀ ਭੰਮੇ ਖੁਰਦ ਨੂੰ ਕਾਬੂ ਕਰਕੇ ਉਸਦੇ ਵਿਰੁੱਧ ਅ-ਧ 188,269 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਮੁਲਜਿਮ ਬੱਸ ਸਟੈਂਡ ਲਾਲਿਆਵਾਲੀ ਵਿਖੇ ਦੁਕਾਨ ਲਗਾ ਕੇ ਰਾਤ 9:30 ਵਜੇ ਆਂਡੇੇ ਵੇਚ ਰਿਹਾ ਸੀ। ਥਾਣਾ ਝੁਨੀਰ ਦੀ ਹੀ ਪੁਲਿਸ ਪਾਰਟੀ ਵੱਲੋੋਂ ਜਗਦੀਸ਼ ਪੁੱਤਰ ਸਾਉਣ ਸਿੰਘ ਵਾਸੀ ਨੰਗਲ ਖੁਰਦ ਨੂੰ ਕਾਬੂ ਕਰਕੇ ਉਸਦੇ ਵਿਰੁੱਧ ਅ-ਧ 188,269 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਮੁਲਜਿਮ ਬੱਸ ਸਟੈਂਡ ਲਾਲਿਆਵਾਲੀ ਵਿਖੇ ਰਾਤ 9:30 ਵਜੇ ਆਹਾਤਾ ਚਲਾ ਰਿਹਾ ਸੀ। ਜਿਸ ਵੱਲੋੋਂ ਜਿਲ੍ਹਾ ਮੈਜਿਸਟਰੇਟ ਮਾਨਸਾ ਵੱਲੋੋਂ ਜਾਰੀ ਰੋੋਕੂ ਹੁਕਮਾਂ ਦੀ ਉਲੰਘਣਾਂ ਕੀਤੀ ਗਈ ਹੈ।
ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋੋਂ ਮਨਜੀਤ ਸਿੰਘ ਪੁੱਤਰ ਸੱਤਪਾਲ ਸਿੰਘ ਵਾਸੀ ਬੁਢਲਾਡਾ ਨੂੰ ਕਾਬੂ ਕਰਕੇ ਉਸਦੇ ਵਿਰੁੱਧ ਅ-ਧ 188 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਮੁਲਜਿਮ ਨੇ ਆਪਣੀ ਮਠਿਆਈ ਦੀ ਦੁਕਾਨ ਰਾਤ 8:00 ਵਜੇ ਤੋੋਂ ਬਾਅਦ ਖੋਲ੍ਹਕੇ ਜਿਲ੍ਹਾ ਮੈਜਿਸਟਰੇਟ ਮਾਨਸਾ ਵੱਲੋੋਂ ਜਾਰੀ ਹੁਕਮਾਂ ਦੀ ਉਲੰਘਣਾਂ ਕੀਤੀ ਹੈ।
ਥਾਣਾ ਝੁਨੀਰ ਦੀ ਪੁਲਿਸ ਪਾਰਟੀ ਵੱਲੋੋਂ ਹਵੇਲੀ ਪੈਲੇਸ ਝੁਨੀਰ ਦੇ ਮੈਨੇਜਰ ਬਲਕਰਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਝੰਡੂਕੇ ਅਤੇ ਜਨਕ ਰਾਜ ਪੁੱਤਰ ਕਿਸ਼ੋੋਰੀ ਲਾਲ ਵਾਸੀ ਝੁਨੀਰ ਨੂੰ ਕਾਬੂ ਕਰਕੇ ਉਹਨਾਂ ਦੇ ਵਿਰੁੱਧ ਅ-ਧ 188,269 ਹਿੰਦੰ: ਅਤੇ 3 ਐਪੀਡੈਮਿਕ ਡਿਸੀਜ ਐਕਟ-1897 ਤਹਿਤ ਮੁਕੱਦਮਾ ਦਰਜ਼ ਕੀਤਾ ਕਿ ਮੁਲਜਿਮ ਜਨਕ ਰਾਜ ਨੇ ਆਪਣੀ ਮਾਤਾ ਦੇ ਭੋੋਗ ਪਰ ਜਿਆਦਾ ਇਕੱਠ ਕੀਤਾ ਹੋਇਆ ਸੀ ।
ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਪਾਰਟੀ ਵੱਲੋੋਂ ਗਿਆਨੀ ਸਵੀਟਸ ਦੇ ਮਾਲਕ ਜਸਪਰੀਤ ਸਿੰਘ ਉਰਫ ਗਿਆਨੀ ਪੁੱਤਰ ਸੁਰਿੰਦਰ ਸਿੰਘ ਵਾਸੀ ਜੁਵਾਹਰਕੇ ਰੋੋਡ ਮਾਨਸਾ ਨੂੰ ਕਾਬੂ ਕਰਕੇ ਉਸਦੇ ਵਿਰੁੱਧ ਅ:ਧ 188,269 ਹਿੰਦੰ: ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਮੁਲਜਿਮ ਨੇ ਆਪਣੀ ਦੁਕਾਨ ਪਰ ਜਿਆਦਾ ਇਕੱਠ ਕੀਤਾ ਹੋਇਆ ਸੀ ਅਤੇ ਜਿਹਨਾਂ ਦੇ ਮਾਸਕ ਵੀ ਨਹੀ ਪਹਿਨੇ ਹੋੋਏ ਸਨ ।
ਐੱਸਐੱਸਪੀ ਮਾਨਸਾ ਵੱਲੋੋਂ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਕੇ ਹੀ ਇਸ ਮਹਾਂਮਾਰੀ ਤੋੋਂ ਬਚਿਆ ਜਾ ਸਕਦਾ ਹੈ। ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਅਸੀ ਅੱਗੇ ਹੋੋ ਕੇ ਪ੍ਰਸ਼ਾਸ਼ਨ ਦਾ ਸਾਥ ਦੇਈਏ, ਝੂਠੀਆਂ ਅਫਵਾਹਾਂ ਤੋੋਂ ਬਚੀਏ, ਆਪਣਾ, ਆਪਣੇ ਪਰਿਵਾਰ ਦਾ ਅਤੇ ਸਮੁੱਚੇ ਦੇਸ਼ ਦਾ ਇਸ ਮਹਾਂਮਾਰੀ ਤੋੋਂ ਬਚਾਅ ਕਰੀਏ।