ਹਰੀਸ਼ ਕਾਲੜਾ
ਨੰਗਲ, 29 ਅਕਤੂਬਰ 2020 - ਕੋਰੋਨਾ ਮਹਾਮਾਰੀ ਦੌਰਾਨ ਆਪਣੀਆਂ ਵਧੀਆ ਸੇਵਾਵਾਂ ਦੇਣ ਬਦਲੇ ਥਾਣਾ ਨੰਗਲ ਦੇ ਮੁਖੀ ਪਵਨ ਕੁਮਾਰ ਨੂੰ ਕੋਵਿਡ-19 ਮਹਾਮਾਰੀ ਦੌਰਾਨ ਵਧੀਆ ਸੇਵਾਵਾਂ ਦੇਣ ਬਦਲੇ ਡੀ.ਜੀ.ਪੀ. ਡਿਸਕ ਨਾਲ ਸਨਮਾਨਣ ਦਾ ਐਲਾਨ ਹੋਇਆ ਹੈ। ਦੱਸਣਾ ਬਣਦਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਐਸ.ਐਚ.ੳ. ਪਵਨ ਕੁਮਾਰ ਵਲੋਂ ਨਾ ਸਿਰਫ ਇਲਾਕੇ ਵਿਚ ਆਪਣੀਆਂ ਵਧੀਆ ਸੇਵਾਵਾਂ ਦਿੱਤੀਆਂ ਸਗੋਂ ਲੋੜਵੰਦਾਂ ਤੱਕ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾ ਪਹੁੰਚਾਉਣ ਲਈ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਵਿਸ਼ੇਸ਼ ਅਭਿਆਨ ਚਲਾਇਆ ਸੀ।
ਦੱਸਣਾ ਬਣਦਾ ਹੈ ਕਿ ਬੀਤੇ ਕੱਲ ਡੀਜੀਪੀ ਪੰਜਾਬ ਵੱਲੋਂ ਜਾਰੀ ਕੀਤੀ ਗਈ ਲਿਸਟ ਵਿਚ ਜ਼ਿਲ੍ਹਾ ਰੋਪੜ ਤੋਂ ਪਵਨ ਕੁਮਾਰ ਚੌਧਰੀ ਦਾ ਨਾਮ ਐਲਾਨਿਆ ਗਿਆ ਸੀ । ਇਸ ਪ੍ਰਾਪਤੀ ਤੋਂ ਬਾਅਦ ਅੱਜ ਮੇਨ ਮਾਰਕਿਟ ਨੰਗਲ ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਨਈਅਰ ,ਬਲਾਕ ਕਾਂਗਰਸ ਕਮੇਟੀ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ ,ਟਰੱਕ ਯੂਨੀਅਨ ਨੰਗਲ ਦੇ ਪ੍ਰਧਾਨ ਪਿਆਰਾ ਸਿੰਘ ਜਸਵਾਲ ,ਅਸ਼ੀਸ਼ ਗੁੱਗੂ,ਚਿੰਪੂ ਰਾਣਾ ਅਤੇ ਸ਼ਹਿਰ ਵਾਸੀਆਂ ਵੱਲੋਂ ਵਧਾਈ ਦਿੱਤੀ ਗਈ ਹੈ