ਐਸ.ਏ.ਐਸ.ਨਗਰ: ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਨਵੀਆਂ ਪਾਬੰਦੀਆਂ ਲਗਾਉਣ ਸਬੰਧੀ ਹੁਕਮ ਜਾਰੀ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 28 ਅਪ੍ਰੈਲ 2021 - ਜ਼ਿਲ੍ਹੇ ਵਿਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਅਤੇ ਮੌਤ ਦਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਮੌਜੂਦਾ ਸਥਿਤੀ ਨਾਲ ਨਜਿੱਠਣ ਅਤੇ ਕਮਿਊਨਿਟੀ ਵਿਚ ਇਸ ਦੇ ਹੋਰ ਫੈਲਾਅ ਨੂੰ ਰੋਕਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਗਿਰੀਸ਼ ਦਿਆਲਨ ਨੇ ਸੀ.ਆਰ.ਪੀ.ਸੀ ਦੀ ਧਾਰਾ 144 ਅਧੀਨ ਸਾਰੇ ਜ਼ਿਲ੍ਹੇ ਵਿਚ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਸਾਰੇ ਦਿਨ (ਨਾਈਟ ਕਰਫਿਊ) ਅਤੇ ਹਰ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਹਰ ਸੋਮਵਾਰ ਸਵੇਰੇ 5 ਵਜੇ ਤੱਕ ਕਰਫਿਊ (ਵੀਕੈਂਡ ਕਰਫਿਊ) ਲਗਾਉਣ ਦਾ ਹੁਕਮ ਦਿੱਤਾ।
ਇਸ ਤੋਂ ਇਲਾਵਾ, ਸਾਰੇ ਬਾਰ, ਸਿਨੇਮਾ ਹਾਲ, ਜਿੰਮ, ਸਪਾਸ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਰਹਿਣਗੇ। ਸਾਰੇ ਰੈਸਟੋਰੈਂਟ ਸ਼ਾਮ 9 ਵਜੇ ਤੱਕ ਸਿਰਫ਼ ਹੋਮ ਡਲਿਵਰੀ ਕਰਨਗੇ। ਸਾਰੀਆਂ ਦੁਕਾਨਾਂ (ਜਿਨ੍ਹਾਂ ਵਿੱਚ ਮਾਲ ਅਤੇ ਮਲਟੀਪਲੈਕਸ ਸ਼ਾਮਲ ਹਨ) ਹਰ ਰੋਜ਼ ਸ਼ਾਮ 5 ਵਜੇ ਬੰਦ ਹੋ ਜਾਣਗੀਆਂ।
ਆਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਉਦਯੋਗਾਂ ਸਮੇਤ ਸਾਰੇ ਪ੍ਰਾਈਵੇਟ ਦਫ਼ਤਰਾਂ ਨੂੰ ਸਿਰਫ਼ 'ਘਰ ਤੋਂ ਹੀ ਕੰਮ' ਕਰਨ ਦੀ ਆਗਿਆ ਹੈ। ਜੀ.ਐੱਮ., ਡੀ.ਆਈ.ਸੀ. ਵੱਲੋਂ ਜਾਰੀ ਕੀਤੇ ਕਰਫ਼ਿਊ ਪਾਸ ਨਾਲ ਜ਼ਰੂਰੀ ਕਾਰਜਾਂ (ਜਿਵੇਂ ਕਿ ਰੱਖ ਰਖਾਵ ਆਦਿ)ਵਿਚ ਘੱਟੋ ਘੱਟ ਸਟਾਫ਼ ਦੀ ਆਗਿਆ ਹੋਵੇਗੀ।
ਵਿਆਹਾਂ / ਅੰਤਮ ਸਸਕਾਰ ਵਿੱਚ ਇੱਕਠਾਂ ਨੂੰ ਸੀਮਤ ਕਰਨ ਤੋਂ ਇਲਾਵਾ ਹੋਰ ਸਾਰੇ ਸਮਾਜਿਕ / ਧਾਰਮਿਕ / ਸਭਿਆਚਾਰਕ / ਰਾਜਨੀਤਿਕ / ਖੇਡਾਂ ਨਾਲ ਜੁੜੇ ਇਕੱਠਾਂ 'ਤੇ ਪੂਰਨ ਪਾਬੰਦੀ ਹੋਵੇਗੀ। ਵਿਆਹਾਂ ਲਈ, ਵੱਧ ਤੋਂ ਵੱਧ 20 ਵਿਅਕਤੀਆਂ ਦੇ ਇਕੱਠ ਨੂੰ ਆਗਿਆ ਦਿੱਤੀ ਗਈ ਹੈ, ਕਰਫ਼ਿਊ ਦਾ ਸਮਾਂ ਲਾਗੂ ਹੋਵੇਗਾ। ਇਸ ਤੋਂ ਇਲਾਵਾ, 10 ਤੋਂ ਵੱਧ ਵਿਅਕਤੀਆਂ ਦੇ ਹਰ ਇਕੱਠ ਲਈ ਸਬੰਧਤ ਐਸਡੀਐਮ ਤੋਂ ਆਗਿਆ ਲੈਣੀ ਪਵੇਗੀ।
ਅੰਤਮ ਸੰਸਕਾਰ ਲਈ ਵੱਧ ਤੋਂ ਵੱਧ 20 ਇਕੱਠ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ, ਕਰਫ਼ਿਊ ਦਾ ਸਮਾਂ ਲਾਗੂ ਨਹੀਂ ਹੋਵੇਗਾ ਅਤੇ ਇਸ ਲਈ ਆਗਿਆ ਦੀ ਲੋੜ ਨਹੀਂ ਹੋਵੇਗੀ। ਪਰ, ਉਹ ਵਿਅਕਤੀ ਜੋ ਕਿਸੇ ਵੱਡੇ ਇਕੱਠ ਵਿੱਚ ਸ਼ਾਮਲ ਹੋਏ ਹਨ ਉਹ ਲਾਜ਼ਮੀ ਤੌਰ 'ਤੇ ਆਪਣੇ ਆਪ ਨੂੰ 5 ਦਿਨਾਂ ਘਰੇਲੂ ਇਕਾਂਤਵਾਸ ਵਿੱਚ ਰਹਿਣਾ ਪਵੇਗਾ ਅਤੇ ਇਸ ਸਮੇਂ ਤੋਂ ਬਾਅਦ ਆਪਣਾ ਟੈਸਟ ਕਰਵਾਉਣਗੇ।
ਪਬਲਿਕ ਟ੍ਰਾਂਸਪੋਰਟ (ਬੱਸਾਂ, ਟੈਕਸੀਆਂ, ਆਟੋਜ਼) 50% ਸਮਰੱਥਾ ਤੱਕ ਸੀਮਿਤ ਹੋਣਗੇ। ਸਾਰੇ ਹਫਤਾਵਾਰੀ ਬਾਜ਼ਾਰ (ਜਿਵੇਂ ਕਿ ਅਪਣੀ ਮੰਡੀ) ਬੰਦ ਰਹਿਣਗੇ।
