ਰਵੀਨੰਦਨ ਸਿੰਘ ਬਾਜਵਾ ਚੇਅਰਮੈਨ ਜਿਲਾ ਪ੍ਰੀਸ਼ਦ ਦੀ ਪ੍ਰਧਾਨਗੀ ਹੇਠ ਜਿਲਾ ਪ੍ਰੀਸ਼ਦ, ਪੰਚਾਇਤ ਸੰਮਤੀ ਤੇ ਮਗਨਰੇਗਾ 2020-21 ਦੇ ਬਜਟ ਸਬੰਧੀ ਮੀਟਿੰਗ
ਗੁਰਦਾਸਪੁਰ, 17 ਮਾਰਚ 2020: ਰਵੀਨੰਦਨ ਸਿੰਘ ਬਾਜਵਾ ਚੇਅਰਮੈਨ ਜ਼ਿਲਾ ਪ੍ਰੀਸ਼ਦ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਜਿਲਾ ਪ੍ਰੀਸ਼ਦ ਗੁਰਦਾਸਪੁਰ ਸਾਲ 2020-21 ਦੇ ਬਜਟ ਸਬੰਧੀ ਸਥਾਨਕ ਪੰਚਾਇਤ ਭਵਨ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ),ਜਿਲਾ ਪ੍ਰੀਸਦ ਮੈਂਬਰ, ਪੰਚਾਇਤ ਸੰਮਤੀ ਦੇ ਚੇਅਰਮੈਨ/ਚੇਅਰਪਰਸਨ ਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਮੋਜੂਦ ਸਨ। ਇਸ ਮੌਕੇ ਸਮੂਹ ਮੈਂਬਰਾਂ ਨੂੰ ਕਰੋਨਾ ਵਾਇਰਸ ਵਿਰੁੱਧ ਜਾਗਰੂਕਤਾ ਕਰਨ ਦੇ ਪੈਂਫਲਿਟ ਵੀ ਵੰਡੇ ਗਏ।
ਮੀਟਿੰਗ ਦੌਰਾਨ ਚੇਅਰਮੈਨ ਬਾਜਵਾ ਨੇ ਸਭ ਤੋਂ ਪਹਿਲਾਂ ਕਰੋਨਾ ਵਾਇਰਸ ਨੂੰ ਲੈ ਕੇ ਹਾਊਸ ਵਿਚ ਮੋਜੂਦ ਸਾਰੇ ਮੈਂਬਰਾਂ ਤੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਪੱਧਰ ਲੋਕਾਂ ਨੂੰ ਕਰੋਨਾ ਵਾਇਰਸ ਵਿਰੁੱਧ ਵੱਧ ਤੋਂ ਜਾਗਰੂਕ ਕਰਨ ਅਤੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕਰਨ। ਉਨਾਂ ਕਿਹਾ ਕਿ ਕਰੋਨਾ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ ਬਲਕਿ ਸੁਚੇਤ ਤੇ ਜਾਗਰੂਕ ਹੋਣ ਦੀ ਲੋੜ ਹੈ। ਉਨਾਂ ਸਮੂਹ ਬੀ.ਡੀ.ਪੀ.ਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਪਿੰਡਾਂ ਅੰਦਰ ਲੋਕਾਂ ਨੂੰ ਕਰੋਨਾ ਵਾਇਰਸ ਵਿਰੁੱਧ ਜਾਗਰੂਕ ਕਰਨ, ਧਾਰਮਿਕ ਸਥਾਨਾਂ ਤੋਂ ਲਾਊਡ ਸਪੀਕਰਾਂ ਰਾਹੀ ਕਰੋਨਾ ਵਾਇਰਸ ਤੋਂ ਬਚਣ ਲਈ ਜਾਗਰੂਕ ਕਰਨ। ਨਾਲ ਹੀ ਉਨਾਂ ਕਿਹਾ ਕਿ ਪਿੰਡਾਂ ਅੰਦਰ ਸਫਾਈ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਕੂੜੇ ਦੇ ਢੇਰਾਂ ਆਦਿ ਨੂੰ ਚੁੱਕਣ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਕਰੋਨਾ ਵਾਇਰਸ ਦੇ ਲੱਛਣ ਤੇ ਬਚਾਓ ਸਬੰਧੀ ਪੈਂਫਲਟ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਲਗਾਏ ਜਾਣ ਤੇ ਮੀਟਿੰਗਾਂ ਕਰਕੇ ਪਿੰਡਾਂ ਦੇ ਮੋਹਤਬਰਾਂ ਨੂੰ ਜਾਗਰੂਕ ਕੀਤਾ ਜਾਵੇ।
ਚੇਅਰਮੈਨ ਬਾਜਵਾ ਨੇ ਅੱਗੇ ਦੱਸਿਆ ਕਿਸੇ ਨਾਲ ਹੱਥ ਮਿਲਾਉਣ ਤੋਂ ਗੁਰੇਜ਼ ਕੀਤਾ ਜਾਵੇ, ਜਿਸ ਵਿਅਕਤੀ ਨੂੰ ਖਾਂਸੀ , ਬੁਖਾਰ ਜਾਂ ਸਾਹ ਲੈਣ ਵਿਚ ਤਕਲੀਫ ਹੈ ਤਾਂ ਉਸ ਤੋਂ ਘੱਟੋ ਘੱਟ 01 ਮੀਟਰ ਦੀ ਦੂਰੀ ਰੱਖੀ ਜਾਵੇ। ਉਨਾਂ ਕਿਹਾ ਕਿ ਚਾਹੇ ਹੱਥ ਸਾਫ ਦਿਖਾਈ ਦੇ ਰਹੇ ਹੋਣ ਤਾਂ ਵੀ ਆਪਣੇ ਹੱਥਾਂ ਨੂੰ ਸਮੇਂ ਸਮੇਂ ਤੇ ਸਾਬੁਣ ਤੇ ਪਾਣੀ ਨਾਲ ਘੱਟੋ-ਘੱਟ 20 ਸੈਕੰਡ ਤਕ ਸਾਫ ਕਰਦੇ ਰਹੋ ਜਾਂ ਅਲਕੋਹਲ ਬੇਸਡ ਸੇਨੀਟਾਈਜ਼ਰ ਦੀ ਵਰਤੋਂ ਕਰੋ। ਖੁੱਲੇ• ਵਿਚ ਨਾ ਥੁੱਕੋ ਅਤੇ ਜੇਕਰ ਖਾਂਸੀ ਜਾਂ ਛਿੱਕਾਂ ਆ ਰਹੀਆਂ ਹਨ ਤਾਂ ਮੂੰਹ ਨੂੰ ਰੁਮਾਲ ਨਾਲ ਜਾਂ ਟਿਸ਼ੂ ਨਾਲ ਢੱਕ ਕੇ ਰੱਖੋ। (ਜੇਕਰ ਰੁਮਾਲ ਨਹੀਂ ਹੈ ਤਾਂ ਆਪਣੀ ਕੂਹਣੀ ਨੂੰ ਇਕੱਠਾ ਕਰਕੇ ਮੂੰਹ ਨੂੰ ਢੱਕੋ। ਇਸ ਤੋਂ ਬਾਅਦ ਸਾਬੁਣ ਨਾਲ ਚੰਗੀ ਤਰਾਂ ਹੱਥਾਂ ਨੂੰ ਸਾਫ ਰੱਖੋ। ਕੋਰੋਨਾ ਵਾਇਰਸ ਸਬੰਧੀ ਜਾਣਕਾਰੀ 01874-240920 ਨੰਬਰ ਤੇ ਦਿੱਤੀ ਜਾਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਮੀਟਿੰਗ ਦੌਰਾਨ ਸਰਬਸੰਮਤੀ ਨਾਲ ਵਿੱਤੀ ਸਾਲ 2020-21 ਜਿਲਾ ਪ੍ਰੀਸਦ, ਬਲਾਕ ਸੰਮਤੀ ਤੇ ਮਗਨਰੇਗਾ ਦਾ ਬਜਟ ਪਾਸ ਕੀਤਾ ਗਿਆ। ਜਿਲਾ ਪ੍ਰੀਸ਼ਦ 2020-21 ਸਾਲ ਦੀ ਕੁਲ ਆਮਦਨ 6 ਕਰੋੜ 43 ਲੱਖ 91 ਹਜ਼ਾਰ 454 ਰੁਪਏ ਤੇ ਖਰਚ 6 ਕਰੋੜ 34 ਲੱਖ, 56 ਹਜ਼ਾਰ 432 ਰੁਪਏ ਹੈ। ਅਨੁਮਾਨਤ ਬਜਟ 9 ਲੱਖ 35 ਹਜ਼ਾਰ 822 ਵਾਧੇ ਦਾ ਹੈ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਮੌਕੇ ਜਿਲਾ ਗੁਰਦਾਸਪੁਰ ਦੀਆਂ ਪੰਚਾਇਤ ਸੰਮਤੀਆਂ ਨੇ ਆਪਣੀ-ਆਪਣੀਆਂ ਪੰਚਾਇਤ ਸੰਮਤੀ ਤੋਂ ਸਾਲ 2020-21 ਦਾ ਅਨੁਮਾਨਤ ਬਜਟ ਪਾਸ ਕਰਵਾਉਣ ਉਪੰਰਤ ਅੰਤ੍ਰਿਮ ਪ੍ਰਵਾਨਗੀ ਲਈ ਬਜਟ ਜਿਲਾ ਪ੍ਰੀਸ਼ਦ ਨੂੰ ਭੇਜੇ ਸਨ, ਜਿਸ ਵਿਚ 11 ਪੰਚਾਇਤ ਸੰਮਤੀਆਂ ਬਟਾਲਾ, ਡੇਰਾ ਬਾਬਾ ਨਾਨਕ, ਧਾਰੀਵਾਲ, ਦੀਨਾਨਗਰ, ਦੋਰਾਂਗਲਾ, ਫਤਿਹਗੜ• ਚੂੜੀਆਂ, ਗੁਰਦਾਸਪੁਰ, ਕਾਹਨੂੰਵਾਨ, ਕਲਾਨੋਰ, ਕਾਦੀਆਂ ਤੇ ਸ੍ਰੀ ਹਰਗੋਬੰਿਦਪੁਰ ਦਾ ਵਾਧੇ ਵਾਲੇ ਬਜਟ ਨੂੰ ਪ੍ਰਵਾਨਗੀ ਦਿੱਤੀ ਗਈ। ਇਸੇ ਤਰਾਂ ਮਗਨਰੇਗਾ ਤਹਿਤ 2020-21 ਸਾਲ ਲਈ 208 ਕਰੋੜ ਰੁਪਏ ਦੇ ਬਜਟ ਨੂੰ ਪ੍ਰਵਾਨਗੀ ਦਿੱਤੀ ਗਈ।
