ਵਿਸ਼ੇਸ਼ ਫਲਾਈਟ ਰਾਹੀਂ ਅਮਰੀਕੀ ਨਾਗਰਿਕ ਚੰਡੀਗੜ੍ਹ ਵਿਚੋਂ ਕੱਢੇ
ਚੰਡੀਗੜ੍ਹ, 8 ਅਪ੍ਰੈਲ, 2020 : ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਇਕ ਵਿਸ਼ੇਸ਼ ਫਲਾਈਟ ਰਾਹੀਂ ਅਮਰੀਕੀ ਨਾਗਰਿਕ ਰਵਾਨਾ ਕੇ ਗਏ। ਦਿੱਲੀ ਤੋਂ ਸ਼ਾਮ 17.20 ਵਜੇ ਅਮਰੀਕੀ ਸਫਾਰਤਖਾਨੇ ਦੇ ਅਧਿਕਾਰੀਆਂ ਨੂੰ ਲੈਣ ਆਈ ਫਲਾਈਟ ਵਿਚ 87 ਮੁਸਾਫਰ ਭੇਜੇ ਗਏ। ਮੁਸਾਫਰਾਂ ਨੂੰ ਭੇਜਣ ਵਾਸਤੇ ਤੈਅ ਨਿਯਮਾਂ ਮੁਤਾਬਕ ਕੰਮ ਹੋਇਆ ਤੇ ਫਲਾਈਟ 18.29 ਵਜੇ ਰਵਾਨਾ ਹੋਈ।
ਇਸ ਮੁਹਿੰਮ ਨੂੰ ਨੇਪਰੇ ਚੜਾਉਣ ਵਿਚ ਸੀ ਆਈ ਐਸ ਐਫ, ਆਈ ਏ ਐਫ, ਇਮੀਗਰੇਸ਼ਨ ਅਧਿਕਾਰੀਆਂ ਤੇ ਪੰਜਾਬ ਪੁਲਿਸ ਨੇ ਲੋੜੀਂਦੀ ਮਦਦ ਪ੍ਰਦਾਨ ਕੀਤੀ।