ਹਾਲਾਂਕਿ, ਇਸ ਦੇ ਨਾਲ ਹੀ ਜ਼ਰੂਰੀ ਚੀਜ਼ਾਂ ਤੇ ਸੇਵਾਵਾਂ ਅਤੇ ਲੋਕਾਂ ਦੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ, ਹੇਠ ਲਿਖੀਆਂ ਸ਼੍ਰੇਣੀਆਂ ਨੂੰ ਛੋਟ ਮਿਲੇਗੀ:
i. ਵਿਅਕਤੀ (ਸਰਕਾਰੀ ਆਈ.ਡੀ. ਨਾਲ)
ii. ਕਾਰਜਕਾਰੀ ਮੈਜਿਸਟ੍ਰੇਟ ਸਮੇਤ ਅਮਨ-ਕਾਨੂੰਨ / ਐਮਰਜੈਂਸੀ
iii. ਵਰਦੀ ਵਿਚ ਪੁਲਿਸ ਕਰਮਚਾਰੀ, ਸੈਨਿਕ / ਅਰਧ ਸੈਨਿਕ ਕਰਮਚਾਰੀ
iv. ਸਿਹਤ ਅਤੇ ਫਾਰਮਾਸਿਊਟੀਕਲ
v. ਬਿਜਲੀ, ਦੂਰਸੰਚਾਰ
vi. ਜਲ ਸਪਲਾਈ, ਸੈਨੀਟੇਸ਼ਨ ਅਤੇ ਹੋਰ ਮਿਊਂਸਿਪਲ ਸੇਵਾਵਾਂ ਸਮੇਤ ਕੂੜਾ ਇਕੱਠਾ ਕਰਨਾ, ਸਫਾਈ ਕਰਨਾ ਆਦਿ (ਇਨ੍ਹਾਂ ਵਿੱਚ ਪ੍ਰਾਈਵੇਟ ਏਜੰਸੀਆਂ ਸ਼ਾਮਲ ਹਨ ਜੋ ਯੋਗ ਡਿਊਟੀ ਆਰਡਰ ਜਾਰੀ ਕਰਕੇ ਡਿਊਟੀਆਂ ‘ਤੇ ਲਗਾਏ ਗਏ ਹਨ)
vii. ਜ਼ਰੂਰੀ ਡਿਊਟੀ / ਕੋਵਿਡ-19 ਡਿਊਟੀਆਂ ‘ਤੇ ਤਾਇਨਾਤ ਸਰਕਾਰੀ ਕਰਮਚਾਰੀ (ਵਿਭਾਗ ਦੇ ਮੁਖੀ ਵੱਲੋਂ ਯੋਗ ਡਿਊਟੀ ਆਰਡਰ ਨਾਲ)। ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਵਿੱਚ ਜ਼ਿਲ੍ਹੇ ਵਿੱਚ ਆਉਣ-ਜਾਣ ਵਾਲੇ ਡਿਊਟੀ ’ਤੇ ਲੱਗੇ ਪੰਜਾਬ / ਕੇਂਦਰ ਸਰਕਾਰ ਦੇ ਚੰਡੀਗੜ੍ਹ / ਹਰਿਆਣਾ ਦੇ ਕਰਮਚਾਰੀ ਸ਼ਾਮਲ ਹਨ।
1. ਕੋਵਿਡ ਲਈ ਟੀਕਾਕਰਣ ਅਤੇ ਟੈਸਟਿੰਗ ਕੈਂਪ ਅਤੇ ਅਜਿਹੇ ਕੈਂਪ ਲਈ ਆਉਣ ਜਾਣ ਦੀ ਆਗਿਆ।
2. ਜਿਨ੍ਹਾਂ ਨੂੰ ਇਸ ਸਬੰਧੀ ਵਿਸ਼ੇਸ਼ ਤੌਰ 'ਤੇ ਡੀਐਮ / ਏਡੀਐਮ / ਐਸਡੀਐਮ ਜਾਂ ਇਸ ਦੇ ਲਈ ਅਧਿਕਾਰਤ ਕਿਸੇ ਹੋਰ ਅਧਿਕਾਰੀ ਵੱਲੋਂ ਅੰਦੋਲਨ ਕਰਫਿਊ ਪਾਸ ਜਾਰੀ ਕੀਤਾ ਹੋਵੇ।
