ਹਰਦਮ ਮਾਨ
ਸਰੀ, 5 ਅਪ੍ਰੈਲ 2020 - ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਕਾਮਿਆਂ ਲਈ ਕੈਨੇਡਾ ਸਰਕਾਰ ਵੱਲੋਂ ਐਲਾਨੇ ਗਏ Canada Emergency Response Benefit (CERB) ਸੰਬੰਧੀ ਕੁਝ ਅਹਿਮ ਜਾਣਕਾਰੀ -
ਇਹ ਮਦਦ ਦਾ ਹੱਕਦਾਰ ਉਹ ਵਿਅਕਤੀ ਹੀ ਹੋਵੇਗਾ, ਜਿਸ ਦੀ ਉਮਰ ਘੱਟੋ-ਘੱਟ 15 ਸਾਲ ਹੋਵੇ, ਕੈਨੇਡਾ ‘ਚ ਰਹਿ ਰਿਹਾ ਹੋਵੇ ਅਤੇ ਅਪਲਾਈ ਕਰਨ ਤੋਂ ਘੱਟੋ-ਘੱਟ 14 ਦਿਨ ਪਹਿਲਾਂ ਕਿਸੇ ਰੁਜ਼ਗਾਰ ਜਾਂ ਸ੍ਵੈ-ਰੁਜ਼ਗਾਰ ਤੋਂ ਕੋਈ ਆਮਦਨ ਨਾ ਪ੍ਰਾਪਤ ਕਰ ਰਿਹਾ ਹੋਵੇ ਭਾਵ ਕੋਈ ਕੰਮ ਨਹੀਂ ਕਰ ਰਿਹਾ ਹੋਵੇ। ਆਪਣੀ ਇੱਛਾ ਨਾਲ਼ ਕੰਮ ਛੱਡਣ ਵਾਲੇ ਇਸ ਮਦਦ ਦੇ ਯੋਗ ਨਹੀਂ ਹੋਣਗੇ। ਸਾਲ 2019 ਵਿਚ ਜਾਂ ਅਪਲਾਈ ਕਰਨ ਤੋਂ 12 ਮਹੀਨੇ ਪਹਿਲਾਂ ਦੀ ਆਮਦਨ ਘੱਟੋ-ਘੱਟ 5000 ਡਾਲਰ ਹੋਵੇ। ਇਹ ਆਮਦਨ ਨੌਕਰੀ, ਸਵੈ-ਰੁਜ਼ਗਾਰ, ਮੈਟਰਨਿਟੀ ਜਾਂ EI (Employment Insurance) ਤੋਂ ਹੋ ਸਕਦੀ ਹੈ।
ਇਹ ਸਹਾਇਤਾ ਹਾਸਲ ਕਰਨ ਵਾਸਤੇ 6 ਅਪ੍ਰੈਲ ਤੋਂ ਆਨ-ਲਾਈਨ ਐਪਲੀਕੇਸ਼ਨਾਂ ਲਈਆਂ ਜਾਣਗੀਆਂ। ਅਪਲਾਈ ਕਰਨ ਲਈ ਫੋਨ 1-800-959-2019 ਤੇ ਜਾਂ CRA Account or My Service Canada Account ਉੱਤੇ ਆਨਲਾਈਨ ਜਾ ਕੇ ਵਧੇਰੇ ਜਾਣਕਾਰੀ ਅਤੇ ਸੇਵਾਵਾਂ ਹਾਸਲ ਕੀਤੀਆਂ ਜਾ ਸਕਣਗੀਆਂ ਹਨ ਪਰ ਇਹ ਸੇਵਾਵਾਂ ਰਾਤ 12 ਵਜੇ ਤੋਂ 3 ਵਜੇ (ਸਵੇਰੇ) ਤੱਕ ਬੰਦ ਰਹਿਣਗੀਆਂ ਅਤੇ ਬਾਕੀ 21 ਘੰਟੇ ਖੁੱਲ੍ਹੀਆਂ ਰਹਿਣਗੀਆਂ।
- ਮਨਜ਼ੂਰ ਹੋਣ ਤੇ ਇਹ ਰਾਸ਼ੀ Direct Deposit ਰਾਹੀਂ ਤਿੰਨ ਦਿਨਾਂ (3 Working Days) ਵਿਚ ਅਤੇ ਚੈੱਕ ਰਾਹੀਂ 10 ਦਿਨਾਂ ਵਿੱਚ ਮਿਲ ਜਾਵੇਗੀ ।
