ਬੀ ਕੇ ਭਾਕਿਯੂ ਡਕੌਂਦਾ ਨੇ ਕੇਂਦਰ ਸਰਕਾਰ ਸਰਕਾਰ ਦੀ ਅਗਨੀਪਥ ਯੋਜਨਾ ਦੇ ਖਿਲਾਫ਼ ਕੀਤੀ ਨਾਅਰੇਬਾਜ਼ੀ; ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ
ਦਲਜੀਤ ਕੌਰ ਭਵਾਨੀਗੜ੍ਹ
ਭਵਾਨੀਗੜ੍ਹ, 24 ਜੂਨ, 2022: ਕੇਂਦਰ ਸਰਕਾਰ ਵੱਲੋਂ ਫੌਜ ਦੀ ਭਰਤੀ ਲਈ ਨਵੀਂ ਲਿਆਂਦੀ ਚਾਰ ਸਾਲਾ ਅਗਨੀਪੱਥ ਯੋਜਨਾ ਦੀ ਖਿਲਾਫ ਜਿੱਥੇ ਪੂਰੇ ਦੇਸ਼ ਚ ਭਾਰੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਉੱਥੇ ਹੀ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਕੇਂਦਰ ਸਰਕਾਰ ਦੀ ਇਸ ਅਗਨੀਪਥ ਯੋਜਨਾ ਦੇ ਖ਼ਿਲਾਫ਼ ਵੱਡੀ ਗਿਣਤੀ ਵਿਚ ਐਸ ਡੀ ਐਮ ਦਫ਼ਤਰ ਦੇ ਗੇਟ ਅੱਗੇ ਇਕੱਠੇ ਹੋਏ ਕਿਸਾਨਾਂ ਨੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਅਤੇ ਤਹਿਸੀਲਦਾਰ ਹਰਸਿਮਰਨਜੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ।
ਇਸ ਮੌਕੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਅਤੇ ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ ਆਦਿ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਰੂਸ, ਸੀਰੀਆ ਆਦਿ ਵਿਦੇਸ਼ੀ ਨੀਤੀਆਂ ਤੋਂ ਪ੍ਰੇਰਿਤ ਹੋ ਕੇ ਫ਼ੌਜ ਦੀ ਪੱਕੀ ਭਰਤੀ ਦੀ ਥਾਂ ਫ਼ੌਜ ਦੀ ਅਗਨੀਪਥ ਯੋਜਨਾ ਭਾਰਤ ਦੀ ਨੌਜਵਾਨੀ ਨੂੰ ਤਬਾਹੀ ਦੇ ਰਸਤੇ ਲੈ ਜਾਵੇਗੀ।ਇਸ ਯੋਜਨਾ ਨਾਲ ਨੌਜਵਾਨਾਂ ਦਾ ਭਵਿੱਖ ਖ਼ਤਰੇ ਚ ਹੋਵੇਗਾ। ਯੋਜਨਾ ਤਹਿਤ 17 ਸਾਲ ਤੋਂ 23 ਸਾਲ ਦੇ ਨੌਜਵਾਨ ਫ਼ੌਜ ਚ ਚਾਰ ਸਾਲ ਲਈ ਭਰਤੀ ਕੀਤੇ ਜਾਣਗੇ।ਬਾਅਦ ਚ ਕੋਈ ਪੈਨਸ਼ਨ ਵੀ ਨਹੀਂ ਦਿੱਤੀ ਜਾਵੇਗੀ ਜਿਸ ਨਾਲ ਨੌਜਵਾਨਾਂ ਦਾ ਭਵਿੱਖ ਧੁੰਦਲਾ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਅਗਨੀਪਥ ਯੋਜਨਾ ਰਾਸ਼ਟਰ ਹਿੱਤ ਦੇ ਖ਼ਿਲਾਫ਼ ਹੈ ਜਿਸ ਕਾਰਨ ਪੂਰੇ ਭਾਰਤ ਚ ਨੌਜਵਾਨਾਂ ਵੱਲੋਂ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ ਕੇਂਦਰ ਸਰਕਾਰ ਦੀ ਇਸ ਗ਼ੈਰ ਸੰਵਿਧਾਨਕ ਰਹੇਗੀ ਕਾਰਨ ਪੂਰੇ ਭਾਰਤ ਚ ਲੋਕ ਸੜਕਾਂ ਤੇ ਉਤਰ ਆਏ ਹਨ।
ਇਸ ਮੌਕੇ ਸੁਖਦੇਵ ਸਿੰਘ ਬਾਲਦ ਕਲਾਂ ਜਨਰਲ ਸਕੱਤਰ, ਰਣਧੀਰ ਸਿੰਘ ਭੱਟੀਵਾਲ, ਸਰੂਪ ਸਿੰਘ ਬਾਲਦ ਖੁਰਦ, ਭਰਪੂਰ ਸਿੰਘ ਮਾਝੀ, ਗੁਰਜੀਤ ਸਿੰਘ ਨਦਾਮਪੁਰ, ਮਾਘ ਸਿੰਘ ਖੇੜੀ ਗਿੱਲਾਂ ਤੋਂ ਇਲਾਵਾ ਵੱਡੀ ਗਿਣਤੀ ਚ ਕਿਸਾਨ ਹਾਜ਼ਰ ਸਨ।