3. ਸਿਰਫ ਆਉਣ ਅਤੇ ਜਾਣ ਦੇ ਸਥਾਨ ਦੀ ਪੁਸ਼ਟੀ ਕਰਨ ਉਪਰੰਤ ਹਵਾਈ ਜਹਾਜ/ਬੱਸ/ਟ੍ਰੇਨ ਆਦਿ ਰਾਹੀਂ ਯਾਤਰਾ ਕਰਨ ਵਾਲੇ ਸਾਰੇ ਵਾਹਨਾਂ/ਵਿਅਕਤੀਆਂ ਨੂੰ ਆਵਾਜਾਈ (ਅੰਤਰ-ਰਾਜੀ / ਅੰਤਰ ਜ਼ਿਲ੍ਹਾ) ਆਦਿ ਲਈ ਆਗਿਆ ਦਿੱਤੀ ਜਾਵੇਗੀ।
4. ਸਿਹਤ ਸੇਵਾਵਾਂ ਵਿੱਚ ਲੱਗੇ ਕਰਮਚਾਰੀਆਂ ਜਿਵੇਂ ਕਿ ਡਾਕਟਰ, ਨਰਸਾਂ, ਫਾਰਮਾਸਿਸਟ ਅਤੇ ਹੋਰ ਸਾਰੇ ਸਟਾਫ ਨੂੰ ਵੀ ਆਪਣੇ ਸਬੰਧਤ ਅਦਾਰਿਆਂ ਜਿਵੇਂ ਕਿ ਸਰਕਾਰੀ (ਪੀ.ਐੱਚ.ਸੀ., ਸੀ.ਐੱਚ.ਸੀ., ਪੀ.ਜੀ.ਆਈ., ਜੀ.ਐਮ.ਸੀ.ਐਚ.) ਅਤੇ ਨਿੱਜੀ ਤੋਂ ਆਈ ਡੀ ਕਾਰਡਾਂ ਨਾਲ ਡਿਊਟੀਆਂ 'ਤੇ ਆਉਣ ਜਾਣ ਦੀ ਆਗਿਆ ਹੋਵੇਗੀ।
5. ਉਦਯੋਗ ਦੇ ਕੰਮਕਾਜ - ਕਰਮਚਾਰੀਆਂ ਅਤੇ ਲੇਬਰ ਨੂੰ ਸਬੰਧਤ ਉਦਯੋਗ ਵੱਲੋਂ ਜਾਰੀ ਕੀਤੇ ਆਈਡੀ ਕਾਰਡਾਂ ਨਾਲ (ਸਿਰਫ ਕੰਮ ‘ਤੇ ਆਉਣ-ਜਾਣ) ਡਿਊਟੀਆਂ 'ਤੇ ਆਉਣ ਜਾਣ ਦੀ ਆਗਿਆ ਹੋਵੇਗੀ।
6. ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਨਿਰਮਾਣ ਕਾਰਜਾਂ ਅਤੇ ਇਹਨਾਂ ਵਿੱਚ ਲੱਗੀ ਲੇਬਰ।
7. ਹਸਪਤਾਲਾਂ, ਕੈਮਿਸਟਾਂ ਦੀਆਂ ਦੁਕਾਨਾਂ ਅਤੇ ਏ.ਟੀ.ਐਮ. ਨੂੰ 24 ਘੰਟੇ ਖੁੱਲੇ ਰਹਿਣ ਦੀ ਇਜਾਜ਼ਤ ਹੋਵੇਗੀ। ਇਹ ਸਿਵਲ ਸਰਜਨ, ਜ਼ੈੱਡਐਲਏ ਅਤੇ ਐਲਡੀਐਮ ਵੱਲੋਂ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
8. ਜ਼ਰੂਰੀ ਚੀਜ਼ਾਂ ਲਈ ਦੁਕਾਨਾਂ: ਦੁੱਧ, ਡੇਅਰੀ ਉਤਪਾਦਾਂ, ਸਬਜ਼ੀਆਂ, ਫਲਾਂ ਆਦਿ ਦੁਕਾਨਾਂ ਵੀਕੈਂਡ ਦੌਰਾਨ ਖੁੱਲ੍ਹੀਆਂ ਰਹਿਣਗੀਆਂ ਪਰ ਕਰਫਿਊ ਸਮਾਂ ਲਾਗੂ ਹੋਵੇਗਾ।
9. ਸਰਕਾਰ ਵੱਲੋਂ ਮਾਨਤਾ ਪ੍ਰਾਪਤ (ਗੁਲਾਬੀ ਅਤੇ ਪੀਲੇ ਪਾਸ) ਵਾਲੇ ਮੀਡੀਆ ਪ੍ਰਤੀਨਿਧ (ਪੰਜਾਬ / ਹਰਿਆਣਾ / ਯੂ.ਟੀ. / ਭਾਰਤ ਸਰਕਾਰ)
10. ਜ਼ਰੂਰੀ ਵਸਤਾਂ ਦੇ ਨਿਰਮਾਣ ਅਤੇ ਅੰਤਰ-ਰਾਜੀ ਸਪਲਾਈ ਜਿਵੇਂ ਭੋਜਨ ਪਦਾਰਥ, ਫਲ, ਸਬਜ਼ੀਆਂ, ਡੇਅਰੀ ਉਤਪਾਦਾਂ, ਦਵਾਈਆਂ, ਡਾਕਟਰੀ ਉਪਕਰਣ, ਐਲ.ਪੀ.ਜੀ., ਪੀਓਐਲ, ਜਾਨਵਰਾਂ ਦੀ ਖੁਰਾਕ ਆਦਿ।
11. ਜ਼ਰੂਰੀ ਸਮਾਨ ਦੀ ਪੈਕਿੰਗ ਸਮਗਰੀ ਦਾ ਨਿਰਮਾਣ (ਉੱਪਰ ਦਿੱਤੇ ਅਨੁਸਾਰ)
12. ਸਮਾਨ ਲਿਆਉਣ ਵਾਲੇ ਵਾਹਨ:
1. ਭੋਜਨ ਪਦਾਰਥ ਜਿਵੇਂ ਸਬਜ਼ੀਆਂ, ਕਰਿਆਨੇ ਦਾ ਸਮਾਨ, ਅੰਡੇ, ਮੀਟ ਆਦਿ
2. ਜਾਨਵਰਾਂ ਅਤੇ ਪੋਲਟਰੀ ਲਈ ਹਰਾ ਅਤੇ ਸੁੱਕਾ ਚਾਰਾ, ਸੂਰਾਂ ਦੀ ਫੀਡ
3. ਏਟੀਐਮ ਕੈਸ਼ ਵੈਨ
4. ਐਲ.ਪੀ.ਜੀ.
5. ਤੇਲ ਦੇ ਕੰਟੇਨਰ / ਟੈਂਕਰ
6. ਘਰ-ਘਰ ਦੁੱਧ, ਸਬਜ਼ੀਆਂ, ਦਵਾਈਆਂ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਸਪੁਰਦਗੀ ਜਿਸ ਵਿੱਚ ਸਿਰਫ ਰੇਹੜੀ ਵਾਲੇ, ਦੋਧੀ ਸ਼ਾਮਲ ਹਨ।
13. ਖੇਤੀਬਾੜੀ / ਇਸ ਨਾਲ ਸਬੰਧਤ ਗਤੀਵਿਧੀਆਂ:
1. ਸਬਜ਼ੀਆਂ, ਚਾਰੇ ਜਾਂ ਫਸਲਾਂ ਦੀ ਵਾਢੀ / ਬਿਜਾਈ ਕਰਨ ਲਈ ਖੇਤ ਵਿੱਚ ਕੰਮ ਕਰਨ ਵਾਲੇ ਕਿਸਾਨ / ਖੇਤ ਮਜ਼ਦੂਰ
2. ਖੇਤੀ ਕਾਰਜਾਂ ਸਬੰਧੀ ਮਸ਼ੀਨਰੀ ਜਿਸ ਵਿੱਚ ਕੰਬਾਈਨ / ਹਾਰਵੇਟਰਸ, ਮਸ਼ੀਨਰੀ ਅਤੇ ਖੇਤ ਦੀ ਢੋਆ-ਢੁਆਈ ਵਾਲੇ ਵਾਹਨ ਸ਼ਾਮਲ ਹਨ।
3. ਸਹਿਕਾਰੀ ਅਤੇ ਪ੍ਰਾਈਵੇਟ ਸੈਕਟਰ ਵਿੱਚ ਕਸਟਮ ਹਾਇਰਿੰਗ ਸੈਂਟਰਾਂ ਦਾ ਸੰਚਾਲਨ
4. ਆਟਾ ਮਿੱਲਾਂ ਅਤੇ ਦੁੱਧ ਦੇ ਪਲਾਂਟ ਅਤੇ ਡੇਅਰੀਆਂ ਦਾ ਸੰਚਾਲਨ
5. ਬੀਜਾਂ, ਖਾਦਾਂ, ਕੀਟਨਾਸ਼ਕਾਂ ਦੀ ਵਿਕਰੀ
6. ਰੇਲਵੇ ਸਮੇਤ ਸਰਕਾਰੀ ਏਜੰਸੀਆਂ ਵੱਲੋਂ ਖਾਦ ਪਦਾਰਥਾਂ ਦੀ ਖਰੀਦ ਨਾਲ ਜੁੜੇ ਕਾਰਜ
