← ਪਿਛੇ ਪਰਤੋ
ਰਾਤ ਦੇ ਕਰਫਿਊ ਤੋਂ ਉਦਯੋਗ ਨੂੰ ਰਾਹਤ ਮਿਲੀ
ਜਲੰਧਰ, 29 ਅਪ੍ਰੈਲ 2021 - ਜਲੰਧਰ ਵਿਚ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਆਪਣੇ ਹੁਕਮਾਂ 'ਚ ਦੱਸਿਆ ਕਿ ਦੁਕਾਨਾਂ ਅਤੇ ਮਾਲਾਂ ਨੂੰ ਸ਼ਾਮ 5 ਵਜੇ ਬੰਦ ਕਰਨਾ ਹੋਵੇਗਾ। ਘਰ ਵਿਚ ਡਲਿਵਰੀ ਰਾਤ 9 ਵਜੇ ਤੱਕ ਕੀਤੀ ਜਾ ਸਕਦੀ ਹੈ। ਰਾਤ ਦਾ ਕਰਫਿਊ ਰੋਜ਼ਾਨਾ ਸਵੇਰੇ 6 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਵੀਕੈਂਡ ਕਰਫਿਊ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਹੋਵੇਗਾ। 24 ਘੰਟੇ ਦੇ ਉਦਯੋਗ ਨੂੰ ਰਾਤ ਦੇ ਕਰਫਿਊ ਤੋਂ ਮੁਕਤ ਕੀਤਾ ਜਾਵੇਗਾ। ਸਿਰਫ ਫੈਕਟਰੀ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਸ਼ਨਾਖਤੀ ਕਾਰਡ ਕਰਫਿਊ ਪਾਸ ਦੇ ਤੌਰ 'ਤੇ ਯੋਗ ਹੋਵੇਗਾ।
Total Responses : 265