← ਪਿਛੇ ਪਰਤੋ
ਲੰਡਨ 'ਚ ਨਵਜੰਮਿਆ ਬੱਚਾ ਬਣਿਆ ਦੁਨੀਆਂ ਦਾ ਸਭ ਛੋਟੀ ਉਮਰ ਦਾ ਕੋਰੋਨਾਵਾਇਰਸ ਮਰੀਜ਼ ਲੰਡਨ, 14 ਮਾਰਚ, 2020 : ਉੱਤਰ ਪੱਛਮੀ ਲੰਡਨ ਵਿਚ ਇਕ ਨਵਜੰਮਿਆ ਬੱਚਾ ਮਹਾਂਮਾਰੀ ਕੋਰੋਨਾਵਾਇਰਸ ਦਾ ਸਭ ਤੋਂ ਛੋਟੀ ਉਮਰ ਦਾ ਪੀੜਤ ਮਰੀਜ਼ ਬਣ ਗਿਆ ਹੈ। ਇਹ ਬਿਮਾਰੀ ਇਸ ਵੇਲੇ ਦੁਨੀਆਂ ਭਰ ਵਿਚ ਫੈਲ ਚੁੱਕੀ ਹੈ ਤੇ 1 ਲੱਖ 40 ਹਜ਼ਾਰ ਮਰੀਜ਼ ਇਸ ਤੋਂ ਪੀੜਤ ਹਨ। ਨਵੇਂ ਜੰਮੇ ਬੱਚੇ ਦੀ ਮਾਂਤ ਉਸਦੇ ਜੰਮਣ ਤੋਂ ਕੁਝ ਦਿਨ ਪਹਿਲਾਂ ਨਾਰਥ ਮਿਡਲਸੈਕਸ ਯੂਨੀਵਰਸਿਟੀ ਦੇ ਹਸਪਤਾਲ ਵਿਚ ਦਾਖਲ ਹੋਈ ਸੀ ਤੇ ਉਸਨੂੰ ਸ਼ੱਕ ਸੀ ਕਿ ਉਹ ਨਮੂਨੀਏ ਤੋਂ ਪੀੜਤ ਹੈ। ਦਾ ਸੰਨ ਦੀ ਰਿਪੋਰਟ ਮੁਤਾਬਕ ਉਸਦੀ ਡਲੀਵਰੀ ਤੋਂ ਬਾਅਦ ਆਈ ਰਿਪੋਰਟ ਵਿਚ ਮਾਂ ਦਾ ਕੋਰੋਨਾਵਾਇਰਸ ਟੈਸਟ ਪਾਜ਼ੀਟਿਵ ਆਉਣ ਦੇ ਕੁਝ ਹੀ ਮਿੰਟਾਂ ਮਗਰੋਂ ਨਵਜੰਮੇ ਬੱਚੇ ਦਾ ਟੈਸਟ ਕੀਤਾ ਗਿਆ ਜੋ ਪਾਜ਼ੀਟਿਵ ਪਾਇਆ ਗਿਆ। ਹੁਣ ਉਹਨਾਂ ਦਾ ਵੱਖੋ ਵੱਖਰੇ ਹਸਪਤਾਲਾਂ ਵਿਚ ਇਲਾਜ ਚਲ ਰਿਹਾ ਹੈ ਤੇ ਸਿਹਤ ਕਾਮੇ ਇਹ ਪਤਾ ਲਗਾਉਣ ਦੇ ਯਤਨਾਂ ਵਿਚ ਹਨ ਤਾਂ ਕਿ ਨਵਜੰਮੇ ਬੱਚੇ ਨੂੰ ਕੋਰੋਨਾਵਾਇਰਸ ਗਰਭ ਵਿਚ ਹੁੰਦਿਆਂ ਹੋਇਆ ਜਾਂ ਫਿਰ ਜਨਮ ਲੈਣ ਤੋਂ ਬਾਅਦ ਵਿਚ ਉਹ ਬਿਮਾਰੀ ਦਾ ਸ਼ਿਕਾਰ ਹੋਇਆ। ਯਾਦ ਰਹੇ ਕਿ ਫਰਵਰੀ ਮਹੀਨੇ ਦੇ ਸ਼ੁਰੂ ਵਿਚ ਚੀਨ ਵਿਚ ਇਕ ਕੋਰੋਨਾਵਾਇਰਸ ਪੀੜਤ ਮਾਂ ਨੇ ਇਕ ਬੱਚੇ ਨੂੰ ਜਨਮ ਦਿੱਤਾ ਸੀ ਜੋ ਕੋਰੋਨਾਵਾਇਰਸ ਤੋਂ ਪੀੜਤ ਸੀ। ਵਿਸ਼ਵ ਸਿਹਤ ਸੰਗਠਨ ਮੁਤਾਬਕ ਕੋਰੋਨਾਵਾਇਰਸ ਇਸ ਵੇਲੇ ਦੁਨੀਆਂ ਦੇ 140 ਮੁਲਕਾਂ ਵਿਚ ਫੈਲ ਗਿਆ ਹੈ। ਹੁਣ ਤੱਕ 5 ਹਜ਼ਾਰ ਮੌਤਾਂ ਇਸ ਬਿਮਾਰੀ ਨਾਲ ਹੋ ਚੁੱਕੀਆਂ ਹਨ ਜਿਸ ਵਿਚੋਂ 3 ਹਜ਼ਾਰ ਸਿਰਫ ਚੀਨ ਵਿਚ ਹੋਈਆਂ ਹਨ।
Total Responses : 265