7. ਐਨਐਫਐਸਏ ਅਧੀਨ ਪੀਡੀਐਸ (ਜਨਤਕ ਵੰਡ ਪ੍ਰਣਾਲੀ) ਨਾਲ ਜੁੜੇ ਕਾਰਜ
14. ਬੈਂਕ: ਹਾਲਾਂਕਿ ਵੀਕੈਂਡ ਦੌਰਾਨ, ਪਬਲਿਕ ਡੀਲਿੰਗ ਦੀ ਆਗਿਆ ਨਹੀਂ ਹੋਵੇਗੀ ਅਤੇ ਬੈਂਕ ਸਿਰਫ ਜ਼ਰੂਰੀ ਸੇਵਾਵਾਂ ਅਤੇ ਐਮਰਜੈਂਸੀ ਲੈਣ-ਦੇਣ ਲਈ ਖੁੱਲ੍ਹੇ ਰਹਿਣਗੇ।
15. ਪਸ਼ੂ ਪਾਲਣ, ਵੈਟਰਨਰੀ ਸੇਵਾਵਾਂ ਅਤੇ ਸਪਲਾਈ ਨਾਲ ਸਬੰਧਤ ਗਤੀਵਿਧੀਆਂ
1. ਈ-ਕਾਮਰਸ ਪੋਰਟਲ ਜਿਵੇਂ ਐਮਾਜ਼ਨ, ਫਲਿੱਪਕਾਰਟ, ਸਵਿਗੀ, ਜ਼ੋਮੈਟੋ, ਮਾਰਕਫੈੱਡ ਆਦਿ ਦੁਆਰਾ ਹੋਮ ਡਲੀਵਰੀ ਦੀਆਂ ਸੇਵਾਵਾਂ (9 ਵਜੇ ਤੱਕ) ਦੀ ਆਗਿਆ ਹੋਵੇਗੀ।
16. ਚਿੜੀਆਘਰ, ਨਰਸਰੀਆਂ, ਪੌਦੇ ਲਗਾਉਣੇ ਦੀ ਸਾਂਭ ਸੰਭਾਲ
17. ਹਵਾਬਾਜ਼ੀ ਅਤੇ ਸੰਬੰਧਿਤ ਸੇਵਾਵਾਂ (ਏਅਰਲਾਈਨਾਂ, ਹਵਾਈ ਅੱਡਿਆਂ ਦੀ ਦੇਖਭਾਲ, ਕਾਰਗੋ, ਗਰਾਊਂਡ ਸਰਵਿਸਿਸ, ਕੈਟਰਿੰਗ, ਬਾਲਣ, ਸੁਰੱਖਿਆ ਆਦਿ)
18. ਊਰਜਾ
1. ਉਤਪਾਦਨ / ਸੰਚਾਰ ਅਤੇ ਵੰਡ
2. ਨਵਿਆਉਣਯੋਗ ਊਰਜਾ ਸਟੇਸ਼ਨਾਂ, ਸੂਰਜੀ ਊਰਜਾ, ਪਣ ਬਿਜਲੀ, ਬਾਇਓਮਾਸ / ਬਾਇਓ ਗੈਸ ਆਦਿ ਸਮੇਤ ਬਿਜਲੀ ਪਲਾਂਟਾਂ ਦਾ ਸੰਚਾਲਨ
19. ਇੱਟ ਭੱਠਿਆਂ ਦਾ ਸੰਚਾਲਨ
ਇਹ ਪਾਬੰਦੀਆਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੀਆਂ।
ਸਾਰੇ ਸਬੰਧਤ ਕੋਵਿਡ ਸਬੰਧੀ ਵਿਵਹਾਰ ਦੀ ਪਾਲਣਾ ਕਰਨਗੇ।
ਕਿਸੇ ਵੀ ਤਰ੍ਹਾਂ ਦੀ ਉਲੰਘਣਾ ਕਰਨ ‘ਤੇ ਆਪਦਾ ਪ੍ਰਬੰਧਨ ਐਕਟ, 2005 ਅਤੇ ਭਾਰਤੀ ਦੰਡਾਵਲੀ ਨਿਯਮ, 1860 ਦੀਆਂ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।