ਅਸ਼ੋਕ ਵਰਮਾ
ਬਠਿੰਡਾ, 17 ਮਾਰਚ 2020 - ਸਿਹਤ ਵਿਭਾਗ ਬਠਿੰਡਾ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਬੀ ਨਿਵਾਸਨ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸਿਵਲ ਸਰਜਨ ਡਾ: ਅਮਰੀਕ ਸਿੰਘ ਸੰਧੂ ਦੀ ਦੇਖ-ਰੇਖ ਹੇਠ ਨੌਬਲ ਕੋਰੋਨਾ ਵਾਇਰਸ 2019 ਤੋਂ ਜਾਗਰੂਕ ਕਰਨ ਉੱਚ ਸਿੱਖਿਆ ਸੰਸਥਾਵਾਂ /ਧਾਰਮਿਕ ਸੰਸਥਾਵਾਂ ਵਿਖੇ ਜਾਗਰੂਕਤਾ ਕੈਂਪ/ਮੀਟਿੰਗ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਇਸ ਸੰਬੰਧੀ ਅੱਜ ਸਿਵ ਮੰਦਰ ਮਹਿਣਾ ਚੌਕ ਬਠਿੰਡਾ ਅਤੇ ਹਾਥੀ ਮੰਦਰ ਮੇਨ ਬਜਾਰ ਬਠਿੰਡਾ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਜਾਗਰੂਕਤਾ ਕੈਂਪੇ ਲਗਾਏ। ਜਿਸ ਵਿੱਚ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਐਸ.ਆਈ. ਜ਼ਸਵਿੰਦਰ ਸ਼ਰਮਾਂ, ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਵੱਲੋਂ ਸਾਂਝੇ ਰੂਪ ਵਿੱਚ ਜਾਣਕਰੀ ਦਿੰਦੇ ਹੋਏ ਦੱਸਿਆ ਕਿ 2019 ਨੋਬਲ ਕੋਰੋਨਾ ਵਾਇਰਸ ਨਵਾ ਵਾਇਰਸ ਹੈੇੇੇ।
ਜਿਸ ਵਿੱਚ ਬੁਖਾਰ, ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ, ਇਸ ਦੇ ਆਮ ਲੱਛਣ ਹਨ।ਹਰੇਕ ਯਾਤਰੀ ਜ਼ੋ ਵਿਦੇਸ਼ ਯਾਤਰਾ ਤੋਂ ਅੰਤਰ ਰਾਸਟਰੀ ਏਅਰਪੋਰਟ ਤੌਂ ਭਾਰਤ ਆਇਆ ਹੈ। ਉਸ ਨੂੰ ਸਿਹਤ ਵਿਭਾਗ ਵੱਲੋਂ ਘੱਟੋ ਘੱਟ 28 ਦਿਨਾਂ ਤੱਕ ਜਾਂਚ ਅਧੀਨ ਰੱਖਿਆ ਜਾਂਦਾ ਹੈ ਜਾਂ ਕੋਈ ਵਿਅਕਤੀ ਕਿਸੇ ਸ਼ੱਕੀ ਮਰੀਜ਼ ਦੇ ਸੰਪਰਕ ਵਿੱਚ ਆਇਆ ਹੈ ਤਾਂ ਉਸ ਨੂੰ 14 ਦਿਨ ਲਈ ਸਿਹਤ ਸੰਸਥਾ ਵਿਖੇ ਰੱਖਿਆ ਜਾਂਦਾ ਹੈ ਅਤੇ ਉਸ ਦੀ ਮੈਡੀਕਲ ਜਾਂਚ ਕੀਤੀ ਜਾਂਦੀ ਹੈ।ਜੇਕਰ ਕਿਸੇ ਤਰਾਂ ਦੇ ਲੱਛਣ ਵਿਅਕਤੀ ਵਿੱਚ ਨਹੀ ਪਾਏ ਜਾਂਦੇ ਤਾਂ ਉਸ ਨੂੰ ਘਰ ਭੇਜ਼ ਦਿੱਤਾ ਜਾਂਦਾ ਹੈ।
ਟੀਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਅਜਿਹੇ ਲੱਛਣਾਂ ਵਾਲਾ ਵਿਅਕਤੀ ਸੰਪਰਕ ਵਿੱਚ ਆਉਂਦਾ ਹੈ ਤਾਂ ਜਲਦੀ ਤੋਂ ਜਲਦੀ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ ਜਾਂ ਕਾਲ ਸੈਂਟਰ ਨੰਬਰ 70870-86291 ਅਤੇ 70871-69731 ਤੇ ਕਾਲ ਕੀਤੀ ਜਾਵੇ।
ਖਾਂਸੀ-ਜੁਕਾਮ ਹੋਣ ਦੀ ਸੂਰਤ ਵਿੱਚ ਮੂੰਹ ਢੱਕ ਕੇ ਰੱਖਿਆ ਜਾਵੇ।ਖਾਂਸੀ ਜੁਕਾਮ ਬੁਖਾਰ ਨਾਲ ਪੀੜਤ ਵਿਅਕਤੀ ਤੋਂ ਇਕ ਮੀਟਰ ਦੀ ਦੂਰੀ ਬਣਾਕੇ ਰੱਖੀ ਜਾਵੇ।ਭੀੜ ਵਾਲੀਆਂ ਥਾਵਾਂ ਵਿੱਚ ਜਾਣ ਤੋਂ ਪ੍ਰਹੇਜ਼ ਕੀਤਾ ਜਾਵੇ। ਨਿੱਜੀ ਸਫਾਈ, ਹੱਥ ਧੋਣ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਪਾਣੀ ਵੱਧ ਮਾਤਰਾ ਵਿੱਚ ਪੀਤਾ ਜਾਵੇ ਅਤੇ ਪੌਸਟਿਕ ਭੋਜਨ ਦੀ ਵਰਤੋਂ ਕੀਤੀ ਜਾਵੇ।
ਬਾਜ਼ਾਰ ਦੀਆਂ ਖਾਣ ਪੀਣ ਦੀਆਂ ਚੀਜਾਂ ਤੋਂ ਪ੍ਰਹੇਜ਼ ਕੀਤਾ ਜਾਵੇ। ਸਿਵਲ ਹਸਪਤਾਲ ਬਠਿੰਡਾ ਅਤੇ ਸਬ-ਡਵੀਜਨ ਪੱਧਰ ਵੱਖਰੇ ਆਈਸੋਲੇਸ਼ਨ ਵਾਰਡ ਅਤੇ ਫਲੂ ਕਾਰਨਰ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਕਾਰੋਨਾ ਵਾਇਰਸ ਤੋਂ ਘਬਰਾਉੁਣ ਦੀ ਲੋੜ ਨਹੀ ਹੈ, ਸੁਚੇਤ ਰਹਿਣ ਦੀ ਲੋੜ ਹੈ। ਇਸ ਮੌਕੇ ਐਸ.ਐਸ.ਡੀ. ਸਭਾ ਦੇ ਪ੍ਰਧਾਨ ਸ੍ਰੀ ਪ੍ਰਮੋਦ ਮਿੱਤਲ ਅਤੇ ਸਭਾ ਦੇ ਦੂਸਰੇ ਮੈਂਬਰ ਹਾਜਰ ਸਨ। ਸਿਵ ਮੰਦਰ ਵਿਖੇ ਪ੍ਰਧਾਨ ਦਵਿੰਦਰ ਗਰੋਵਰ ਅਤੇ ਦੂਸਰੇ ਮੈਂਬਰ ਹਾਜਰ ਸਨ।