← ਪਿਛੇ ਪਰਤੋ
ਹਰੀਸ ਕਾਲੜਾ
ਰੂਪਨਗਰ, 3 ਅਪ੍ਰੈਲ 2020 - ਰੂਪਨਗਰ ਜ਼ਿਲ੍ਹੇ ਦੇ ਪਿੰਡ ਚਤਾਮਲੀ ਦਾ ਕੋਰੋਨਾ ਵਾਇਰਸ ਤੋਂ ਪਹਿਲਾ ਮਰੀਜ਼ ਪਾਜਿਟਿਵ ਪਾਇਆ ਗਿਆ ਹੈ ਜੋ ਸਰਕਾਰੀ ਹਸਪਤਾਲ ਸੈਕਟਰ 16 ਚੰਡੀਗੜ੍ਹ 'ਚ ਪਹਿਲਾਂ ਤੋਂ ਹੀ ਦਾਖਲ ਸੀ। ਸਿਹਤ ਵਿਭਾਗ ਨੇ ਪਿੰਡ ਸੀਲ ਕਰਕੇ ਮਰੀਜ਼ ਦੇ ਪਰਿਵਾਰਕ ਮੈਬਰਾਂ ਅਤੇ ਨੇੜਲੇ ਸਬੰਧੀਆਂ ਨੂੰ ਇਕਾਂਤਵਾਸ ਕਰਨ ਦੀ ਪਰਕਿਰਿਆ ਅਰੰਭ ਦਿੱਤੀ ਹੈ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਨੇ ਸਬੰਧਿਤ ਪਿੰਡ ਅਤੇ ਇਲਾਕਾ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਅਤੇ ਕਿਸੇ ਕਿਸਮ ਦੀ ਅਫਵਾਹ ਤੋਂ ਬਚਣ ਦੀ ਤਾਕੀਦ ਕੀਤੀ ਹੈ।
Total Responses : 265