ਹਰੀਸ ਕਾਲੜਾ
- ਪ੍ਰਸ਼ਾਸ਼ਨ ਅਤੇ ਪੁਲਿਸ ਦੇ ਸਹਿਯੋਗ ਨਾਲ 454 ਪਿੰਡਾਂ ਨੇ ਖੁਦ ਨੂੰ ਸਵੈ-ਇਕਾਂਤਵਾਸ ਰੱਖ ਕੇ ਕੀਤੀ ਮਿਸਾਲ ਕਾਇਮ
ਰੂਪਨਗਰ, 31 ਮਾਰਚ 2020 - ਜ਼ਿਲ੍ਹੇ ਵਿੱਚ ਪ੍ਰਸ਼ਾਸ਼ਨ ਅਤੇ ਪੁਲਿਸ ਦੇ ਸਹਿਯੋਗ ਨਾਲ 454 ਪਿੰਡਾਂ ਨੇ ਖੁਦ ਨੂੰ ਸਵੈ-ਇਕਾਂਤਵਾਸ ਵਿੱਚ ਰੱਖ ਮਿਸਾਲ ਕਾਇਮ ਕੀਤੀ ਹੈ। ਇਹ ਪ੍ਰਗਟਾਵਾ ਕਰਦਿਆਂ ਡੀ.ਸੀ.ਸੋਨਾਲੀ ਗਿਰਿ ਨੇ ਦੱਸਿਆ ਕਿ ਇਹ ਬਹੁਤ ਵਧੀਆ ਗੱਲ ਹੈ ਅਤੇ ਕੋਵਿਡ-19 ਤੋਂ ਬਚਣ ਦਾ ਇੱਕੋ ਤਰੀਕਾ ਸ਼ੋਸ਼ਲ ਡਿਸਟੈਂਟ ਹੈ। ਅਗਰ ਉਹ ਆਪਸ ਵਿੱਚ ਦੂਰੀ ਬਣਾ ਕੇ ਰੱਖਦੇ ਹਨ ਅਤੇ ਅਗਰ ਕੋਈ ਵਿਅਕਤੀ ਵਿਦੇਸ਼ਾਂ ਤੋਂ ਆਉਂਦਾ ਹੈ ਸੂਚਨਾ ਦੇਣਗੇ ਤਾਂ ਉਸ ਨੂੰ ਅਹਿਤਿਆਤ ਦੇ ਤੌਰ ਤੇ ਕੁਆਰਨਟਾਇਨ ਕੀਤਾ ਜਾਵੇਗਾ ਤਾਂ ਜ਼ੋ ਬਿਮਾਰੀ ਤੋਂ ਬਚਿਆ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਬਾਹਰੋਂ ਵਿਦੇਸ਼ਾਂ ਤੋਂ ਪਿੱਛਲੇ ਦਿਨਾ ਤੋਂ ਪਿੰਡ ਵਿੱਚ ਆਇਆ ਹੈ ਜਿਸ ਦੀ ਸੂਚਨਾ ਪ੍ਰਸ਼ਾਸ਼ਨ ਨੂੰ ਪ੍ਰਾਪਤ ਨਹੀਂ ਹੋਈ ਦੀ ਸੂਚਨਾ ਦਿੱਤੀ ਜਾਵੇ ਤਾਂ ਜ਼ੋ ਉਨ੍ਹਾਂ ਦਾ ਸਹੀ ਤਰੀਕਾ ਨਾਲ ਚੈੱਕਅੱਪ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪਿੰਡ ਜਾਂ ਵਾਰਡ ਖੁੱਦ ਨੂੰ ਸਵੈ-ਇਕਾਂਤਵਾਸ ਵਿੱਚ ਰੱਖਣਾ ਚਾਹੁੰਦਾ ਹੈ ਤਾਂ ਜ਼ੋ ਬਾਹਰਲੇ ਵਿਅਕਤੀਆਂ ਦੀ ਆਉਣ ਜਾਣ ਤੋਂ ਉਨ੍ਹਾਂ ਦੀ ਮਨਾਹੀ ਹੋਵੇ ਅਤੇ ਜਿਹੜੀਆਂ ਜ਼ਰੂਰੀ ਵਸਤੂਆਂ ਉਨ੍ਹਾਂ ਨੂੰ ਚਾਹੀਦਾ ਹਨ ਉਹ ਹੀ ਆ ਜਾ ਸਕਣ ਇਸ ਦੇ ਲਈ ਜੇਕਰ ਪਿੰਡ ਵਾਸੀ ਖੁਦ ਇਹ ਚਾਹੁੰਦੇ ਹਨ ਤਾਂ ਪ੍ਰਸ਼ਾਸ਼ਨ ਉਨ੍ਹਾਂ ਲਈ ਪੂਰੀ ਸਹਾਇਤਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਬਚਾਅ ਹੀ ਇਸਦਾ ਇੱਕ ਸਾਧਨ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਪਿੰਡ ਵਾਰਡ ਜਾਂ ਏਰੀਏ ਨੂੰ ਬਚਾਉਣ ਦੇ ਲਈ ਖੁਦ ਅੱਗੇ ਆਓ ਅਤੇ ਪ੍ਰਸ਼ਾਸਨ ਦੀ ਸਹਾਇਤਾ ਕਰੋ।