ਸੰਜੀਵ ਸੂਦ
ਲੁਧਿਆਣਾ, 12 ਨਵੰਬਰ 2020 - ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਦੀਵਾਲੀ ਅਤੇ ਧਨਤੇਰਸ ਨੂੰ ਲੈ ਕੇ ਲਗਾਤਾਰ ਲੋਕ ਬਾਜ਼ਾਰਾਂ ਦੇ ਵਿੱਚ ਖਰੀਦਦਾਰੀ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਕੋਰੋਨਾ ਮਹਾਮਾਰੀ ਦਾ ਦੂਜਾ ਪੜਾਅ ਚੱਲ ਰਿਹਾ ਹੈ ਲਗਾਤਾਰ ਮਰੀਜ਼ਾਂ ਦੀ ਤਦਾਦ ਵੱਧਦੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਲੁਧਿਆਣਾ ਦੇ ਬਜ਼ਾਰਾਂ ਵਿੱਚ ਰੌਣਕਾਂ ਨੇ ਅਤੇ ਲੋਕ ਜੰਮ ਕੇ ਖਰੀਦਦਾਰੀ ਵੀ ਕਰ ਰਹੇ ਹਨ।
ਸਾਡੀ ਟੀਮ ਵੱਲੋਂ ਜਦੋਂ ਲੁਧਿਆਣਾ ਦੇ ਭੀੜ ਭਾੜ ਵਾਲੇ ਹਜ਼ਾਰਾਂ ਦਾ ਜਾਇਜ਼ਾ ਲਿਆ ਗਿਆ ਤਾਂ ਲੋਕ ਉਥੇ ਖ਼ਰੀਦਦਾਰੀ ਕਰ ਰਹੇ ਸਨ, ਲੋਕਾਂ ਨੇ ਕਿਹਾ ਕਿ ਤਿਉਹਾਰ ਮਨਾਉਣੇ ਤਾਂ ਜਰੂਰੀ ਹਨ। ਇਸ ਕਰਕੇ ਉਹ ਬਾਜ਼ਾਰਾਂ ਦੇ ਵਿੱਚ ਖਰੀਦਦਾਰੀ ਕਰ ਰਹੇ ਨੇ, ਉੱਧਰ ਦੁਕਾਨਦਾਰਾਂ ਨੂੰ ਵੀ ਲੰਮੀ ਬਿਮਾਰੀ ਤੋਂ ਬਾਅਦ ਮੰਦੀ ਚੋਂ ਲੰਘ ਰਹੇ ਬਾਜ਼ਾਰਾਂ ਤੋਂ ਹੁਣ ਕੁੱਝ ਉਮੀਦ ਜਾਗੀ ਹੈ, ਪਰ ਕੋਰੋਨਾ ਵਾਇਰਸ ਦੇ ਦੂਜੇ ਪੜਾਅ ਦੇ ਬਾਵਜੂਦ ਲੋਕ ਬਜ਼ਾਰਾਂ ਵਿੱਚ ਬਿਨਾਂ ਕਿਸੇ ਆਪਸੀ ਦਾਇਰੇ ਨੂੰ ਬਣਾਏ ਅਤੇ ਕਈ ਲੋਕਾਂ ਬਿਨਾਂ ਮਾਸਕ ਵੀ ਘੁੰਮ ਰਹੇ ਹਨ।