- ਅਪਲਾਈ ਕਰਨ ਲਈ ਜਨਮ ਮਿਤੀ ਅਨੁਸਾਰ ਤਿਆਰ ਕੀਤੀ ਗਈ ਰੂਪ-ਰੇਖਾ ਇਸ ਪ੍ਰਕਾਰ ਹੈ-
- ਜਿਨ੍ਹਾਂ ਦੀ ਜਨਮ ਮਿਤੀ ਜਨਵਰੀ, ਫਰਵਰੀ, ਮਾਰਚ ਮਹੀਨੇ ਵਿਚ ਹੈ - ਉਨ੍ਹਾਂ ਲਈ 6 ਅਪ੍ਰੈਲ।
- ਜਿਨ੍ਹਾਂ ਦੀ ਜਨਮ ਮਿਤੀ ਅਪ੍ਰੈਲ, ਮਈ, ਜੂਨ ਮਹੀਨੇ ਵਿਚ ਹੈ - ਉਨ੍ਹਾਂ ਲਈ 7 ਅਪ੍ਰੈਲ।
- ਜਿਨ੍ਹਾਂ ਦੀ ਜਨਮ ਮਿਤੀ ਜੁਲਾਈ, ਅਗਸਤ, ਸਤੰਬਰ ਮਹੀਨੇ ਵਿਚ ਹੈ - ਉਨ੍ਹਾਂ ਲਈ 8 ਅਪ੍ਰੈਲ।
- ਜਿਨ੍ਹਾਂ ਦੀ ਜਨਮ ਮਿਤੀ ਅਕਤੂਬਰ, ਨਵੰਬਰ, ਦਸੰਬਰ ਮਹੀਨੇ ਵਿਚ ਹੈ - ਉਨ੍ਹਾਂ ਲਈ 9 ਅਪ੍ਰੈਲ।
- ਜੋ ਇਨ੍ਹਾਂ ਚਾਰ ਦਿਨਾਂ ਵਿਚ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ - ਉਨ੍ਹਾਂ ਲਈ 10, 11, 12 ਅਪ੍ਰੈਲ।
- ਇਸ ਪ੍ਰੋਗਰਾਮ ਤਹਿਤ 500 ਡਾਲਰ ਪ੍ਰਤੀ ਹਫਤਾ ਦੇ ਹਿਸਾਬ ਨਾਲ 2000 ਡਾਲਰ ਚਾਰ ਹਫਤਿਆਂ ਦੇ ਮਿਲਣਗੇ।
ਪਹਿਲੀ ਮਨਜ਼ੂਰੀ ਚਾਰ ਹਫਤੇ ਲਈ ਹੋਵੇਗੀ। ਜੇ ਤੁਹਾਡੀ ਸਥਿਤੀ ਉਹੀ ਰਹਿੰਦੀ ਹੈ ਤਾਂ ਤੁਸੀਂ ਅਗਲੇ ਚਾਰ ਹਫਤਿਆਂ ਲਈ ਦੁਬਾਰਾ ਅਪਲਾਈ ਕਰ ਸਕਦੇ ਹੋ। ਇਹ ਮਦਦ 16 ਹਫਤਿਆਂ ਲਈ ਹੀ ਹੈ ਪਰ ਤੁਹਾਨੂੰ ਹਰ ਚਾਰ ਹਫਤੇ ਬਾਅਦ ਆਪਣੇ ਕੰਮ ਬਾਰੇ ਦੱਸਣਾ ਪਵੇਗਾ।
ਇਹ ਸਹਾਇਤਾ ਹਾਸਲ ਕਰਨ ਲਈ ਅਪਲਾਈ ਕਰਨ ਤੋਂ ਪਹਿਲਾਂ CRA ‘ਤੇ ਆਪਣਾ ਅਕਾਊਂਟ ਬਣਾ ਲਓ ਅਤੇ ਜੇ ਅਕਾਊਂਟ ਪਹਿਲਾਂ ਹੀ ਹੈ ਤਾਂ Login ਕਰ ਕੇ ਆਪਣੇ Direct Deposit Account ਦੀ ਜਾਣਕਾਰੀ ਚੈੱਕ ਕਰ ਲਓ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com