ਸੰਗਰੂਰ ਲੋਕ ਸਭਾ ਚੋਣਾਂ: 23 ਜੂਨ ਨੂੰ ਬੈਂਕ/ਵਪਾਰਕ ਅਦਾਰੇ ਵੀ ਬੰਦ ਰਹਿਣਗੇ
ਸੰਗਰੂਰ ਪਾਰਲੀਮਾਨੀ ਹਲਕੇ ਦੇ ਵੋਟਰਾਂ ਲਈ 23 ਜੂਨ ਨੂੰ ਤਨਖਾਹ ਸਮੇਤ (ਪੇਡ਼) ਛੁੱਟੀ ਦਾ ਐਲਾਨ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 23 ਜੂਨ 2022- ਸੰਗਰੂਰ ਲੋਕ ਸਭਾ ਜਿਮਨੀ ਚੋਣਾਂ 23 ਜੂਨ ਨੂੰ ਹੋਣ ਜਾ ਰਹੀਆਂ ਹਨ। ਚੋਣਾਂ ਵਾਲੇ ਦਿਨ ਸਬੰਧੀ ਪੰਜਾਬ ਸਰਕਾਰ ਵਲੋਂ ਹੁਕਮ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ, 23 ਜੂਨ ਨੂੰ ਸੰਗਰੂਰ ਬਰਨਾਲਾ ਅਤੇ ਮਲੇਰਕੋਟਲਾ ਦੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਵਿਦਿਅਕ, ਵਪਾਰਕ ਅਦਾਰਿਆਂ ਤੋਂ ਇਲਾਵਾ ਬੈਂਕਾਂ ਵਿੱਚ ਵੀ ਤਨਖਾਹ ਸਮੇਤ (ਪੇਡ਼) ਨੈਗੋਸ਼ੇਵਲ ਐਕਟ ਤਹਿਤ ਛੁੱਟੀ ਹੋਵੇਗੀ।
ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਸੰਗਰੂਰ ਸੰਸਦੀ ਚੋਣ ਖੇਤਰ ਵਿਖੇ ਹੋ ਰਹੀਆਂ ਲੋਕ ਸਭਾ ਦੀਆਂ ਆਮ ਚੋਣਾਂ 2022 ਨੂੰ ਮੁੱਖ ਰੱਖਦੇ ਹੋਏ ਸੂਬੇ ਵਿੱਚ ਸਥਿਤ ਉਦਯੋਗਿਕ ਅਦਾਰੇ, ਦੁਕਾਨਾਂ ਤੇ ਤਜ਼ਾਰਤੀ ਅਦਾਰਿਆਂ ਜਿਨ੍ਹਾਂ ਵਿੱਚ ਜ਼ਿਲਾ ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਦੇ ਵੋਟਰ ਕੰਮ ਕਰਦੇ ਹਨ।
ਉਨ੍ਹਾਂ ਨੂੰ ਆਪਣੀ ਵੋਟ ਦਾ ਹੱਕ ਸੁਨਿਸ਼ਿਚਤ ਕਰਨ ਲਈ ਮਿਤੀ 23 ਜੂਨ 2022 ਦਿਨ ਵੀਰਵਾਰ ਨੂੰ ਸਰਕਾਰ ਵੱਲੋਂ ਇਨ੍ਹਾਂ ਹਲਕਿਆਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਉਦਯੋਗਿਕ ਅਦਾਰਿਆਂ, ਦੁਕਾਨਾਂ ਤੇ ਤਜ਼ਾਰਤੀ ਅਦਾਰਿਆਂ ਜਿੱਥੇ ਵੀਰਵਾਰ ਨੂੰ ਨਾਗਾ ਨਹੀਂ ਰੱਖਿਆ ਜਾਂਦਾ ਹੈ, ਲਈ ਤਨਖਾਹ ਸਮੇਤ ਹਫ਼ਤਾਵਾਰੀ ਛੁੱਟੀ ਐਲਾਨੀ ਜਾਂਦੀ ਹੈ।