ਇਸ ਮੌਕੇ ਜਿਲਾ ਪ੍ਰੀਸ਼ਦ ਦੇ ਕੁਝ ਮੈਂਬਰਾਂ ਵਲੋਂ ਪਿੰਡਾਂ ਅੰਦਰ ਬਣੀਆਂ ਫਲੱਸ਼ਾਂ ਦੇ ਪੈਸੇ ਦੇਣ, ਨਵੀਆਂ ਫਲੱਸ਼ਾਂ ਬਣਾਉਣ, ਆਂਗਣਵਾੜੀ ਸੈਂਟਰ ਬਣਾਉਣ, ਪੁਲੀਆਂ ਦੇ ਕਿਨਾਰੇ ਮੁਰੰਮਤ ਕਰਨ, ਸੁਵਿਧਾ ਸੈਂਟਰ ਬਣਾਉਣ ਆਦਿ ਦੀਆਂ ਮੁਸ਼ਕਿਲਾਂ ਸਾਹਮਣੇ ਲਿਆਂਦੀਆਂ। ਜਿਨਾਂ ਨੂੰ ਸੁਣਨ ਉਪੰਰਚ ਚੇਅਰਮੈਨ ਬਾਜਵਾ ਵਲੋਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਪਰੋਕਤ ਮੁਸ਼ਕਿਲਾਂ ਜਲਦ ਹੱਲ ਕੀਤੀਆਂ ਜਾਣ।
ਇਸ ਮੌਕੇ ਸਰਵ ਸ੍ਰੀ ਲਖਵਿੰਦਰ ਸਿੰਘ ਰੰਧਾਵਾ ਡੀ.ਡੀ.ਪੀ.ਓ, ਬੁੱਧੀਰਾਜ ਸਿੰਘ ਸੈਕਟਰੀ ਜਿਲਾ ਪ੍ਰੀਸ਼ਦ, ਗੁਰਦਰਸ਼ਨ ਸਿੰਘ, ਸੀਮਤੀ ਬਬੀਤਾ, ਬਲਜਿੰਦਰ ਸਿੰਘ, ਸਤਵੰਤ ਸਿੰਘ, ਬਲਬੀਰ ਕੋਰ, ਬਲਰਾਜ ਸਿੰਘ, ਕਸ਼ਮੀਰ ਕੋਰ, ਬਲਕਾਰ ਸਿੰਘ, ਕਿਰਨਦੀਪ ਕੋਰ, ਹਰਦਿਆਲ ਸਿੰਘ, ਤਰਪਾਲ ਸਿੰਘ, ਰਾਜਬੀਰ ਕੋਰ, ਹਰਭਜਨ ਕੋਰ (ਸਾਰੇ ਜ਼ਿਲਾ ਪ੍ਰੀਸ਼ਦ ਮੈਂਬਰ), ਅਮਰਜੀਤ ਕੋਰ ਚੇਅਰਪਰਸਨ ਪੰਚਾਇਤ ਸੰਮਤੀ ਬਟਾਲਾ, ਓਂਕਾਰ ਸਿੰਘ ਚੇਅਰਮੈਨ ਪੰਚਾਇਤ ਸੰਮਤੀ ਗੁਰਦਾਸਪੁਰ, ਦਰਸ਼ਨ ਕੋਰ ਚੇਅਰਪਰਸਨ ਧਾਰੀਵਾਲ, ਹਰਵਿੰਦਰ ਸਿੰਘ ਚੇਅਰਮੈਨ ਦੀਨਾਨਗਰ, ਅਮਰਜੀਤ ਸਿੰਘ ਚੇਅਰਮੈਨ ਦੋਰਾਂਗਲਾ, ਸਤਿਦੰਰ ਸਿੰਘ ਚੇਅਰਮੈਨ ਫਤਹਿਗੜ• ਚੂੜੀਆਂ, ਸੁਨੇਹ ਲਤਾ ਚੇਅਰਪਰਸਨ ਕਲਾਨੋਰ, ਬੀ.ਡੀਪੀ.ਓ ਸੁਖਜਿੰਦਰ ਸਿੰਘ, ਸੁਖਜੀਤ ਸਿੰਘ, ਸਤੀਸ਼ ਕੁਮਾਰ, ਅਮਨਦੀਪ ਕੋਰ ਸ੍ਰੀਮਤੀ ਸਾਧਨਾ ਸੋਹਲ ਜਿਲਾ ਪ੍ਰੋਗਰਾਮ ਅਫਸਰ, ਐਸ.ਡੀ.ਓ ਨਿਰਮਲ ਸਿੰਘ, ਡਾ. ਵਿਜੇ ਸ਼ਰਮਾ ਪਰਿਵਾਰਕ ਤੇ ਸਿਹਤ ਭਲਾਈ ਅਫਸਰ, ਸੋਹਣ ਸਿੰਘ ਸੁਪਰਡੈਂਟ ਜਿਲਾ ਪ੍ਰੀਸ਼ਦ, ਨਿਰਮਲ ਸਿੰਘ ਆਦਿ ਹਾਜਰ ਸਨ।