ਰਵੀ ਜੱਖੂ
ਚੰਡੀਗੜ੍ਹ, 26 ਅਪ੍ਰੈਲ 2021 - ਪੰਜਾਬ ਕੈਬਿਨਟ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਸੁਨੀਲ ਜਾਖੜ (ਪੰਜਾਬ ਕਾਂਗਰਸ ਪ੍ਰਧਾਨ) ਨੇ ਦੱਸਿਆ ਕਿ ਸੂਬੇ ਅੰਦਰ ਕਰੋਨਾ ਨੂੰ ਲੈ ਹੋਰ ਸਖ਼ਤੀ ਕੀਤੀ ਜਾਵੇਗੀ ।
ਪੰਜਾਬ ਵਿੱਚ ਸ਼ਮਾ 6 ਵਜੇ ਤੋਂ ਸਵੇਰ 5 ਵਜੇ ਤੱਕ ਨਾਈਟ ਕਰਫਿੳ ਰਹੇਗਾ । ਸ਼ਹਿਰ ਵਿੱਚ ਦੁਕਾਨਾਂ ਸ਼ਾਮ 5 ਵਜੇ ਹੋਣਗੀਆਂ ਬੰਦ।
ਆਕਸੀਜਨ ਦੀ ਕਿੱਲਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ 250 ਤੋਂ 300 ਟਨ ਆਕਸੀਜਨ ਦੀ ਲੋੜ ਹੈ ਪਰ ਕੇਂਦਰ ਵੱਲੋ 1.3 ਟਨ ਆਕਸੀਜਨ ਮਿਲਦੀ ਸੀ ਜਿਸ ਨੂੰ ਵੱਧਾ ਕਿ 1.4 ਟਨ ਕਰ ਦਿੱਤਾ ਗਿਆ। ਪੰਜਾਬ ਤੋਂ ਆਪਣੇ ਪੱਧਰ ਤੇ ਵੀ ਆਕਸੀਜਨ ਮਿਲਦੀ ਹੈ।
ਜਾਖੜ ਨੇ ਕਿਹਾ ਕਿ ਫ਼ਿਲਹਾਲ ਵੀ ਆਕਸੀਜਨ ਦੀ ਕਮੀ ਹੈ ਜੋ ਕੇਂਦਰ ਵੱਲੋ ਆਕਸੀਜਨ ਮਿਲਦੀ ਹੈ ਉਹਨਾਂ ਵੀ ਹਰਿਆਣੇ ਵਿੱਚ ਖੜੀ ਹੈ । ਹਾਲੇ ਤੱਕ ਵੀ ਪੰਜਾਬ ਨਹੀਂ ਪਹੁੰਚ ਸਕੀ । ਉਨ੍ਹਾਂ ਕਿਹਾ ਕਿ ਹਾਲੇ ਵੀ ਪੰਜਾਬ ਅੰਦਰ 584 ਮਰੀਜ਼ ਆਕਸੀਜਨ ਤੇ ਹਨ । ਪੰਜਾਬ ਨਾਲ ਕੇਂਦਰ ਵੱਲੋ ਵਿਤਕਰਾ ਕੀਤਾ ਜਾ ਰਿਹਾ ਹੈ