ਸੰਜੀਵ ਸੂਦ
ਲੁਧਿਆਣਾ, 22 ਮਾਰਚ 2020 - ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੇ ਕਾਰਨ ਅੱਜ ਜਨਤਾ ਕਰਫਿਊ ਨੂੰ ਕਾਮਯਾਬ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਹੀ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਸਥਿੱਤ ਸ਼ਰਾਬ ਦਾ ਇੱਕ ਠੇਕਾ ਸਵੇਰੇ ਖੁੱਲ੍ਹਾ ਨਜ਼ਰ ਆਇਆ ਅਤੇ ਜਦੋਂ ਸ਼ਰਾਬ ਦੇ ਠੇਕੇ ਤੇ ਮੌਜੂਦ ਕਰਿੰਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਵੀ ਹਦਾਇਤਾਂ ਨਹੀਂ ਮਿਲੀਆਂ ਸਨ।
ਜਨਤਾ ਕਰਫ਼ਿਊ ਦੇ ਮੱਦੇਨਜ਼ਰ ਅੱਜ ਪੂਰੇ ਲੁਧਿਆਣਾ ਦੇ ਵਿੱਚ ਚੰਗਾ ਅਸਰ ਵਿਖਾਈ ਦਿੱਤਾ ਪਰ ਕੁਝ ਥਾਂ ਤੇ ਲੋਕ ਅਣਗਹਿਲੀ ਕਰਦੇ ਵੀ ਵਿਖਾਈ ਦਿੱਤੇ ਖਾਸ ਕਰਕੇ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਸਥਿੱਤ ਸ਼ਰਾਬ ਦਾ ਠੇਕਾ ਖੁੱਲ੍ਹਾ ਵਿਖਾਈ ਦਿੱਤਾ। ਹੱਦ ਜਦੋਂ ਪੱਤਰਕਾਰਾਂ ਵੱਲੋਂ ਸ਼ਰਾਬ ਦੇ ਠੇਕੇ ਤੇ ਮੌਜੂਦ ਕਰਿੰਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਸ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਉਹ ਖੁਦ ਇੱਥੇ ਨਵਾਂ ਆਇਆ ਹੈ ਅਤੇ ਸ਼ਰਾਬ ਦੇ ਠੇਕੇ 'ਤੇ ਸਿਰਫ਼ ਇੱਕ ਕੰਮ ਕਰਨ ਵਾਲਾ ਮੁਲਾਜ਼ਮ ਹੈ। ਹਾਲਾਂਕਿ ਖਬਰ ਨਸ਼ਰ ਹੋਣ ਤੋਂ ਬਾਅਦ ਤੁਰੰਤ ਪੁਲਿਸ ਵੱਲੋਂ ਆ ਕੇ ਇਸ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾ ਦਿੱਤਾ ਗਿਆ।