ਨਵੀਂ ਦਿੱਲੀ,3 ਅਕਤੂਬਰ, 2020: ਭਾਰਤ ਵਿਚ ਕਰੋਨਾ ਨਾਲ ਲੜਦਿਆਂ ਵੱਖ ਵੱਖ ਵਰਗਾਂ ਦੇ ਸੈਂਕੜੇ ਕਰੋਨਾ ਯੋਧਿਆਂ ਨੇ ਆਪਣੀ ਜਾਨ ਕੁਰਬਾਨ ਕੀਤੀ ਹੈ ਜਿਨ੍ਹਾਂ ਵਿਚ ਫਰੰਟ ਤੇ ਹੋਕੇ ਲੜਨ ਵਾਲੇ ਡਾਕਟਰ ਵੀ ਸ਼ਾਮਲ ਹਨ . ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਹੈਰਾਨ ਕਰਨ ਵਾਲਾ ਅੰਕੜਾ ਪੇਸ਼ ਕੀਤਾ ਹੈ । ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੁਤਾਬਕ ਦੇਸ਼ ’ਚ ਕਰੋਨਾ ਕਾਰਨ 515 ਡਾਕਟਰਾਂ ਨੇ ਕਰੋਨਾ ਦੌਰਾਨ ਆਪਣੀ ਕੁਰਬਾਨੀ ਦਿੱਤੀ ਹੈ . ਆਈ ਐਮ ਏ ਨੇ ਆਪਣੀ ਵੈਬਸਾਈਟ ’ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਆਈ ਐਮ ਏ ਨੇ ਮਰਨ ਵਾਲੇ ਡਾਕਟਰਾਂ ਦੀਆਂ ਤਸਵੀਰਾਂ ਤੇ ਨਾਮ ਵੀ ਸ਼ੇਅਰ ਕੀਤੇ ਨੇ।
ਇਹ ਲਿਸਟ ਵਿਚ ਹਰ ਉਮਰ ਅਤੇ ਵਰਗ ਦੇ ਡਾਕਟਰ ਦਿਸ ਰਹੇ ਹਨ . ਲੇਡੀ ਡਾਕਟਰ ਵੀ ਇਸ ਵਿਚ ਸ਼ਾਮਲ ਹਨ .ਇਸ ਲਿਸਟ ਦੇ ਨਾਲ ਆਈ ਐਮ ਏ ਵੱਲੋਂ ਉਨ੍ਹਾਂ ਨਰਸਾਂ ਅਤੇ ਮੈਡੀਕਲ ਸਟਾਫ਼ ਨੂੰ ਸਲੂਟ ਕੀਤਾ ਹੈ ਜਿਨ੍ਹਾਂ ਨੇ ਆਪਣੀ ਕਰੋਨਾ ਦੌਰਾਨ ਆਪਣੀ ਕੁਰਬਾਨੀ ਦਿੱਤੀ ਹੈ .
ਪੂਰੇ ਵੇਰਵੇ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ :
https://drive.google.com/file/d/1YclljfQ9dSWReelC4QmQoA84nK7uNwya/view?usp=sharing
ਭਾਰਤ ’ਚ ਕਰੋਨਾ ਦੇ ਕੇਸ ਨਿੱਤ ਵਧ ਰਹੇ ਨੇ। ਪਰ ਇਸ ਦੇ ਨਾਲ ਡੈਥ ਰੇਟ ’ਚ ਵੀ ਗਿਰਾਵਟ ਆ ਰਹੀ ਹੈ। ਭਾਰਤ ਚ ਕੋਰੋਨਾ ਦੇ 64 ਲੱਖ ਦੇ ਨੇੜੇ ਕੋਰੋਨਾ ਦੇ ਕੇਸ ਸਾਹਮਣੇ ਆ ਚੁੱਕੇ ਨੇ ਤੇ ਇਕ ਲੱਖ ਦੇ ਨੇੜੇ ਮੌਤਾਂ ਦਾ ਅੰਕੜਾ ਪਹੁੰਚਿਆ ਹੋਇਆ।
ਭਾਰਤ ’ਚ ਕਰੋਨਾਵਾਇਰਸ ਦੀ ਸਥਿਤੀ ਕਾਫੀ ਗੰਭੀਰ ਹੈ। ਇਕ ਲੱਖ ਦੇ ਕਰੀਬ ਮੌਤਾਂ ਭਾਰਤ ’ਚ ਹੋ ਚੁੱਕੀਆਂ ਨੇ।